ਮਕਸੂਦਾਂ, 2 ਅਕਤੂਬਰ (ਸੌਰਵ ਮਹਿਤਾ)-ਗੁਲਾਬ ਦੇਵੀ ਰੋਡ ’ਤੇ ਮਹਿਲਾ ਨੂੰ ਧਾਰਮਿਕ ਆਸ਼ੀਰਵਾਦ ਦੇਣ ਦਾ ਝਾਂਸਾ ਦੇ ਕੇ ਉਸ ਦੇ ਕੰਨਾਂ ਤੋਂ ਸੋਨੇ ਦੇ ਟੌਪਸ ਝਪਟਣ ਦੇ ਮਾਮਲੇ ਵਿੱਚ ਥਾਣਾ ਨੰਬਰ 1 ਦੀ ਪੁਲਿਸ ਨੇ ਜਾਂਚ ਅੱਗੇ ਵਧਾਉਂਦਿਆਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਮੁਲਜ਼ਮਾਂ ਨੇ ਕਿਰਾਏ ਦੀ ਕਾਰ ਦੀ ਵਰਤੋਂ ਕੀਤੀ ਸੀ। ਪੁਲਿਸ ਨੇ ਵਾਰਦਾਤ ਤੋਂ ਬਾਅਦ ਕਾਰ ਨੂੰ 48 ਘੰਟਿਆਂ ਦੇ ਅੰਦਰ ਬਰਾਮਦ ਕਰ ਲਿਆ ਸੀ। ਹੁਣ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਪੁਲਿਸ ਨੂੰ ਉਸ ਦੇ ਹੋਰ ਸਾਥੀਆਂ ਬਾਰੇ ਵੀ ਜਾਣਕਾਰੀ ਮਿਲੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਵਿਸ਼ਾਲ ਉਰਫ਼ ਪਾਲਾ ਪੁੱਤਰ ਬਲਵਿੰਦਰ ਗਿਰੀ ਵਾਸੀ ਸੰਤੋਖਪੁਰਾ ਵਜੋਂ ਹੋਈ ਹੈ। ਪੁਲਿਸ ਅਨੁਸਾਰ ਮੁਲਜ਼ਮ ਵਾਰਦਾਤ ਤੋਂ ਬਾਅਦ ਆਪਣੇ ਘਰ ਤੋਂ ਗਾਇਬ ਸੀ ਅਤੇ ਪੁਲਿਸ ਲਗਾਤਾਰ ਉਸ ਦੀ ਭਾਲ ਕਰ ਰਹੀ ਸੀ। ਇਸੇ ਦੌਰਾਨ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ। ਅਦਾਲਤ ਤੋਂ ਰਿਮਾਂਡ ਹਾਸਿਲ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਹੋਣ ਦੀ ਗੱਲ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ 8 ਅਗਸਤ ਨੂੰ ਵਿੰਡਸਨ ਪਾਰਕ, ਗੁਲਾਬ ਦੇਵੀ ਰੋਡ ਵਾਸੀ ਬਿਊਟੀਕ ਸੰਚਾਲਿਕਾ ਅਨੁਰਾਧਾ ਸੈਣੀ ਆਪਣੀ ਸਹੇਲੀ ਨਾਲ ਸਬਜ਼ੀ ਲੈਣ ਲਈ ਗੁਲਾਬ ਦੇਵੀ ਰੋਡ ’ਤੇ ਆਈ ਸੀ। ਇਸ ਦੌਰਾਨ ਇਕ ਕਾਰ ਉਨ੍ਹਾਂ ਕੋਲ ਆ ਕੇ ਰੁਕੀ। ਕਾਰ ਵਿਚ ਸਵਾਰ ਇਕ ਵਿਅਕਤੀ ਨੇ ਮਹਿਲਾ ਨੂੰ ਗੱਲਾਂ ਵਿਚ ਲੈਂਦਿਆਂ ਕਾਰ ਵਿਚ ਬੈਠੇ ਵਿਅਕਤੀ ਨੂੰ ਪਹੁੰਚਿਆ ਹੋਇਆ ਬਾਬਾ ਦੱਸਿਆ ਅਤੇ ਉਸ ਤੋਂ ਆਸ਼ੀਰਵਾਦ ਲੈਣ ਲਈ ਕਿਹਾ। ਮਹਿਲਾ ਜਦੋਂ ਕਾਰ ਦੇ ਨੇੜੇ ਪਹੁੰਚੀ ਤਾਂ ਅੰਦਰ ਬੈਠੇ ਵਿਅਕਤੀ ਨੇ ਆਸ਼ੀਰਵਾਦ ਦੇਣ ਦੀ ਆੜ ਵਿਚ ਉਸ ਨੂੰ ਆਪਣੇ ਕੋਲ ਬੁਲਾਇਆ ਅਤੇ 500 ਰੁਪਏ ਦਾ ਨੋਟ ਦੇ ਦਿੱਤਾ। ਇਸੇ ਦੌਰਾਨ ਮੌਕਾ ਦੇਖ ਕੇ ਉਸ ਨੇ ਮਹਿਲਾ ਦੇ ਕੰਨਾਂ ਵਿਚ ਪਾਏ ਸੋਨੇ ਦੇ ਟੌਪਸ ਝਪਟ ਲਏ। ਮਹਿਲਾ ਵਲੋਂ ਰੌਲਾ ਪਾਉਂਦਿਆਂ ਵਿਰੋਧ ਕਰਨ ’ਤੇ ਕਾਰ ਚਾਲਕ ਨੇ ਤੁਰੰਤ ਗੱਡੀ ਭਜਾ ਲਈ। ਇਸ ਦੌਰਾਨ ਮਹਿਲਾ ਵੀ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕਰਦਿਆਂ ਕੁਝ ਦੂਰ ਤੱਕ ਉਸ ਦੇ ਨਾਲ ਘਸੀਟਦੀ ਚਲੀ ਗਈ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਨੰਬਰ 1 ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਪੁਲਿਸ ਨੇ ਇਲਾਕੇ ਵਿੱਚ ਲੱਗੇ ਕੈਮਰਿਆਂ ਅਤੇ ਹੋਰ ਤਕਨੀਕੀ ਸੂਚਨਾਵਾਂ ਦੇ ਆਧਾਰ ’ਤੇ ਕਾਰ ਦੀ ਪਛਾਣ ਕੀਤੀ ਅਤੇ ਉਸ ਨੂੰ ਬਰਾਮਦ ਕਰ ਲਿਆ। ਜਾਂਚ ’ਚ ਇਹ ਵੀ ਪਤਾ ਲੱਗਾ ਕਿ ਵਾਰਦਾਤ ’ਚ ਵਰਤੀ ਗਈ ਕਾਰ ਮੁਲਜ਼ਮਾਂ ਨੇ ਕਿਰਾਏ ’ਤੇ ਲਈ ਸੀ। ਹੁਣ ਪੁਲਿਸ ਵਲੋਂ ਗ੍ਰਿਫ਼ਤਾਰ ਮੁਲਜ਼ਮ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਬਾਕੀ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਵਾਰਦਾਤ ਨਾਲ ਜੁੜੇ ਹੋਰ ਤੱਥ ਪੁੱਛਗਿੱਛ ਤੋਂ ਬਾਅਦ ਸਾਹਮਣੇ ਆਉਣ ਦੀ ਸੰਭਾਵਨਾ ਹੈ।
48 ਘੰਟਿਆਂ ’ਚ ਕਾਰ ਬਰਾਮਦ, ਹੁਣ ਫਰਜ਼ੀ ਬਾਬਿਆਂ ਦੇ ਗਰੋਹ ਦਾ ਮੈਂਬਰ ਕਾਬੂ
ਮਕਸੂਦਾਂ, 2 ਅਕਤੂਬਰ (ਸੌਰਵ ਮਹਿਤਾ)-ਗੁਲਾਬ ਦੇਵੀ ਰੋਡ ’ਤੇ ਮਹਿਲਾ ਨੂੰ ਧਾਰਮਿਕ ਆਸ਼ੀਰਵਾਦ ਦੇਣ ਦਾ ਝਾਂਸਾ ਦੇ ਕੇ ਉਸ ਦੇ ਕੰਨਾਂ ਤੋਂ ਸੋਨੇ ਦੇ ਟੌਪਸ ਝਪਟਣ ਦੇ ਮਾਮਲੇ ਵਿੱਚ ਥਾਣਾ ਨੰਬਰ 1 ਦੀ ਪੁਲਿਸ ਨੇ ਜਾਂਚ ਅੱਗੇ ਵਧਾਉਂਦਿਆਂ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਮੁਲਜ਼ਮਾਂ ਨੇ ਕਿਰਾਏ ਦੀ ਕਾਰ ਦੀ ਵਰਤੋਂ ਕੀਤੀ ਸੀ।
ਅਜੀਤ ਡੈਸਕ
03-10-2026