ਪੰਜਾਬੀ ਸਾਹਿਤ ਦੇ ਖੇਤਰ ’ ਚ ਪਾਏ ਜਾ ਰਹੇ ਯੋਗਦਾਨ ਲਈ ਨੌਜਵਾਨ ਸਾਹਿਤਕਾਰ ਪਰਮਜੀਤ ਸਿੰਘ ਸੰਸੋਆ ਦਾ ਸਨਮਾਨ
ਜਲੰਧਰ, 31 ਅਗਸਤ (ਜਸਪਾਲ ਸਿੰਘ)-ਪੰਜਾਬੀ ਮਾਂ-ਬੋਲੀ ਅਤੇ ਸਾਹਿਤ ਦੇ ਪ੍ਰਚਾਰ-ਪ੍ਰਸਾਰ ਲਈ ਲਗਾਤਾਰ ਕਾਰਜਸ਼ੀਲ ਪ੍ਰਸਿੱਧ ਸੰਸਥਾ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ ਦੇ ਜਨਰਲ ਸਕੱਤਰ ਸ. ਪਰਮਜੀਤ ਸਿੰਘ ਸੋਂਸੋਆ ਦਾ ਇੰਗਲੈਂਡ ਦੇ ਸ਼ਹਿਰ ਬ੍ਰੈਡਫੋਰਡ ਵਿਖੇ ਇਤਿਹਾਸਕ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ।
ਜਲੰਧਰ, 31 ਅਗਸਤ (ਜਸਪਾਲ ਸਿੰਘ)-ਪੰਜਾਬੀ ਮਾਂ-ਬੋਲੀ ਅਤੇ ਸਾਹਿਤ ਦੇ ਪ੍ਰਚਾਰ-ਪ੍ਰਸਾਰ ਲਈ ਲਗਾਤਾਰ ਕਾਰਜਸ਼ੀਲ ਪ੍ਰਸਿੱਧ ਸੰਸਥਾ ‘ਪੰਜਾਬੀ ਸਾਹਿਤ ਸਭਾ (ਰਜਿ:) ਜਲੰਧਰ ਛਾਉਣੀ ਦੇ ਜਨਰਲ ਸਕੱਤਰ ਸ. ਪਰਮਜੀਤ ਸਿੰਘ ਸੋਂਸੋਆ ਦਾ ਇੰਗਲੈਂਡ ਦੇ ਸ਼ਹਿਰ ਬ੍ਰੈਡਫੋਰਡ ਵਿਖੇ ਇਤਿਹਾਸਕ ਗੁਰੂ ਗੋਬਿੰਦ ਸਿੰਘ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ । ਇਹ ਸਨਮਾਨ ਉਨ੍ਹਾਂ ਨੂੰ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਮਾਂ-ਬੋਲੀ ਦੀ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਬਦਲੇ ਦਿੱਤਾ ਗਿਆ । ਗੁਰਦੁਆਰਾ ਸਾਹਿਬ ਵਿਖੇ ਹੋਏ ਇਸ ਵਿਸ਼ੇਸ਼ ਸਮਾਗਮ ਦੌਰਾਨ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਵਿੱਚ ਮੁੱਖ ਤੌਰ ‘ਤੇ ਪ੍ਰਧਾਨ ਸ. ਹਰਦਿਆਲ ਸਿੰਘ ਚੱਠਾ, ਜਨਰਲ ਸਕੱਤਰ ਹਰਵਿੰਦਰ ਕੌਰ (ਸੈਣੀ) ਅਤੇ ਸਟੇਜ ਸਕੱਤਰ ਰਾਜਬੀਰ ਕੌਰ (ਖੱਟੜਾ) ਹਾਜ਼ਰ ਸਨ । ਇਸ ਦੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਤੇ ਪਤਵੰਤਿਆਂ ਵਿੱਚ ਜਸਬਿੰਦਰ ਸਿੰਘ ਬਰਗੋਤਾ, ਰਾਕੇਸ਼ ਸਿੰਘ, ਹਰਿੰਦਰ ਰਿਹਾਲੂ, ਜਸਵਿੰਦਰ ਸਿੰਘ ਭਾਰਥ ਅਤੇ ਸੁਰਿੰਦਰ ਸਿੰਘ ਅਟਵਾਲ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ । ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਹਰਦਿਆਲ ਸਿੰਘ ਚੱਠਾ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਰਮਜੀਤ ਸਿੰਘ ਸੋਂਸੋਆ ਨੇ ਪੰਜਾਬੀ ਸਾਹਿਤ ਅਤੇ ਆਪਣੀ ਮਾਂ-ਬੋਲੀ ਲਈ ਜੋ ਸੇਵਾਵਾਂ ਨਿਭਾਈਆਂ ਹਨ, ਉਹ ਸ਼ਲਾਘਾਯੋਗ ਹਨ। ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਸ. ਸਵਿੰਦਰ ਸਿੰਘ ਮਸਤ ਨੇ ਵੀ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਸ. ਪਰਮਜੀਤ ਸਿੰਘ ਸੰਸੋਆ ਵਰਗੀਆਂ ਸ਼ਖਸੀਅਤਾਂ ਪੰਜਾਬ ਦੀ ਧਰਤੀ ਤੋਂ ਚੱਲ ਕੇ ਸਾਡੇ ਕੋਲ ਇੰਗਲੈਂਡ ਆਈਆਂ ਹਨ । ਸਮਾਗਮ ਦੇ ਅਖੀਰ ਵਿੱਚ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਸ. ਪਰਮਜੀਤ ਸਿੰਘ ਸੋਂਸੋਆ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਅਤੇ ਸਨਮਾਨ ਚਿੰਨ੍ਹ ਭੇਟ ਕਰਕੇ ਨਿਵਾਜਿਆ ਗਿਆ। ਇਸ ਮੌਕੇ ਸਭਾ ਦੇ ਪ੍ਰਧਾਨ ਅਤੇ ਉੱਘੇ ਆਲੋਚਕ ਹਰਮੀਤ ਸਿੰਘ ਅਟਵਾਲ ਨੇ ਪਰਮਜੀਤ ਸਿੰਘ ਸੰਸੋਆ ਦੇ ਇਸ ਸਨਮਾਨ ’ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ।