24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਪੰਜਾਬੀ ਸਰਬਕਲਾ ਸਾਹਿਤ ਅਕਾਦਮੀ ਦਾ ਵਿਸ਼ੇਸ਼ ਸਮਾਗਮ ਅਟਵਾਲ ਹਾਊਸ ਕਾਲੋਨੀ ’ਚ ਅੱਜ-ਰਾਜਵੀਰ ਸਿੰਘ ਮੱਲ੍ਹੀ

ਫਿਲੌਰ, 22 ਸਤੰਬਰ (ਸਤਿੰਦਰ ਸ਼ਰਮਾ)-ਪੰਜਾਬੀ ਸਰਬਕਲ੍ਹਾ ਸਾਹਿਤ ਅਕਾਦਮੀ ਦਾ ਵਿਸ਼ਾਲ ਸਮਾਗਮ 23 ਸਤੰਬਰ ਨੂੰ ਇੱਥੇ ਅਟਵਾਲ ਹਾਊਸ ਕਲੋਨੀ ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਗਮ ਦਾ ਆਰੰਭ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਸ਼ਬਦ ਕੀਰਤਨ ਨਾਲ ਹੋਵੇਗਾ।

ਰਾਜਵੀਰ ਸਿੰਘ ਮੱਲ੍ਹੀ ਜਾਣਕਾਰੀ ਦਿੰਦੇ ਹੋਏ। ਤਸਵੀਰ-ਸਤਿੰਦਰ ਸ਼ਰਮਾ 23-09-2026
ਫਿਲੌਰ, 22 ਸਤੰਬਰ (ਸਤਿੰਦਰ ਸ਼ਰਮਾ)-ਪੰਜਾਬੀ ਸਰਬਕਲ੍ਹਾ ਸਾਹਿਤ ਅਕਾਦਮੀ ਦਾ ਵਿਸ਼ਾਲ ਸਮਾਗਮ 23 ਸਤੰਬਰ ਨੂੰ ਇੱਥੇ ਅਟਵਾਲ ਹਾਊਸ ਕਲੋਨੀ ਵਿਖੇ ਕਰਵਾਇਆ ਜਾ ਰਿਹਾ ਹੈ। ਸਮਾਗਮ ਦਾ ਆਰੰਭ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਅਤੇ ਸ਼ਬਦ ਕੀਰਤਨ ਨਾਲ ਹੋਵੇਗਾ। ਸਕੂਲੀ ਵਿਦਿਆਰਥੀ ਅਤੇ ਕਲਾਕਾਰ ਆਪੋ ਆਪਣੇ ਫ਼ਨ ਦਾ ਮੁਜ਼ਾਹਰਾ ਕਰਨਗੇ ਤੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਅਕਾਦਮੀ ਦੇ ਨਿਰਦੇਸ਼ਕ ਰਾਜਵੀਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸਭਿਆਚਾਰ ਅਤੇ ਕਲਾ ਨਾਲ ਸੰਬੰਧਤ ਵੱਖ ਵੱਖ ਵਿਸ਼ਿਆਂ ਨਾਲ ਜੋੜਨ ਦੇ ਮੰਤਵ ਨਾਲ ਇਸ ਅਕਾਦਮੀ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਸੇਵਾ ਮੁਕਤੀ ਤੋਂ ਪਹਿਲਾਂ ਪੁਲਿਸ ਵਿਭਾਗ ਵਿਚ ਵੀ ਸਭਿਆਚਾਰ ਨਾਲ ਜੁੜ ਕੇ ਪੰਜਾਬੀ ਲੋਕਨਾਚ ਭੰਗੜਾ, ਗਿੱਧਾ, ਲੋਕਗੀਤ ਅਤੇ ਬੋਲੀਆਂ ਸੰਬੰਧੀ ਨੌਜਵਾਨਾਂ ਨੂੰ ਸਿਖਲਾਈ ਦਿੰਦੇ ਰਹੇ ਹਨ। ਨਿਰਦੇਸ਼ਕ ਮੱਲ੍ਹੀ ਨੇ ਦੱਸਿਆ ਕਿ ਸਰਬਕਲ੍ਹਾ ਸਾਹਿਤ ਅਕਾਦਮੀ ਦੀਆਂ ਰੈਗੂਲਰ ਕਲਾਸਾਂ 24 ਸਤੰਬਰ ਨੂੰ ਸ਼ੁਰੂ ਹੋ ਜਾਣਗੀਆਂ। ਅਕਾਦਮੀ ਵਿਖੇ ਸਭਿਆਚਾਰ ਤੋਂ ਇਲਾਵਾ ਸੈਲਫ ਡਿਫੈਂਸ, ਮਾਰਸ਼ਲ ਆਰਟ, ਗੱਤਕਾ ਅਤੇ ਕਲਾ ਨਾਲ ਸੰਬੰਧਤ ਹੋਰਨਾਂ ਵਿਸ਼ਿਆਂ ਸੰਬੰਧੀ ਸਿਖਲਾਈਆਂ ਵੀ ਦਿੱਤੀਆਂ ਜਾਣਗੀਆਂ।
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਭਾਗੋ ਜੀ ਬੱਲਾਂ ਵਿਖੇ ਸਾਲਾਨਾ ਜੋੜ ਮੇਲਾ 26 ਨੂੰ ਅਗਲੀ ਖ਼ਬਰ ਪੰਡਿਤ ਸ਼ਰਧਾ ਰਾਮ ਫਿਲੌਰੀ ਦੀ ਜੈਅੰਤੀ 30 ਨੂੰ ਸ਼ਰਧਾ ਅਤੇ ਧੂਮਧਾਮ ਨਾਲ ਮਨਾਈ ਜਾਵੇਗੀ-ਡਾ.ਵੈਭਵ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।