16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-09-2026

ਮੁਫ਼ਤ ਅੱਖਾਂ ਦੇ ਕੈਂਪ ਲਈ ਕੈਨੇਡਾ ਵਾਸੀ ਹਰਪ੍ਰੀਤ ਕੌਰ ਵਲੋਂ 1 ਲੱਖ ਦਾ ਦਾਨ

ਆਦਮਪੁਰ, 15 ਸਤੰਬਰ (ਰਮਨ ਦਵੇਸਰ)-ਮਨੁੱਖਤਾ ਦੀ ਸੇਵਾ ਅਤੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਲਾਇਨਜ਼ ਕਲੱਬ ਆਦਮਪੁਰ ਵਲੋਂ ਕਰਵਾਏ ਜਾ ਰਹੇ ਮੁਫ਼ਤ ਅੱਖਾਂ ਦੇ ਕੈਂਪ ਲਈ ਕੈਨੇਡਾ ਵਾਸੀ ਹਰਪ੍ਰੀਤ ਕੌਰ ਵਲੋਂ 1,00,000 (ਇੱਕ ਲੱਖ ਰੁਪਏ) ਦਾ ਸ਼ਲਾਘਾਯੋਗ ਦਾਨ ਦਿੱਤਾ ਗਿਆ। ਇਹ ਨੇਕ ਯੋਗਦਾਨ ਲਾਇਨ ਰਾਜ ਕੁਮਾਰ ਪਾਲ ਦੀ ਪ੍ਰੇਰਣਾ ਅਤੇ ਉਤਸ਼ਾਹ ਸਦਕਾ ਸੰਭਵ ਹੋਇਆ।

ਅਜੀਤ ਡੈਸਕ 16-09-2026
ਆਦਮਪੁਰ, 15 ਸਤੰਬਰ (ਰਮਨ ਦਵੇਸਰ)-ਮਨੁੱਖਤਾ ਦੀ ਸੇਵਾ ਅਤੇ ਲੋੜਵੰਦ ਮਰੀਜ਼ਾਂ ਦੀ ਸਹਾਇਤਾ ਲਈ ਲਾਇਨਜ਼ ਕਲੱਬ ਆਦਮਪੁਰ ਵਲੋਂ ਕਰਵਾਏ ਜਾ ਰਹੇ ਮੁਫ਼ਤ ਅੱਖਾਂ ਦੇ ਕੈਂਪ ਲਈ ਕੈਨੇਡਾ ਵਾਸੀ ਹਰਪ੍ਰੀਤ ਕੌਰ ਵਲੋਂ 1,00,000 (ਇੱਕ ਲੱਖ ਰੁਪਏ) ਦਾ ਸ਼ਲਾਘਾਯੋਗ ਦਾਨ ਦਿੱਤਾ ਗਿਆ। ਇਹ ਨੇਕ ਯੋਗਦਾਨ ਲਾਇਨ ਰਾਜ ਕੁਮਾਰ ਪਾਲ ਦੀ ਪ੍ਰੇਰਣਾ ਅਤੇ ਉਤਸ਼ਾਹ ਸਦਕਾ ਸੰਭਵ ਹੋਇਆ। ਕਲੱਬ ਦੇ ਮੈਂਬਰਾਂ ਨੇ ਹਰਪ੍ਰੀਤ ਕੌਰ ਵਲੋਂ ਮਨੁੱਖਤਾ ਦੀ ਸੇਵਾ ਲਈ ਦਿੱਤੇ ਇਸ ਮਹੱਤਵਪੂਰਨ ਯੋਗਦਾਨ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਲਾਇਨਜ਼ ਕਲੱਬ ਦੇ ਲਾਇਨ ਦਸ਼ਵਿੰਦਰ ਕੁਮਾਰ, ਲਾਇਨ ਅਮਰਜੀਤ ਸਿੰਘ ਭੋਗਪੁਰੀਆ, ਲਾਇਨ ਵਿਨੋਦ ਟੰਡਨ, ਲਾਇਨ ਐਚ.ਐਸ. ਪਰਹਾਰ, ਲਾਇਨ ਰਾਜ ਕੁਮਾਰ ਪਾਲ, ਲਾਇਨ ਕਮਲਜੀਤ ਸਿੰਘ ਹਾਜ਼ਰ ਸਨ। ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਇਹ ਦਾਨ ਲੋੜਵੰਦ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ, ਇਲਾਜ ਅਤੇ ਹੋਰ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਸਹਾਇਤਾ ਕਰੇਗਾ। ਲਾਇਨਜ਼ ਕਲੱਬ ਵਲੋਂ ਹਰਪ੍ਰੀਤ ਕੌਰ ਅਤੇ ਲਾਇਨ ਰਾਜ ਕੁਮਾਰ ਪਾਲ ਦਾ ਇਸ ਮਹਾਨ ਸੇਵਾ ਕਾਰਜ ’ਚ ਯੋਗਦਾਨ ਪਾਉਣ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।
ਪਿਛਲੀ ਖ਼ਬਰ ਇੰਗਲੈਂਡ ਤੋਂ ਵਾਪਸ ਪਿੰਡ ਸੀਚੇਵਾਲ ਪਹੁੰਚਣ ’ਤੇ ਸੰਤ ਸੀਚੇਵਾਲ ਦਾ ਵੱਖ-ਵੱਖ ਆਗੂਆਂ ਵਲੋਂ ਭਰਵਾਂ ਸਵਾਗਤ ਅਗਲੀ ਖ਼ਬਰ ਐਮ. ਆਰ. ਇੰਟਰਨੈਸ਼ਨਲ ਸਕੂਲ ’ਚ ਹਿੰਦੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।