30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਜੰਡੂ ਸਿੰਘਾ ਦੇ ਵਾਰਡ ਨੰਬਰ 6 ਵਿਖੇ ਵਿਧਾਇਕ ਬਲਕਾਰ ਸਿੰਘ ਵਲੋਂ ਵੱਖ -ਵੱਖ ਵਿਕਾਸ ਕਾਰਜਾਂ ਦੇ ਨਿਰਮਾਣ ਦਾ ਉਦਘਾਟਨ

ਚੁਗਿੱਟੀ/ ਜੰਡੂ ਸਿੰਘਾ, 29 ਸਤੰਬਰ ( ਨਰਿੰਦਰ ਲਾਗੂ) ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਵਲੋਂ ਜੰਡੂ ਸਿੰਘਾ ਦੇ ਵਾਰਡ ਨੰਬਰ 6 ਵਿਖੇ ਸੜਕਾਂ ਅਤੇ ਸੀਵਰੇਜ਼ ਦੇ ਕੰਮ ਤੋਂ ਇਲਾਵਾ ਇੰਟਰਲਾਕ ਇੱਟਾਂ ਨਾਲ ਬਣਨ ਵਾਲੀਆਂ ਸੜਕਾਂ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਾਜ਼ਰ ਵਾਰਡ ਦੇ ਪੰਚ ਕੁਲਵਿੰਦਰ ਸਿੰਘ ਸੰਘਾ ਤੇ ਵੱਖ -ਵੱਖ ਹੋਰ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

ਅਜੀਤ ਡੈਸਕ 30-09-2026
ਚੁਗਿੱਟੀ/ ਜੰਡੂ ਸਿੰਘਾ, 29 ਸਤੰਬਰ ( ਨਰਿੰਦਰ ਲਾਗੂ) ਕਰਤਾਰਪੁਰ ਤੋਂ ਵਿਧਾਇਕ ਬਲਕਾਰ ਸਿੰਘ ਵਲੋਂ ਜੰਡੂ ਸਿੰਘਾ ਦੇ ਵਾਰਡ ਨੰਬਰ 6 ਵਿਖੇ ਸੜਕਾਂ ਅਤੇ ਸੀਵਰੇਜ਼ ਦੇ ਕੰਮ ਤੋਂ ਇਲਾਵਾ ਇੰਟਰਲਾਕ ਇੱਟਾਂ ਨਾਲ ਬਣਨ ਵਾਲੀਆਂ ਸੜਕਾਂ ਦੇ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਹਾਜ਼ਰ ਵਾਰਡ ਦੇ ਪੰਚ ਕੁਲਵਿੰਦਰ ਸਿੰਘ ਸੰਘਾ ਤੇ ਵੱਖ -ਵੱਖ ਹੋਰ ਸ਼ਖ਼ਸੀਅਤਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਬਲਕਾਰ ਸਿੰਘ ਵਲੋਂ ਸੂਬਾ ਸਰਕਾਰ ਵਲੋਂ ਲੋਕ ਭਲਾਈ ਦੇ ਕੀਤੇ ਜਾ ਰਹੇ ਕੰਮਾਂ ‘ਤੇ ਚਾਨਣਾ ਪਾਇਆ ਗਿਆ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰੀ ਇਮਾਨਦਾਰੀ ਨਾਲ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਪੰਚ ਬੀਬੀ ਚੰਪਾ ਜੋਸ਼ੀ, ਡਾਕਟਰ ਪ੍ਰਤਾਪ ਸਿੰਘ ਬਲਾਕ ਪ੍ਰਧਾਨ, ਜੰਗ ਬਹਾਦਰ ਸਿੰਘ ਸੰਘਾ, ਪਰਮਜੀਤ ਸਿੰਘ ਭੁੱਟੋ,ਹਿੰਦਪ੍ਰੀਤ ਸਿੰਘ ਸੰਘਾ, ਸਾਬਕਾ ਪੰਚਾਇਤ ਮੈਂਬਰ ਜਗੀਰ ਸਿੰਘ, ਡਾਕਟਰ ਸੰਦੀਪ ਭੋਗਲ, ਗੁਰਵਿੰਦਰ ਸਿੰਘ ਸੰਘਾ, ਸੁਰਜੀਤ ਸਿੰਘ ਪ੍ਰਧਾਨ ਗੁਰਦੁਆਰਾ ਸਾਹਿਬ, ਜਥੇਦਾਰ ਸੁਰਜੀਤ ਸਿੰਘ,ਮੰਗਤ ਅਲੀ, ਗੁਰਵਿੰਦਰ ਸਿੰਘ ਪੰਚ, ਹਰਪ੍ਰੀਤ ਰਾਏ ਪੰਚ,ਜੱਸੀ ਸੰਘਾ ਤੇ ਕਰਨਵੀਰ ਸਿੰਘ ਸੰਘਾ , ਸੁਨੀਲ ਬੰਗੜ, ਬਲਜੋਤ ਸਿੰਘ ਸੰਘਾ, ਬੀਬੀ ਅਮਰਜੀਤ ਕੌਰ ਪੰਚ, ਅਮਰਜੀਤ ਸਿੰਘ ਸੰਘਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਐਚ.ਐਮ.ਵੀ. ਵਿਖੇ ਐਨ.ਐਸ.ਐਸ. ਦਿਵਸ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਪਿੰਡ ਬੰਬੀਆਂਵਾਲ ਵਿਖੇ ਘਰ ਦੇ ਉਪਰੋਂ ਲੰਘਦੀਆਂ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਹਟਾਏ ਜਾਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।