06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਸਾਲਾਂ ਬਾਅਦ ਜਾਗਿਆ ਨਗਰ ਨਿਗਮ ਸ਼ਹਿਰ ਦੇ ਪੁਲਾਂ ਦੀ ਮੁਰੰਮਤ ਦਾ ਕੰਮ ਸ਼ੁਰੂ

ਜਲੰਧਰ, 5 ਅਕਤੂਬਰ (ਸ਼ਿਵ)-ਸ਼ਹਿਰ ਦੇ ਪੁਲਾਂ ਦੀ ਲੰਬੇ ਸਮੇਂ ਤੋਂ ਖਰਾਬ ਚੱਲ ਰਹੀ ਹਾਲਤ ਨੂੰ ਲੈ ਕੇ ਹੁਣ ਨਗਰ ਨਿਗਮ ਵਲੋਂ ਵੱਡਾ ਕਦਮ ਚੁੱਕਦਿਆਂ ਪੁਲਾਂ ਦੀ ਮੁਰੰਮਤ ਅਤੇ ਸੜਕਾਂ ਨੂੰ ਸੁਧਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸਾਲਾਂ ਤੋਂ ਮੁਰੰਮਤ ਦੀ ਉਡੀਕ ਕਰ ਰਹੇ ਸ਼ਹਿਰ ਦੇ ਕਈ ਮਹੱਤਵਪੂਰਨ ਪੁਲਾਂ ’ਤੇ ਹੁਣ ਕੰਮ ਸ਼ੁਰੂ ਹੋਣ ਨਾਲ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਬਣੀ ਹੈ।

ਦਮੋਰੀਆ ਪੁਲ ’ਤੇ ਨਵੀਂ ਸੜਕ ਬਣਾਉਣ ਦਾ ਚਲ ਰਿਹਾ ਕੰਮ। ਤਸਵੀਰ. ਮੁਨੀਸ਼ 06-10-2026
ਜਲੰਧਰ, 5 ਅਕਤੂਬਰ (ਸ਼ਿਵ)-ਸ਼ਹਿਰ ਦੇ ਪੁਲਾਂ ਦੀ ਲੰਬੇ ਸਮੇਂ ਤੋਂ ਖਰਾਬ ਚੱਲ ਰਹੀ ਹਾਲਤ ਨੂੰ ਲੈ ਕੇ ਹੁਣ ਨਗਰ ਨਿਗਮ ਵਲੋਂ ਵੱਡਾ ਕਦਮ ਚੁੱਕਦਿਆਂ ਪੁਲਾਂ ਦੀ ਮੁਰੰਮਤ ਅਤੇ ਸੜਕਾਂ ਨੂੰ ਸੁਧਾਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸਾਲਾਂ ਤੋਂ ਮੁਰੰਮਤ ਦੀ ਉਡੀਕ ਕਰ ਰਹੇ ਸ਼ਹਿਰ ਦੇ ਕਈ ਮਹੱਤਵਪੂਰਨ ਪੁਲਾਂ ’ਤੇ ਹੁਣ ਕੰਮ ਸ਼ੁਰੂ ਹੋਣ ਨਾਲ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਵੱਡੀ ਰਾਹਤ ਮਿਲਣ ਦੀ ਉਮੀਦ ਬਣੀ ਹੈ। ਖਾਲਸਾ ਕਾਲਜ ਪੁਲ, ਮਕਸੂਦਾਂ ਪੁਲ, ਦਮੋਰੀਆ ਪੁਲ ਅਤੇ ਡੀ.ਏ.ਵੀ. ਕਾਲਜ ਪੁਲ ਸਮੇਤ ਕਈ ਪੁਲਾਂ ਦੀਆਂ ਸੜਕਾਂ ਲੰਬੇ ਸਮੇਂ ਤੋਂ ਖਸਤਾ ਹਾਲਤ ਵਿੱਚ ਸਨ। ਪੁਲਾਂ ਉਪਰ ਬਣੀਆਂ ਸੜਕਾਂ ’ਚ ਥਾਂ-ਥਾਂ ਟੋਏ ਪੈਣ ਅਤੇ ਸੜਕ ਦੀ ਉਪਰਲੀ ਪਰਤ ਟੁੱਟਣ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਤੋਂ ਇਲਾਵਾ ਪੁਲਾਂ ਨੂੰ ਜਾਣ ਵਾਲੇ ਰਸਤਿਆਂ ਦੀ ਹਾਲਤ ਵੀ ਕਈ ਥਾਵਾਂ ’ਤੇ ਖਰਾਬ ਹੋਣ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਰਹੀ ਹੈ। ਖਾਸ ਕਰਕੇ ਦਮੋਰੀਆ ਪੁਲ ਅਤੇ ਮਕਸੂਦਾਂ ਪੁਲ ਸ਼ਹਿਰ ਦੀ ਆਵਾਜਾਈ ਲਈ ਮਹੱਤਵਪੂਰਨ ਹੋਣ ਕਾਰਨ ਇਨ੍ਹਾਂ ਦੀ ਖਰਾਬ ਹਾਲਤ ਲੋਕਾਂ ਲਈ ਲਗਾਤਾਰ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਸੀ।
ਪਿਛਲੀ ਖ਼ਬਰ ਜ਼ਿਲ੍ਹੇ ਦੀਆਂ ਮੰਡੀਆਂ ’ਚ ਝੋਨੇ ਦੀ ਆਮਦ ਨੇ ਫੜੀ ਤੇਜ਼ੀ, 39191 ਮੀਟ੍ਰਿਕ ਟਨ ਝੋਨਾ ਪੁੱਜਾ ਅਗਲੀ ਖ਼ਬਰ ਬਾਬਾ ਖੁਸ਼ਹਾਲ ਸਿੰਘ ਸੇਵਕ ਸਭਾ ਵਲੋਂ ਪਿੰਡ ਲੁਹਾਰਾ ਵਿਖੇ ਕੀਰਤਨ ਦਰਬਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।