12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਵਿਪਨ ਸਭਰਵਾਲ ਵਲੋਂ ਹਰਦੀਪ ਸਿੰਘ ਗਿੱਲ ਦਾ ਸਨਮਾਨ

ਜਲੰਧਰ, 11 ਸਤੰਬਰ (ਸ਼ਿਵ)-ਭਗਵਾਨ ਵਾਲਮੀਕਿ ਆਸ਼ਰਮ, ਸ਼ਕਤੀ ਨਗਰ ਵਿਖੇ ਅੱਜ ਕੌਮੀ ਸਫਾਈ ਕਰਮਚਾਰੀ ਕਮਿਸ਼ਨ ਦੇ ਉਪ ਚੇਅਰਮੈਨ ਹਰਦੀਪ ਸਿੰਘ ਗਿੱਲ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਭਗਵਾਨ ਵਾਲਮੀਕਿ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ।

ਅਜੀਤ ਡੈਸਕ 12-09-2026
ਜਲੰਧਰ, 11 ਸਤੰਬਰ (ਸ਼ਿਵ)-ਭਗਵਾਨ ਵਾਲਮੀਕਿ ਆਸ਼ਰਮ, ਸ਼ਕਤੀ ਨਗਰ ਵਿਖੇ ਅੱਜ ਕੌਮੀ ਸਫਾਈ ਕਰਮਚਾਰੀ ਕਮਿਸ਼ਨ ਦੇ ਉਪ ਚੇਅਰਮੈਨ ਹਰਦੀਪ ਸਿੰਘ ਗਿੱਲ ਆਪਣੇ ਸਾਥੀਆਂ ਸਮੇਤ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਭਗਵਾਨ ਵਾਲਮੀਕਿ ਦੇ ਦਰਬਾਰ ਵਿੱਚ ਨਤਮਸਤਕ ਹੋ ਕੇ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਭਗਵਾਨ ਵਾਲਮੀਕਿ ਆਸ਼ਰਮ ਸ਼ਕਤੀ ਨਗਰ ਦੇ ਚੇਅਰਮੈਨ ਸ੍ਰੀ ਵਿਪਨ ਸਭਰਵਾਲ ਵਲੋਂ ਹਰਦੀਪ ਸਿੰਘ ਗਿੱਲ ਨੂੰ ਭਗਵਾਨ ਵਾਲਮੀਕਿ ਜੀ ਦਾ ਚਿੱਤਰ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਸ਼ੀਤਲ ਅੰਗੂਰਾਲ, ਮਨਪ੍ਰੀਤ ਮੰਨਾ ਸਾਬਕਾ ਵਿਧਾਇਕ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ, ਦੀਪਕ ਤੇਲੂ, ਅਸ਼ੋਕ ਭੀਲ, ਚੇਤਨ ਹਾਂਡਾ, ਜਤਿੰਦਰ ਨਿੱਕਾ, ਦੀਪਕ ਵਾਵਾ, ਬੱਬੂ ਯਾਦਵ, ਸੋਨੂੰ ਹੰਸ, ਚੇਤਨ ਨਾਹਰ, ਅਭੀ ਸਭਰਵਾਲ, ਰਾਹੁਲ, ਆਨੰਦ ਬੈਂਸ, ਰਮਨ ਗਿੱਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜ਼ਿਲ੍ਹਾ ਦਿਹਾਤੀ ਪੁਲਿਸ ਨੇ ਸੰਵੇਦਨਸ਼ੀਲ ਇਲਾਕਿਆਂ ’ਚ ਕੀਤੀ ਵਿਸ਼ੇਸ਼ ਜਾਂਚ, ਨਸ਼ੀਲੇ ਪਦਾਰਥਾਂ ਸਣੇ 4 ਗ੍ਰਿਫ਼ਤਾਰ ਅਗਲੀ ਖ਼ਬਰ ਛੋਟੇ ਉਦਯੋਗ ਸਰਕਾਰੀ ਵਿਭਾਗਾਂ ਤੇ ਪੀ.ਐੱਸ.ਯੂਜ਼ ਨੂੰ ਆਪਣਾ ਸਾਮਾਨ ਵੇਚਣ-ਸੁਨੀਲ ਸ਼ਰਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।