01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਵਿਦਿਆਰਥਣਾਂ ਨੂੰ ਕਰੀਅਰ ਸੰਬੰਧੀ ਸਹੀ ਦਿਸ਼ਾ ਦਿਖਾਉਣ ਲਈ ਰੋਟਰੀ ਕਲੱਬ ਵਲੋਂ ਸਮਾਗਮ

ਜਲੰਧਰ, 30 ਸਤੰਬਰ (ਜਸਪਾਲ ਸਿੰਘ)-ਰੋਟਰੀ ਕਲੱਬ ਜਲੰਧਰ ਸਿਟੀ ਵਲੋਂ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਨਹਿਰੂ ਗਾਰਡਨ ਵਿਖੇ ਵਿਦਿਆਰਥਣਾਂ ਲਈ ਵਿਸ਼ੇਸ਼ ਕਰੀਅਰ ਮਾਰਗਦਰਸ਼ਨ ਸਮਾਗਮ ਕਰਵਾਇਆ ਗਿਆ । ਸਮਾਗਮ ਦਾ ਉਦੇਸ਼ ਵਿਦਿਆਰਥਣਾਂ ਨੂੰ ਭਵਿੱਖ ਦੇ ਕਰੀਅਰ ਸੰਬੰਧੀ ਸਹੀ ਮਾਰਗਦਰਸ਼ਨ ਦੇਣ ਦੇ ਨਾਲ - ਨਾਲ ਉਨ੍ਹਾਂ ਨੂੰ ਸਫਲਤਾ ਲਈ ਪ੍ਰੇਰਿਤ ਕਰਨਾ ਸੀ ।

ਅਜੀਤ ਡੈਸਕ 01-10-2026
ਜਲੰਧਰ, 30 ਸਤੰਬਰ (ਜਸਪਾਲ ਸਿੰਘ)-ਰੋਟਰੀ ਕਲੱਬ ਜਲੰਧਰ ਸਿਟੀ ਵਲੋਂ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਨਹਿਰੂ ਗਾਰਡਨ ਵਿਖੇ ਵਿਦਿਆਰਥਣਾਂ ਲਈ ਵਿਸ਼ੇਸ਼ ਕਰੀਅਰ ਮਾਰਗਦਰਸ਼ਨ ਸਮਾਗਮ ਕਰਵਾਇਆ ਗਿਆ । ਸਮਾਗਮ ਦਾ ਉਦੇਸ਼ ਵਿਦਿਆਰਥਣਾਂ ਨੂੰ ਭਵਿੱਖ ਦੇ ਕਰੀਅਰ ਸੰਬੰਧੀ ਸਹੀ ਮਾਰਗਦਰਸ਼ਨ ਦੇਣ ਦੇ ਨਾਲ - ਨਾਲ ਉਨ੍ਹਾਂ ਨੂੰ ਸਫਲਤਾ ਲਈ ਪ੍ਰੇਰਿਤ ਕਰਨਾ ਸੀ । ਸਮਾਗਮ ਦੇ ਮੁੱਖ ਮਹਿਮਾਨ ਤੇ ਮੁੱਖ ਬੁਲਾਰੇ ਮੇਜਰ ਜਨਰਲ (ਸੇਵਾ ਮੁਕਤ) ਸਰਦਾਰ ਬਲਵਿੰਦਰ ਸਿੰਘ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਭਾਰਤੀ ਹਥਿਆਰਬੰਦ ਸੈਨਾਵਾਂ ’ਚ ਕਰੀਅਰ ਦੇ ਵੱਖ-ਵੱਖ ਮੌਕਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਰੋਟਰੀ ਕਲੱਬ ਜਲੰਧਰ ਸਿਟੀ ਵਲੋਂ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਅਤੇ ਰਾਸ਼ਟਰ ਨਿਰਮਾਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਲਈ ‘ਨੇਸ਼ਨ ਬਿਲਡਰ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ । ਸਮਾਗਮ ਨੂੰ ਸੰਬੋਧਨ ਕਰਦਿਆਂ ਪੀ.ਡੀ.ਜੀ. ਰੋਟੇਰੀਅਨ ਡਾ. ਯੂ. ਐੱਸ. ਘਈ ਨੇ ਸਕੂਲ ਪ੍ਰਸ਼ਾਸਨ ਵਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ । ਸਕੂਲ ਦੀ ਪ੍ਰਿੰਸੀਪਲ ਮੈਡਮ ਗੌਹਰੀਨਾ ਨੇ ਰੋਟਰੀ ਕਲੱਬ ਜਲੰਧਰ ਸਿਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਲੱਬ ਵਲੋਂ ਵਿਦਿਆਰਥਣਾਂ ਲਈ ਕੀਤੇ ਜਾ ਰਹੇ ਯਤਨ ਅਤੇ ਸਹਿਯੋਗ ਸ਼ਲਾਘਾਯੋਗ ਹਨ। ਇਸ ਮੌਕੇ ਰੋਟਰੀ ਕਲੱਬ ਦੇ ਪ੍ਰਧਾਨ ਰੋਟੇਰੀਅਨ ਡਾ. ਸੁਰਿੰਦਰ ਜਗਤ, ਜੋਨਲ ਚੇਅਰਮੈਨ ਰੋਟੇਰੀਅਨ ਕੁਲਵੰਤ ਸਿੰਘ, ਰੋਟੇਰੀਅਨ ਅਜੈ ਧਵਨ, ਰੋਟੇਰੀਅਨ ਅਮ ਿਤ ਟੰਡਨ, ਰੋਟੇਰੀਅਨ ਨਰੇਸ਼ ਮਹਾਜਨ, ਰੋਟੇਰੀਅਨ ਗਗਨ ਚੱਢਾ, ਰੋਟੇਰੀਅਨ ਡਾ. ਮਨਦੀਪ ਸਿੰਘ, ਰੋਟੇਰੀਅਨ ਗਗਨ ਗੁਪਤਾ, ਰੋਟੇਰੀਅਨ ਅਰਵਿੰਦਰ ਘਈ, ਰੋਟੇਰੀਅਨ ਅੰਸ਼ੁਮਾਨ, ਰੋਟੇਰੀਅਨ ਰਾਮ ਲਾਲ ਅਤੇ ਰੋਟੇਰੀਅਨ ਕੁਲਵਿੰ ਦਰ ਕੌਰ ਸਮੇਤ ਸਕੂਲ ਦਾ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ ।
ਪਿਛਲੀ ਖ਼ਬਰ ਮੇਅਰ ਵਲੋਂ ਵਿਧਾਨ ਸਭਾ ਹਲਕਾ ਵੈਸਟ ਅਤੇ ਕੈਂਟ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਉਣ ਦੇ ਨਿ... ਅਗਲੀ ਖ਼ਬਰ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਝੋਨੇ ਦੀ ਖ਼ਰੀਦ ਦੌਰਾਨ ਹਰੇਕ ਢੇਰੀ ਦੀ ਜੀਓ-ਟੈਗਡ ਫੋਟੋਗ੍ਰਾਫੀ ਦੇ ਹੁਕਮ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।