27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

98 ਕਰੋੜ ਦੀਆਂ ਈ-ਬੋਲੀ ਰਾਹੀਂ ਜਾਇਦਾਦਾਂ ਵੇਚੇਗਾ ਇੰਪਰੂਵਮੈਂਟ ਟਰੱਸਟ

ਜਲੰਧਰ, 26 ਸਤੰਬਰ (ਸ਼ਿਵ ਸ਼ਰਮਾ)-ਜਲੰਧਰ ਇੰਪਰੂਵਮੈਂਟ ਟਰੱਸਟ ਆਪਣੀਆਂ ਕਈ ਸਕੀਮਾਂ ਦੇ ਫੇਲ੍ਹ ਹੋਣ ਕਾਰਨ ਜਿਹੜੇ ਸੈਂਕੜੇ ਕੇਸ ਅਲਾਟੀਆਂ ਤੋਂ ਹਾਰ ਗਏ ਸੀ, ਉਨ੍ਹਾਂ ਦੀ ਅਜੇ ਤੱਕ ਵੀ 85 ਕਰੋੜ ਦੇ ਕਰੀਬ ਅਦਾਇਗੀ ਕੀਤੀ ਜਾਣੀ ਹੈ ਤੇ ਟਰੱਸਟ ਵਲੋਂ ਅਦਾਇਗੀ ਕਰਨ ਲਈ ਪਹਿਲਾਂ ਵੀ ਜ਼ਮੀਨਾਂ ਵੇਚਣ ਦੀ ਕਾਰਵਾਈ ਕੀਤੀ ਸੀ ਤਾਂ ਉਹ ਸਫ਼ਲ ਨਹੀਂ ਹੋ ਸਕੀ ਸੀ ਤੇ ਹੁਣ ਟਰੱਸਟ ਦੁਬਾਰਾ ਆਪਣੀਆਂ ਜ਼ਮੀਨਾਂ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਿਹਾ ਹੈ। ਟਰੱਸਟ ਵਲੋਂ 19 ਅਕਤੂਬਰ ਨੂੰ ਕਰਵਾਈ ਜਾ ਰਹੀ ਈ- ਬੋਲੀ ਵਿਚ ਕਰੀਬ 498 ਕਰੋੜ ਰੁਪਏ ਦੇ ਰਾਖਵੀਆਂ ਕੀਮਤਾਂ ਵਾਲੀਆਂ 199 ਜਾਇਦਾਦਾਂ ਵਿਕਰੀ ਲਈ ਰੱਖੀਆਂ ਗਈਆਂ ਹਨ।

ਰਾਖਵੀਆਂ ਕੀਮਤਾਂ ਵਿਚ ਵਾਧਾ ਕਰਨ ’ਤੇ ਉੱਠੇ ਸਵਾਲ ਰਾਜੀਵ ਧਮੀਜਾ 27-09-2026
ਜਲੰਧਰ, 26 ਸਤੰਬਰ (ਸ਼ਿਵ ਸ਼ਰਮਾ)-ਜਲੰਧਰ ਇੰਪਰੂਵਮੈਂਟ ਟਰੱਸਟ ਆਪਣੀਆਂ ਕਈ ਸਕੀਮਾਂ ਦੇ ਫੇਲ੍ਹ ਹੋਣ ਕਾਰਨ ਜਿਹੜੇ ਸੈਂਕੜੇ ਕੇਸ ਅਲਾਟੀਆਂ ਤੋਂ ਹਾਰ ਗਏ ਸੀ, ਉਨ੍ਹਾਂ ਦੀ ਅਜੇ ਤੱਕ ਵੀ 85 ਕਰੋੜ ਦੇ ਕਰੀਬ ਅਦਾਇਗੀ ਕੀਤੀ ਜਾਣੀ ਹੈ ਤੇ ਟਰੱਸਟ ਵਲੋਂ ਅਦਾਇਗੀ ਕਰਨ ਲਈ ਪਹਿਲਾਂ ਵੀ ਜ਼ਮੀਨਾਂ ਵੇਚਣ ਦੀ ਕਾਰਵਾਈ ਕੀਤੀ ਸੀ ਤਾਂ ਉਹ ਸਫ਼ਲ ਨਹੀਂ ਹੋ ਸਕੀ ਸੀ ਤੇ ਹੁਣ ਟਰੱਸਟ ਦੁਬਾਰਾ ਆਪਣੀਆਂ ਜ਼ਮੀਨਾਂ ਵੇਚਣ ਦੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਿਹਾ ਹੈ। ਟਰੱਸਟ ਵਲੋਂ 19 ਅਕਤੂਬਰ ਨੂੰ ਕਰਵਾਈ ਜਾ ਰਹੀ ਈ- ਬੋਲੀ ਵਿਚ ਕਰੀਬ 498 ਕਰੋੜ ਰੁਪਏ ਦੇ ਰਾਖਵੀਆਂ ਕੀਮਤਾਂ ਵਾਲੀਆਂ 199 ਜਾਇਦਾਦਾਂ ਵਿਕਰੀ ਲਈ ਰੱਖੀਆਂ ਗਈਆਂ ਹਨ। ਇਨ੍ਹਾਂ ਵਿਚ ਮਹਾਰਾਜਾ ਰਣਜੀਤ ਸਿੰਘ ਐਵੇਨਿਊ, ਸੂਰਿਆ ਇਨਕਲੇਵ, ਮਾਸਟਰ ਗੁਰਬੰਤਾ ਸਿੰਘ ਇਨਕਲੇਵ, ਸ਼ਹੀਦ ਚਮਨ ਦਾਦਾ ਕਮਰਸ਼ੀਅਲ ਕੰਪਲੈਕਸ, ਸ਼ਹੀਦ ਭਗਤ ਸਿੰਘ ਕਾਲੋਨੀ ਅਤੇ ਗੁਰੂ ਗੋਬਿੰਦ ਸਿੰਘ ਐਵੇਨਿਊ ਦੀ ਪੈਟਰੋਲ ਪੰਪ ਸਾਈਟ ਸਮੇਤ ਕਈ ਅਹਿਮ ਜਾਇਦਾਦਾਂ ਸ਼ਾਮਿਲ ਹਨ। ਜਾਣਕਾਰੀ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੀ ਕਰੀਬ 29,282 ਵਰਗ ਗਜ਼ ਜ਼ਮੀਨ ਦਾ ਰਾਖਵੀਂ ਕੀਮਤ ਲਗਭਗ 161 ਕਰੋੜ ਰੁਪਏ ਰੱਖਿਆ ਗਿਆ ਹੈ, ਜਦਕਿ ਸੂਰਿਆ ਇਨਕਲੇਵ ’ਚ ਮਲਟੀ-ਸਟੋਰੀ ਫਲੈਟਾਂ ਲਈ ਰਾਖਵੀਂ ਕਰੀਬ 14,520 ਵਰਗ ਗਜ਼ ਜ਼ਮੀਨ ਦਾ ਰਿਜ਼ਰਵ ਰੇਟ 79.86 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਸਫਲ ਬੋਲੀਦਾਤਾ ਨੂੰ ਨਿਰਧਾਰਤ ਕੀਮਤ ਤੋਂ ਵੱਖਰਾ 6 ਫ਼ੀਸਦੀ ਸੈੱਸ ਵੀ ਅਦਾ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ ਤੋਂ ਟਰੱਸਟ ਵਲੋਂ ਲਗਾਤਾਰ ਈ- ਬੋਲੀਆਂ ਕਰਵਾਈਆਂ ਜਾ ਰਹੀਆਂ ਹਨ। ਪਿਛਲੀਆਂ ਪੰਜ ਨਿਲਾਮੀਆਂ ’ਚ ਉਮੀਦ ਮੁਤਾਬਕ ਸਫਲਤਾ ਨਾ ਮਿਲਣ ਦੇ ਬਾਵਜੂਦ ਇਸ ਵਾਰ ਕਈ ਜਾਇਦਾਦਾਂ ਦੇ ਰਾਖਵੀਆਂ ਕੀਮਤਾਂ ਵਿਚ 8 ਤੋਂ 10 ਫੀਸਦੀ ਤੱਕ ਵਾਧਾ ਕੀਤੇ ਜਾਣ ਨੂੰ ਲੈ ਕੇ ਸਵਾਲ ਉੱਠ ਰਹੇ ਹਨ। ਸੂਰਿਆ ਇਨਕਲੇਵ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਰਾਜੀਵ ਧਮੀਜਾ ਨੇ ਕਿਹਾ ਕਿ ਟਰੱਸਟ ਨੂੰ ਜਾਇਦਾਦਾਂ ਦੇ ਰਾਖਵੀਆਂ ਕੀਮਤਾਂ ਤੈਅ ਕਰਦੇ ਸਮੇਂ ਸਿਰਫ਼ ਕਾਗਜ਼ੀ ਮੁੱਲਾਂਕਣ ’ਤੇ ਨਿਰਭਰ ਨਹੀਂ ਰਹਿਣਾ ਚਾਹੀਦਾ, ਸਗੋਂ ਮੌਜੂਦਾ ਮਾਰਕੀਟ ਦੀ ਸਥਿਤੀ ਅਤੇ ਖਰੀਦਦਾਰਾਂ ਦੀ ਪ੍ਰਤੀਕਿਰਿਆ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੂਰਿਆ ਇਨਕਲੇਵ ਦੇ ਲੋਕਾਂ ਤੋਂ ਸਾਲਾਂ ਤੋਂ ਵੱਖ-ਵੱਖ ਮਦਾਂ ਤਹਿਤ ਕਰੋੜਾਂ ਰੁਪਏ ਵਸੂਲ ਕੀਤੇ ਜਾਣ ਦੇ ਬਾਵਜੂਦ ਕਾਲੋਨੀ ਨਾਲ ਜੁੜੇ ਕਈ ਪੁਰਾਣੇ ਵਾਅਦੇ ਅਜੇ ਤੱਕ ਪੂਰੇ ਨਹੀਂ ਹੋਏ। ਗੈਸ ਪਾਈਪਲਾਈਨ, ਅਤਿ-ਆਧੁਨਿਕ ਕਮਿਊਨਿਟੀ ਸੈਂਟਰ ਅਤੇ ਗੋਲਫ ਕੋਰਸ ਰੇਂਜ ਵਰਗੇ ਪ੍ਰਾਜੈਕਟਾਂ ਬਾਰੇ ਲੰਮੇ ਸਮੇਂ ਤੋਂ ਗੱਲਾਂ ਕੀਤੀਆਂ ਜਾ ਰਹੀਆਂ ਹਨ, ਪਰ ਇਨ੍ਹਾਂ ਦੇ ਜ਼ਮੀਨੀ ਪੱਧਰ ’ਤੇ ਲਾਗੂ ਹੋਣ ਦੀ ਸਥਿਤੀ ਸਪੱਸ਼ਟ ਨਹੀਂ ਹੈ। ਧਮੀਜਾ ਨੇ ਕਿਹਾ ਕਿ ਦੂਜੇ ਪਾਸੇ ਟਰੱਸਟ ਨਾਲ ਜੁੜੇ ਪੁਰਾਣੇ ਮਾਮਲਿਆਂ ਵਿਚ ਅਦਾਲਤਾਂ ਤੋਂ ਰਾਹਤ ਮਿਲਣ ਦੇ ਬਾਵਜੂਦ ਕਈ ਲੋਕ ਆਪਣੇ ਰਿਫੰਡ ਅਤੇ ਹੋਰ ਵਿੱਤੀ ਦਾਅਵਿਆਂ ਦੇ ਨਿਪਟਾਰੇ ਲਈ ਟਰੱਸਟ ਦਫ਼ਤਰ ਦੇ ਚੱਕਰ ਲਗਾ ਰਹੇ ਹਨ। ਉਨ੍ਹਾਂ ਅਨੁਸਾਰ ਟਰੱਸਟ ਨੂੰ ਆਪਣੀ ਵਿੱਤੀ ਅਤੇ ਪ੍ਰਸ਼ਾਸਕੀ ਕਾਰਜਪ੍ਰਣਾਲੀ ਵਿਚ ਪਾਰਦਰਸ਼ਤਾ ਲਿਆਉਣ ਦੇ ਨਾਲ-ਨਾਲ ਕੰਮਕਾਜ ਵਿੱਚ ਤੇਜ਼ੀ ਲਿਆਉਣ ਦੀ ਲੋੜ ਹੈ। ਉਨ੍ਹਾਂ ਸਾਲ 2005 ਵਿਚ 16.52 ਏਕੜ ਜ਼ਮੀਨ ਸ਼ੌਰਿਆ ਟਾਵਰ ਪ੍ਰਾਈਵੇਟ ਲਿਮਟਿਡ ਨੂੰ ਅਲਾਟ ਕੀਤੇ ਜਾਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਪ੍ਰਾਜੈਕਟ ਨਾਲ ਜੁੜੇ ਖਰੀਦਦਾਰਾਂ ਦੀਆਂ ਫਲੈਟਾਂ ਦੀਆਂ ਰਜਿਸਟਰੀਆਂ ਦਾ ਮਾਮਲਾ ਲੰਮੇ ਸਮੇਂ ਬਾਅਦ ਵੀ ਪੂਰੀ ਤਰ੍ਹਾਂ ਹੱਲ ਨਹੀਂ ਹੋ ਸਕਿਆ। ਇਸੇ ਤਰ੍ਹਾਂ ਸ਼ਹਿਰ ਵਾਸੀਆਂ ਵੱਲੋਂ ਲੰਮੇ ਸਮੇਂ ਤੋਂ ਉਠਾਈ ਜਾ ਰਹੀ ਰੇਲਵੇ ਸਟੇਸ਼ਨ ਦੇ ਦੂਜੇ ਪ੍ਰਵੇਸ਼ ਦੁਆਰ ਦੀ ਮੰਗ ਵੀ ਨੇੜਲੇ ਭਵਿੱਖ ਵਿਚ ਪੂਰੀ ਹੁੰਦੀ ਦਿਖਾਈ ਨਹੀਂ ਦੇ ਰਹੀ। ਧਮੀਜਾ ਨੇ ਕਿਹਾ ਕਿ ਜਲੰਧਰ ਇੰਪਰੂਵਮੈਂਟ ਟਰੱਸਟ ਕੋਲ ਵੱਡੀ ਗਿਣਤੀ ਵਿਚ ਜਾਇਦਾਦਾਂ ਹੋਣਾ ਹੀ ਕਾਫ਼ੀ ਨਹੀਂ ਹੈ। ਇਨ੍ਹਾਂ ਦੇ ਰਾਖਵੀਆਂ ਮੌਜੂਦਾ ਮਾਰਕੀਟ ਦੀ ਅਸਲ ਸਥਿਤੀ ਅਨੁਸਾਰ ਤੈਅ ਕੀਤੇ ਜਾਣੇ ਚਾਹੀਦੇ ਹਨ, ਤਾਂ ਜੋ ਨਿਲਾਮੀ ਵਿਚ ਅਸਲ ਖਰੀਦਦਾਰ ਦਿਲਚਸਪੀ ਦਿਖਾਉਣ ਅਤੇ ਟਰੱਸਟ ਨੂੰ ਮਾਲੀਆ ਪ੍ਰਾਪਤ ਹੋ ਸਕੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਲਗਾਤਾਰ ਕਮਜ਼ੋਰ ਜਾਂ ਅਸਫਲ ਰਹੀਆਂ ਨਿਲਾਮੀਆਂ ਦੇ ਬਾਵਜੂਦ ਰਾਖਵੀਆਂ ਕੀਮਤਾਂ ਵਧਾਈਆਂ ਜਾਂਦੀਆਂ ਰਹੀਆਂ ਤਾਂ ਇਸ ਨਾਲ ਖਰੀਦਦਾਰਾਂ ਦੀ ਦਿਲਚਸਪੀ ਪ੍ਰਭਾਵਿਤ ਹੋ ਸਕਦੀ ਹੈ। ਉਨ੍ਹਾਂ ਟਰੱਸਟ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜ਼ਮੀਨਾਂ ਦੀ ਅਸਲ ਮਾਰਕੀਟ ਕੀਮਤ ਦਾ ਨਿਰਪੱਖ ਮੁੱਲਾਂਕਣ ਕਰਵਾਉਣ ਤੋਂ ਬਾਅਦ ਹੀ ਰਾਖਵੀਂ ਕੀਮਤਾਂ ਤੈਅ ਕੀਤੀਆਂ ਜਾਣ।
ਪਿਛਲੀ ਖ਼ਬਰ ਐੱਨ.ਆਰ.ਆਈ. ਦੀ ਮੌਤ ਤੋਂ ਬਾਅਦ ਪਾਵਰ ਆਫ਼ ਅਟਾਰਨੀ ਰਾਹੀਂ 11 ਪਲਾਟਾਂ ਦੀਆਂ ਰਜਿਸਟਰੀਆਂ ਕਰਵਾ ਲਈਆਂ ਅਗਲੀ ਖ਼ਬਰ ਬਸਤੀ ਸ਼ੇਖ ਦੀ ਦੁਸਹਿਰਾ ਗਰਾਊਂਡ ’ਚ ਨਸ਼ਾ ਕਰਦੇ ਨੌਜਵਾਨਾਂ ਦੀ ਵੀਡੀਓ ਵਾਇਰਲ, ਮੌਕੇ ’ਤੇ ਪੁੱਜੇ ਵਿਅਕਤੀ ਨੇ ਭਜਾਏ ਨਸ਼ੇੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।