ਪਹਿਲੇ ਲੀਡਰਾਂ ਵਾਂਗ ਪਰਚਿਆਂ ਦੀ ਰਾਜਨੀਤੀ ਨਹੀਂ ਕਰਾਂਗਾ : ਇੰਚਾਰਜ ਪਾਲਾ ਜਲਾਲਪੁਰੀਆ
ਲੋਹੀਆਂ ਖਾਸ, 18 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਆਮ ਆਦਮੀ ਪਾਰਟੀ ਵੱਲੋਂ ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਬਲਵੀਰ ਸਿੰਘ ਪਾਲਾ ਜਲਾਲਪੁਰ ਨੂੰ ਹਲਕਾ ਸ਼ਾਹਕੋਟ ਤੋਂ ‘ਆਪ ਦਾ ਇੰਚਾਰਜ’ ਨਿਯੁਕਤ ਕੀਤੇ ਜਾਣ ਤੋਂ ਬਾਅਦ ਪਹਿਲੀ ਵਾਰ ਪਿੰਡ ਜਲਾਲਪੁਰ ਕਲਾਂ ਵਿਖੇ ਪੁੱਜਣ ’ਤੇ ਚੁਣਵੇਂ ਪਾਰਟੀ ਵਰਕਰਾਂ, ਉਨ੍ਹਾਂ ਦੇ ਸਮਰਥਕਾਂ ਤੇ ਪ੍ਰਸੰਸਕਾਂ ਵੱਲੋਂ ਜੋਰਦਾਰ ਸੁਆਗਤ ਕੀਤਾ ਗਿਆ ਹੈ| ਆਪਣੇ ਗ੍ਰਹਿ ਪਿੰਡ ਪੁੱਜਣ ’ਤੇ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰ ਨੂੰ ਉਸਦੇ ਸਮਰਥਕਾਂ ਨੇ ਹਾਰਾਂ ਨਾਲ ਲੱਦ ਦਿੱਤਾ| ਇਸ ਉਪਰੰਤ ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ , ਜਿਥੇ ਅਰਦਾਸੀਆ ਸਿੰਘ ਭਾਈ ਤਰਸੇਮ ਸਿੰਘ ਕੋਮਲ ਵੱਲੋਂ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ| ਆਪਣੇ ਘਰ ’ਚ ਰੱਖੀ ਸਵਾਗਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ‘ਆਪ ਦੇ ਨਵ-ਨਿਯੁਕਤ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰੀਆ’ ਨੇ ਕਿਹਾ ਕਿ ਪਾਰਟੀ ਵੱਲੋਂ ਲਗਾਈ ਜਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਏਗਾ| ਹਲਕੇ ਅੰਦਰ ਹੋ ਰਹੇ ਵਿਕਾਸ ਕਾਰਜਾਂ ਨੂੰ ਉਹ ਹੋਰ ਤੇਜ਼ ਕਰਵਾਏਗਾ ਅਤੇ ਲੋਕਾਂ ਦੇ ਕੰਮਾਂ ਨੂੰ ਪਹਿਲ ਦੇ ਅਧਾਰ ’ਤੇ ਕਰਵਾਉਣ ਦਾ ਯਤਨ ਕਰੇਗਾ| ਉਨ੍ਹਾਂ ਵਿਸ਼ੇਸ਼ ਤੌਰ ’ਤੇ ਕਿਹਾ ਕਿ ਉਹ ਪੁਰਾਣੀਆਂ ਪਾਰਟੀਆਂ ਦੇ ਲੀਡਰਾਂ ਵਾਂਗੂੁੰ ਪਰਚਿਆਂ ਦੀ ਰਾਜਨੀਤੀ ਨਹੀਂ ਕਰਨਗੇ| ਇਸ ਸਵਾਗਤੀ ਮੀਟਿੰਗ ਨੂੰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਸਿੱਧੂ ਲੋਹੀਆਂ, ਭਾਈ ਤਰਸੇਮ ਸਿੰਘ ਕੋਮਲ, ਕੇਸਰ ਸਿੰਘ ਡੁਬਈ, ਉਸਤਾਦ ਪਹਿਲਵਾਨ ਗੁਰਮੇਲ ਸਿੰਘ ਮੇਲੋ, ਆਪ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਸ਼ਾਲ੍ਹਾਪੁਰ ਨੇ ਵੀ ਸੰਬੋਧਨ ਕੀਤਾ| ਇੰਚਾਰਜ ਪਾਲਾ ਜਲਾਲਪੁਰੀਆ ਦੇ ਪਿਤਾ ਸੋਹਣ ਸਿੰਘ ਸਿੱਧੂ, ਮਾਤਾ ਸੁਰਜੀਤ ਕੌਰ ਸਿੱਧੂ ਅਤੇ ਭਰਾ ਰਣਜੀਤ ਸਿੰਘ ਸਿੱਧੂ ਨੂੰ ਹਾਜਰੀਨ ਵੱਲੋਂ ਨਵੀਂ ਜਿੰਮੇਵਾਰੀ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ| ਇਸ ਮੌਕੇ ਬਲਾਕ ਸੰਮਤੀ ਲੋਹੀਆਂ ਦੇ ਚੇਅਰਮੈਨ ਆਗੂ ਰਣਜੀਤ ਸਿੰਘ ਰਾਣਾ ਸਰਪੰਚ ਜਾਣੀਆ, ਸਰਪੰਚ ਸ਼ਨੀ ਜਲਾਲਪੁਰ, ਸਰਪੰਚ ਸਰਬਜੀਤ ਸਿੰਘ ਰਾਈਵਾਲ, ਸੰਮਤੀ ਮੈਂਬਰ ਅਵਤਾਰ ਸਿੰਘ ਮੁਰੀਦਵਾਲ, ਸਰਪੰਚ ਸੁਖਵਿੰਦਰ ਸਿੰਘ, ਸਰਪੰਚ ਅਵਤਾਰ ਸਿੰਘ ਦੋਨੇਵਾਲ, ਮੰਗਲ ਸਿੰਘ ਸਾ. ਸਰਪੰਚ ਜਲਾਲਪੁਰ, ਸਰਬਜੀਤ ਸਿੰਘ ਜੀਤੀ, ਨੰਬਰਦਾਰ ਜਸਮੇਲ ਸਿੰਘ ਕਾਕੜ ਕਲਾਂ, ਨਗਰ ਪੰਚਾਇਤ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਸਾ.
ਲੋਹੀਆਂ ਖਾਸ, 18 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਆਮ ਆਦਮੀ ਪਾਰਟੀ ਵੱਲੋਂ ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਬਲਵੀਰ ਸਿੰਘ ਪਾਲਾ ਜਲਾਲਪੁਰ ਨੂੰ ਹਲਕਾ ਸ਼ਾਹਕੋਟ ਤੋਂ ‘ਆਪ ਦਾ ਇੰਚਾਰਜ’ ਨਿਯੁਕਤ ਕੀਤੇ ਜਾਣ ਤੋਂ ਬਾਅਦ ਪਹਿਲੀ ਵਾਰ ਪਿੰਡ ਜਲਾਲਪੁਰ ਕਲਾਂ ਵਿਖੇ ਪੁੱਜਣ ’ਤੇ ਚੁਣਵੇਂ ਪਾਰਟੀ ਵਰਕਰਾਂ, ਉਨ੍ਹਾਂ ਦੇ ਸਮਰਥਕਾਂ ਤੇ ਪ੍ਰਸੰਸਕਾਂ ਵੱਲੋਂ ਜੋਰਦਾਰ ਸੁਆਗਤ ਕੀਤਾ ਗਿਆ ਹੈ| ਆਪਣੇ ਗ੍ਰਹਿ ਪਿੰਡ ਪੁੱਜਣ ’ਤੇ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰ ਨੂੰ ਉਸਦੇ ਸਮਰਥਕਾਂ ਨੇ ਹਾਰਾਂ ਨਾਲ ਲੱਦ ਦਿੱਤਾ| ਇਸ ਉਪਰੰਤ ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਿਆ , ਜਿਥੇ ਅਰਦਾਸੀਆ ਸਿੰਘ ਭਾਈ ਤਰਸੇਮ ਸਿੰਘ ਕੋਮਲ ਵੱਲੋਂ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ| ਆਪਣੇ ਘਰ ’ਚ ਰੱਖੀ ਸਵਾਗਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ‘ਆਪ ਦੇ ਨਵ-ਨਿਯੁਕਤ ਇੰਚਾਰਜ ਬਲਵੀਰ ਸਿੰਘ ਪਾਲਾ ਜਲਾਲਪੁਰੀਆ’ ਨੇ ਕਿਹਾ ਕਿ ਪਾਰਟੀ ਵੱਲੋਂ ਲਗਾਈ ਜਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਏਗਾ| ਹਲਕੇ ਅੰਦਰ ਹੋ ਰਹੇ ਵਿਕਾਸ ਕਾਰਜਾਂ ਨੂੰ ਉਹ ਹੋਰ ਤੇਜ਼ ਕਰਵਾਏਗਾ ਅਤੇ ਲੋਕਾਂ ਦੇ ਕੰਮਾਂ ਨੂੰ ਪਹਿਲ ਦੇ ਅਧਾਰ ’ਤੇ ਕਰਵਾਉਣ ਦਾ ਯਤਨ ਕਰੇਗਾ| ਉਨ੍ਹਾਂ ਵਿਸ਼ੇਸ਼ ਤੌਰ ’ਤੇ ਕਿਹਾ ਕਿ ਉਹ ਪੁਰਾਣੀਆਂ ਪਾਰਟੀਆਂ ਦੇ ਲੀਡਰਾਂ ਵਾਂਗੂੁੰ ਪਰਚਿਆਂ ਦੀ ਰਾਜਨੀਤੀ ਨਹੀਂ ਕਰਨਗੇ| ਇਸ ਸਵਾਗਤੀ ਮੀਟਿੰਗ ਨੂੰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਸਿੱਧੂ ਲੋਹੀਆਂ, ਭਾਈ ਤਰਸੇਮ ਸਿੰਘ ਕੋਮਲ, ਕੇਸਰ ਸਿੰਘ ਡੁਬਈ, ਉਸਤਾਦ ਪਹਿਲਵਾਨ ਗੁਰਮੇਲ ਸਿੰਘ ਮੇਲੋ, ਆਪ ਦੇ ਸੀਨੀਅਰ ਆਗੂ ਗੁਰਦੀਪ ਸਿੰਘ ਸ਼ਾਲ੍ਹਾਪੁਰ ਨੇ ਵੀ ਸੰਬੋਧਨ ਕੀਤਾ| ਇੰਚਾਰਜ ਪਾਲਾ ਜਲਾਲਪੁਰੀਆ ਦੇ ਪਿਤਾ ਸੋਹਣ ਸਿੰਘ ਸਿੱਧੂ, ਮਾਤਾ ਸੁਰਜੀਤ ਕੌਰ ਸਿੱਧੂ ਅਤੇ ਭਰਾ ਰਣਜੀਤ ਸਿੰਘ ਸਿੱਧੂ ਨੂੰ ਹਾਜਰੀਨ ਵੱਲੋਂ ਨਵੀਂ ਜਿੰਮੇਵਾਰੀ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਸਨ| ਇਸ ਮੌਕੇ ਬਲਾਕ ਸੰਮਤੀ ਲੋਹੀਆਂ ਦੇ ਚੇਅਰਮੈਨ ਆਗੂ ਰਣਜੀਤ ਸਿੰਘ ਰਾਣਾ ਸਰਪੰਚ ਜਾਣੀਆ, ਸਰਪੰਚ ਸ਼ਨੀ ਜਲਾਲਪੁਰ, ਸਰਪੰਚ ਸਰਬਜੀਤ ਸਿੰਘ ਰਾਈਵਾਲ, ਸੰਮਤੀ ਮੈਂਬਰ ਅਵਤਾਰ ਸਿੰਘ ਮੁਰੀਦਵਾਲ, ਸਰਪੰਚ ਸੁਖਵਿੰਦਰ ਸਿੰਘ, ਸਰਪੰਚ ਅਵਤਾਰ ਸਿੰਘ ਦੋਨੇਵਾਲ, ਮੰਗਲ ਸਿੰਘ ਸਾ. ਸਰਪੰਚ ਜਲਾਲਪੁਰ, ਸਰਬਜੀਤ ਸਿੰਘ ਜੀਤੀ, ਨੰਬਰਦਾਰ ਜਸਮੇਲ ਸਿੰਘ ਕਾਕੜ ਕਲਾਂ, ਨਗਰ ਪੰਚਾਇਤ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਸਾ. ਪ੍ਰਧਾਨ ਸ਼ਾਬਾਜ ਸਿੰਘ ਥਿੰਦ, ਦਰਸ਼ਨ ਸਿੰਘ ਅਲਮਾਰੀਆਂ ਵਾਲੇ, ਸਾ. ਕੌਂਸਲਰ ਆਗੂ ਸੁਖਵਿੰਦਰ ਸਿੰਘ ਥਿੰਦ, ਕੌਂਸਲਰ ਆਗੂ ਲੈਹਿਬਰ ਭੱਟੀ, ਕੌਂਸਲਰ ਆਗੂ ਵਿਜੈ ਕੁਮਾਰ ਨਾਹਰ, ਕੌਂਸਲਰ ਆਗੂ ਰਣਜੀਤ ਸਿੰਘ, ਬਲਦੇਵ ਸਿੰਘ ਬਾਬਾ, ਚਰਨਜੀਤ ਸਿੰਘ ਚੰਨੀ, ਭੁਪਿੰਦਰ ਸਿੰਘ ਭਿੰਦਾ ਜਲਾਲਪੁਰ, ਜੱਸਾ ਜਲਾਲਪੁਰ, ਰਾਗੀ ਮੰਗਲ ਸਿੰਘ ਜਲਾਲਪੁਰ, ਆਤਮਾ ਸਿੰਘ, ਜੈਪਾਲ ਸਿੰਘ, ਸਾ. ਸਰਪੰਚ ਦੀਸ਼ਾ, ਗੁਰਮੇਲ ਸਿੰਘ ਸਾਬੂਵਾਲ, ਵਰਿੰਦਰ ਸਿੰਘ ਸਾ. ਸਰਪੰਚ, ਸੁਰਜੀਤ ਸਿੰਘ, ਰੋਟਰੀ ਪ੍ਰਧਾਨ ਰਜਿੰਦਰ ਸਿੰਘ ਰਮਨ ਪਲਾਹਾ, ਬਿੱਕਰ ਸਿੰਘ ਟੁਰਨਾ, ਪਿੰਦਰ ਲੋਹੀਆਂ, ਤਲਵਿੰਦਰ ਸਿੰਘ, ਜਸਵੀਰ ਕੌਰ ਪੰਚ, ਕੁਲਵਿੰਦਰ ਕੌਰ ਸਾ. ਸਰਪੰਚ ਸਮੇਤ ਵੱਡੀ ਗਿਣਤੀ ’ਚ ਬੀਬੀਆਂ ਤੇ ਇਲਾਕਾ ਨਿਵਾਸੀ ਵੀ ਹਾਜਰ ਸਨ|