ਨਸ਼ਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਬਜਾਏ ਸਵਾਲ ਉਠਾਉਣ ਵਾਲਿਆਂ ’ਤੇ ਧੱਕੇਸ਼ਾਹੀ ਕਰ ਰਹੀ ਸਰਕਾਰ-ਕਿਰਨਦੀਪ ਸਿੰਘ ਰੰਧਾਵਾ
ਚੁਗਿੱਟੀ/ ਜੰਡੂਸਿੰਘਾ, 10 ਸਤੰਬਰ (ਨਰਿੰਦਰ ਲਾਗੂ)-ਪੰਜਾਬ ’ਚ ਨਸ਼ਿਆਂ ਦੇ ਵਧ ਰਹੇ ਮਾਮਲਿਆਂ ਅਤੇ ਮੌਜੂਦਾ ਸਰਕਾਰ ਦੀ ਕਥਿਤ ਧੱਕੇਸ਼ਾਹੀ ਨੂੰ ਲੈ ਕੇ ਭਾਜਪਾ ਦੇ ਲੋਕਲ ਬਾਡੀ ਸੈੱਲ ਦੇ ਸਪੋਕਸਪਰਸਨ ਕਿਰਨਦੀਪ ਸਿੰਘ ਰੰਧਾਵਾ ਨੇ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਹੈ। ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਸਰਕਾਰ ਤੋਂ ਨਸ਼ਾ ਮੁਕਤ ਪੰਜਾਬ ਦੀ ਉਮੀਦ ਕੀਤੀ ਸੀ, ਪਰ ਅੱਜ ਵੀ ਨਸ਼ਿਆਂ ਦਾ ਮੁੱਦਾ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।
ਅਜੀਤ ਡੈਸਕ
11-09-2026