04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਐਚ. ਐਮ.ਵੀ. ਵਿਖੇ ਫ੍ਰੈਸ਼ਰ ਨਾਈਟ 2026 ‘ਵਾਈਬਸ ਐਂਡ ਵਿਵੇਸਿਟੀ’ ਕਰਵਾਈ

ਜਲੰਧਰ, 3 ਅਕਤੂਬਰ (ਜਸਪਾਲ ਸਿੰਘ)-ਹੰਸ ਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਵਿਖੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਏਕਤਾ ਖੋਸਲਾ ਦੀ ਸੁਚੱਜੀ ਅਗਵਾਈ ਹੇਠ ਹੋਸਟਲ ਦੀਆਂ ਵਿਦਿਆਰਥਣਾਂ ਲਈ “ਵਾਈਬਸ ਐਂਡ ਵਿਵੇਸਿਟੀ” ਥੀਮ ’ਤੇ ਫ੍ਰੈਸ਼ਰ ਨਾਈਟ 2026 ਕਰਵਾਈ ਗਈ।

ਅਜੀਤ ਡੈਸਕ 04-10-2026
ਜਲੰਧਰ, 3 ਅਕਤੂਬਰ (ਜਸਪਾਲ ਸਿੰਘ)-ਹੰਸ ਰਾਜ ਮਹਿਲਾ ਮਹਾਂਵਿਦਿਆਲਾ, ਜਲੰਧਰ ਵਿਖੇ ਪ੍ਰਿੰਸੀਪਲ ਡਾ. (ਸ਼੍ਰੀਮਤੀ) ਏਕਤਾ ਖੋਸਲਾ ਦੀ ਸੁਚੱਜੀ ਅਗਵਾਈ ਹੇਠ ਹੋਸਟਲ ਦੀਆਂ ਵਿਦਿਆਰਥਣਾਂ ਲਈ “ਵਾਈਬਸ ਐਂਡ ਵਿਵੇਸਿਟੀ” ਥੀਮ ’ਤੇ ਫ੍ਰੈਸ਼ਰ ਨਾਈਟ 2026 ਕਰਵਾਈ ਗਈ। ਚੀਫ ਵਾਰਡਨ ਕੁਮਾਰੀ ਰੁਚਿਕਾ ਵਰਮਾ ਦੁਆਰਾ ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੂੰ ਗ੍ਰੀਨ ਪਲਾਂਟਰ ਭੇਂਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ । ਸ਼ਾਮ ਦੇ ਪ੍ਰੋਗਰਾਮ ਨੇ ਭਾਰਤ ਦੇ ਅਮੀਰ ਵਿਰਸੇ ਨੂੰ ਸੱਭਿਆਚਾਰਕ ਰੰਗਣ ਦੇ ਕੇ ਖੂਬਸੂਰਤ ਢੰਗ ਨਾਲ ਦਰਸਾਇਆ, ਜਿੱਥੇ ਰਿਹਾਇਸ਼ੀ ਵਿਦਿਆਰਥਣਾਂ ਨੇ ਉੱਤਰਾਖੰਡ, ਜੰਮੂ, ਕਸ਼ਮੀਰੀ, ਹਿਮਾਚਲੀ ਅਤੇ ਪੰਜਾਬੀ ਸਮੇਤ ਵੱਖ-ਵੱਖ ਰਾਜਾਂ ਦੇ ਜੀਵੰਤ ਲੋਕ ਨਾਚ ਪੇਸ਼ ਕੀਤੇ। ਪਹਿਲੇ ਸਾਲ ਦੀਆਂ ਵਿਦਿਆਰਥਣਾਂ ਦੁਆਰਾ ਪੇਸ਼ ਕੀਤੀ ਗਈ ਆਤਮ-ਵਿਸ਼ਵਾਸ ਅਤੇ ਸੁਹਜ ਭਰਪੂਰ ਰੈਂਪ ਵਾਕ ਨੇ ਸਭ ਦਾ ਮਨ ਮੋਹ ਲਿਆ। ਮਾਡਲਿੰਗ ਮੁਕਾਬਲੇ ਦੀ ਜਜਮੈਂਟ ਡਾ. ਜੋਤੀ ਗੋਗੀਆ, ਡਾ. ਸ਼ਵੇਤਾ ਚੌਹਾਨ, ਸ਼੍ਰੀਮਤੀ ਬੀਨੂ ਗੁਪਤਾ, ਸ਼੍ਰੀਮਤੀ ਨਵਨੀਤਾ ਅਤੇ ਲੈਫਟੀਨੈਂਟ ਸੋਨੀਆ ਮਹਿੰਦਰੂ ਦੁਆਰਾ ਕੀਤੀ ਗਈ, ਜਿਨ੍ਹਾਂ ਨੇ ਭਾਗੀਦਾਰਾਂ ਦੀ ਪ੍ਰਤਿਭਾ ਅਤੇ ਆਤਮ-ਵਿਸ਼ਵਾਸ ਦੀ ਸ਼ਲਾਘਾ ਕੀਤੀ। ਅਰਪਨਦੀਪ ਕੌਰ (ਪੀ.ਜੀ.ਡੀ.ਸੀ.ਏ.) ਨੂੰ ਮਿਸ ਫਰੈਸ਼ਰ ਦਾ ਤਾਜ ਪਹਿਨਾਇਆ ਗਿਆ, ਜਦੋਂ ਕਿ ਕਾਮਾਕਸ਼ੀ (ਬੀ.ਐਸ.ਸੀ. ਬਾਇਓਟੈਕਨਾਲੋਜੀ) ਨੇ ਫਸਟ ਰਨਰ-ਅੱਪ ਅਤੇ ਕਾਨਵੀ (ਬੀ.ਵੋਕ. ਕੋਸਮੋ) ਨੇ ਸੈਕੰਡ ਰਨਰ-ਅੱਪ ਦਾ ਖਿਤਾਬ ਹਾਸਲ ਕੀਤਾ। ਇਸ ਤੋਂ ਇਲਾਵਾ ਹੋਰ ਵਿਸ਼ੇਸ਼ ਖਿਤਾਬ ਵੀ ਦਿੱਤੇ ਗਏ ਜਿਨ੍ਹਾਂ ਵਿੱਚ ਮਿਸ ਚਾਰਮਿੰਗ: ਦੀਆ (ਬੀ.ਐਸ.ਸੀ. ਨਾਨ-ਮੈਡੀਕਲ), ਮਿਸ ਐਲੀਗੈਂਸ: ਮਧੁਰਿਕਾ ਸੈਨ (ਐਮ.ਐਸ.ਸੀ. ਆਈ.ਟੀ.), ਮਿਸ ਐਥਨਿਕ ਗ੍ਰੇਸ: ਮਹਿਕ ਜਾਨ (ਬੀ.ਏ.), ਮਿਸ ਗਲੈਮਰਸ: ਰਿਦਮ (+1 ਆਰਟਸ), ਮਿਸ ਬੈਸਟ ਕੈਟਵਾਕ: ਤਨਵੀ (ਬੀ.ਬੀ.ਏ.) ਸ਼ਾਮਿਲ ਰਹੇ। ਪ੍ਰਿੰਸੀਪਲ ਡਾ. ਏਕਤਾ ਖੋਸਲਾ ਨੇ ਵਿਦਿਆਰਥਣਾਂ ਨੂੰ ਉੱਤਮਤਾ ਵੱਲ ਵਧਣ ਲਈ ਪ੍ਰੇਰਿਤ ਕੀਤਾ। ਅਤੇ ਮਾਤਾ-ਪਿਤਾ ਤੇ ਅਧਿਆਪਕਾਂ ਦਾ ਸਤਿਕਾਰ ਕਰਨ ਦੀ ਮਹੱਤਤਾ ’ਤੇ ਜ਼ੋਰ ਦਿੱਤਾ।
ਪਿਛਲੀ ਖ਼ਬਰ ਪਰਾਲੀ ਸਾੜਨ ਵਿਰੁੱਧ ਕਿਸਾਨਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਦੁਆਬੇ ਲਈ ਪਰਗਟ ਸਿੰਘ ਦਾ ਪੰਜਾਬ ਕਾਂਗਰਸ ਪ੍ਰਧਾਨ ਬਣਨਾ ਮਾਣ ਵਾਲੀ ਗੱਲ-ਗੁਰਪ੍ਰੀਤ ਸਿੰਘ ਸ਼ੇਰਗਿੱਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।