07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਕਾਂਗਰਸ ਨੇ ਵਿਧਾਇਕ ਕੋਟਲੀ ਨੂੰ ਰਾਜਸਥਾਨ ਸਟੇਟ ਲਈ ਦਿੱਤੀ ਵੱਡੀ ਜ਼ਿੰਮੇਵਾਰੀ, ਲੀਡਰਸ਼ਿਪ ਡਿਵੈੱਲਪਮੈਂਟ ਮਿਸ਼ਨ ਦੇ ਇੰਚਾਰਜ ਨਿਯੁਕਤ

ਕਾਂਗਰਸ ਨੇ ਵਿਧਾਇਕ ਕੋਟਲੀ ਨੂੰ ਰਾਜਸਥਾਨ ਸਟੇਟ ਲਈ ਦਿੱਤੀ ਵੱਡੀ ਜ਼ਿੰਮੇਵਾਰੀ, ਲੀਡਰਸ਼ਿਪ ਡਿਵੈੱਲਪਮੈਂਟ ਮਿਸ਼ਨ ਦੇ ਇੰਚਾਰਜ ਨਿਯੁਕਤ

ਅਜੀਤ ਡੈਸਕ 07-09-2026

ਆਦਮਪੁਰ, 6 ਸਤੰਬਰ (ਹਰਪ੍ਰੀਤ ਸਿੰਘ)-ਕਾਂਗਰਸ ਪਾਰਟੀ ਵੱਲੋਂ ਪੂਰੇ ਦੇਸ਼ ਅੰਦਰ ਚਲਾਏ ਜਾ ਰਹੇ ਲੀਡਰਸ਼ਿਪ ਡਿਵੈਲਪਮੈਂਟ ਮਿਸ਼ਨ ਤਹਿਤ ਆਲ ਇੰਡੀਆ ਕਾਂਗਰਸ ਕਮੇਟੀ (ਐੱਸ.ਸੀ ਡਿਪਾਰਟਮੈਂਟ) ਵੱਲੋਂ ਆਦਮਪਰ ਹਲਕੇ ਦੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਨੂੰ ਰਾਜਸਥਾਨ ਸਟੇਟ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ ਜੋ ਪਾਰਟੀ ਦਾ ਕੰਮ ਦੇਖਣਗੇ ਤੇ ਨਾਲ-ਨਾਲ ਉਤਰਾਖੰਡ ਦੇ ਐੱਸ.ਸੀ ਡਿਪਾਰਟਮੈਂਟ ਦੇ ਇੰਚਾਰਜ ਵਜੋਂ ਕੰਮ ਦੇਖਦੇ ਰਹਿਣਗੇ। ਵਿਧਾਇਕ ਕੋਟਲੀ ਨੇ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਮਲਕਾ ਅਰਜਨ ਖੜਗੇ, ਰਾਹੁਲ ਗਾਂਧੀ,  ਕੇ ਸੀ ਵੇਨੂ ਗੋਪਾਲ, ਕੇ ਰਾਜੂ ਤੇ ਉੱਤਰ ਪ੍ਰਦੇਸ਼ ਦੇ ਇੰਚਾਰਜ ਰਜਿੰਦਰ ਪਾਲ ਗੌਤਮ ਦਾ ਧੰਨਵਾਦ ਕਰਦਿਆਂ ਆਖਿਆ ਕਿ ਪਾਰਟੀ ਵੱਲੋਂ ਮੇਰੀ ਹਰਿਆਣਾ ਤੇ ਉਤਰਾਖੰਡ ਵਿਖੇ ਕੀਤੀ ਮੇਹਨਤ ਤੇ ਲਗਨ ਨੂੰ ਦੇਖਦਿਆਂ ਜੋ ਰਾਜਸਥਾਨ ਸਟੇਟ ਦੀ ਮੈਨੂੰ ਜਿੰਮੇਵਾਰੀ ਸੌਂਪੀ ਹੈ ਉਸ ਨੂੰ ਅੱਗੇ ਵੀ ਤਨਦੇਹੀ ਨਾਲ ਨਿਭਾਉਣਾ ਮੇਰਾ ਫਰਜ਼ ਹੈ ਜੋ ਪੂਰਾ ਕਰਾਂਗਾ।

 

ਪਿਛਲੀ ਖ਼ਬਰ ਵਿੱਤ ਮੰਤਰੀ ਨੇ ਪੰਜਾਬ ਸਰਕਾਰ ਨਾਲ ਸਲਾਹ-ਮਸ਼ਵਰੇ ਤੋਂ ਬਿਨਾਂ ਹਾਈ ਕੋਰਟ ਦੇ ਮੁੱਖ ਜੱਜ ਦੀ ਨਿਯੁਕਤੀ ’ਤੇ ਚੁੱਕੇ ਸਵਾਲ ਅਗਲੀ ਖ਼ਬਰ ਬੱਸ ਸਟੈਂਡ ਵੈਂਡਰ ਜ਼ੋਨ ਬਣਿਆ ‘ਨਰਕ ਜ਼ੋਨ’, ਇਕ ਸਾਲ ਤੋਂ ਸੀਵਰੇਜ ਜਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।