19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਫੱਕਰ ਫਕੀਰ ਵੈਲਫੇਅਰ ਸੰਸਥਾ ਵਲੋਂ ਸ਼ਾਹਕੋਟ ਦੇ ਨਵੇਂ ਐੱਸ.ਐੱਚ.ਓ. ਸੁਖਵਿੰਦਰ ਪਾਲ ਸੋਢੀ ਨਾਲ ਮੁਲਾਕਾਤ

ਸ਼ਾਹਕੋਟ, 18 ਸਤੰਬਰ (ਸੁਖਦੀਪ ਸਿੰਘ)- ਫੱਕਰ ਫਕੀਰ ਵੈਲਫੇਅਰ ਸੰਸਥਾ (ਰਜਿ.) ਪੰਜਾਬ ਵੱਲੋਂ ਸੂਬਾ ਪ੍ਰਧਾਨ ਸਾਂਈ ਜਸ਼ਨਪ੍ਰੀਤ ਡਿੰਪਾ ਦੀ ਅਗਵਾਈ ਹੇਠ ਮਾਡਲ ਥਾਣਾ ਸ਼ਾਹਕੋਟ ਦੇ ਨਵੇਂ ਐੱਸ.

ਅਜੀਤ ਡੈਸਕ 19-09-2026
ਸ਼ਾਹਕੋਟ, 18 ਸਤੰਬਰ (ਸੁਖਦੀਪ ਸਿੰਘ)- ਫੱਕਰ ਫਕੀਰ ਵੈਲਫੇਅਰ ਸੰਸਥਾ (ਰਜਿ.) ਪੰਜਾਬ ਵੱਲੋਂ ਸੂਬਾ ਪ੍ਰਧਾਨ ਸਾਂਈ ਜਸ਼ਨਪ੍ਰੀਤ ਡਿੰਪਾ ਦੀ ਅਗਵਾਈ ਹੇਠ ਮਾਡਲ ਥਾਣਾ ਸ਼ਾਹਕੋਟ ਦੇ ਨਵੇਂ ਐੱਸ.ਐੱਚ.ਓ. ਸਬ-ਇੰਸਪੈਕਟਰ ਸੁਖਵਿੰਦਰ ਪਾਲ ਸੋਢੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਸੰਸਥਾ ਦੇ ਅਹੁਦੇਦਾਰਾਂ ਵੱਲੋਂ ਨਵੇਂ ਐੱਸ.ਐੱਚ.ਓ. ਸੁਖਵਿੰਦਰ ਪਾਲ ਸੋਢੀ ਨੂੰ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਅਤੇ ਨਵੀਂ ਜ਼ਿੰਮੇਵਾਰੀ ਸੰਭਾਲਣ ’ਤੇ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਅਹੁਦੇਦਾਰਾਂ ਨੇ ਫੱਕਰ ਫਕੀਰ ਵੈਲਫੇਅਰ ਸੰਸਥਾ ਵੱਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਵੱਖ-ਵੱਖ ਕਾਰਜਾਂ ਬਾਰੇ ਐੱਸ.ਐੱਚ.ਓ. ਨੂੰ ਜਾਣੂ ਕਰਵਾਇਆ ਅਤੇ ਨਾਲ ਹੀ ਇਲਾਕੇ ਵਿੱਚ ਲੋਕਾਂ ਨੂੰ ਪੇਸ਼ ਆ ਰਹੀਆਂ ਦਰਪੇਸ਼ ਮੁਸ਼ਕਲਾਂ ਅਤੇ ਹੋਰ ਮੁੱਦਿਆਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਐੱਸ. ਐੱਚ. ਓ. ਸੁਖਵਿੰਦਰ ਪਾਲ ਸੋਡੀ ਨੇ ਭਰੋਸਾ ਦਿਵਾਇਆ ਕਿ ਮਾਡਲ ਥਾਣਾ ਸ਼ਾਹਕੋਟ ਦੇ ਅਧੀਨ ਆਉਂਦੇ ਇਲਾਕੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਪੁਲਿਸ ਵੱਲੋਂ ਪੂਰੀ ਤਨਦੇਹੀ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ’ਤੇ ਸੁਣਿਆ ਜਾਵੇਗਾ ਅਤੇ ਜਾਇਜ਼ ਮਸਲੇ ਜਲਦ ਹੱਲ ਕਰਨ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ। ਇਸ ਮੌਕੇ ਸੰਸਥਾ ਦੇ ਸਰਪ੍ਰਸਤ ਰੱਜਤ ਉੱਪਲ, ਵਾਈਸ ਪ੍ਰਧਾਨ ਤਿਲਕ ਰਾਜ, ਸ਼ਹਿਰੀ ਪ੍ਰਧਾਨ ਨਰੇਸ਼ ਨਾਹਰ, ਸਲਾਹਕਾਰ ਬਾਬਾ ਬਿੱਟੂ, ਸਰਪੰਚ ਗੁਰਦੇਵ ਸਿੰਘ ਕੰਨੀਆਂ ਖੁਰਦ, ਮੁਨਸ਼ੀ ਬਿਕਰਮਜੀਤ ਸਿੰਘ ਤੋਂ ਇਲਾਵਾ ਸੰਸਥਾ ਹੋਰ ਅਹੁਦੇਦਾਰ ਤੇ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਦੀਪਕ ਸੂਦ ਹਲਕਾ ਕੋਆਰਡੀਨੇਟਰ ਵਲੋਂ ਨਵੇਂ ਹਲਕਾ ਇੰਚਾਰਜ ਪਾਲਾ ਜਲਾਲਪੁਰ ਨੂੰ ਦਿੱਤੀਆਂ ਵਧਾਈਆਂ ਅਗਲੀ ਖ਼ਬਰ ਸ਼ਾਹਕੋਟ ਵਿਖੇ ‘ਸ੍ਰੀ ਗਣੇਸ਼ ਉਤਸਵ’ ਸਮਾਗਮ ’ਚ ਵਿਧਾਇਕ ਸ਼ੇਰੋਵਾਲੀਆ ਨੇ ਕੀਤੀ ਸ਼ਿਰਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।