ਸੜਕੀ ਹਾਦਸਿਆਂ ਤੋਂ ਬਚਣ ਲਈ ਸੰਜਮ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਜ਼ਰੂਰੀ - ਡਾ . ਪਿ੍ੰਸ ਰਸੂਲਪੁਰ
ਫਿਲੌਰ, 30 ਅਗਸਤ (ਸਤਿੰਦਰ ਸ਼ਰਮਾ)-ਆਮ ਆਦਮੀ ਪਾਰਟੀ ਦੇ ਆਗੂ ਅਤੇ ਪਿੰਡ ਰਸੂਲਪੁਰ ਦੇ ਸਰਪੰਚ ਡਾ. ਪਿ੍ੰਸ ਰਸੂਲਪੁਰ ਨੇ ਕਿਹਾ ਕਿ ਵੱਧ ਰਹੀ ਅਬਾਦੀ ਕਾਰਨ ਜਿਥੇ ਆਵਾਜਾਈ ਦੇ ਸਾਧਨਾਂ ਵਿਚ ਬਹੁਤ ਵਾਧਾ ਹੋਇਆ ਹੈ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਨਵੇਂ ਮੋਟਰਸਾਈਕਲ, ਸਕੂਟਰ, ਕਾਰਾਂ ਤੇ ਹੋਰ ਸਾਧਨ ਹਰ ਰੋਜ਼ ਸੜਕਾਂ ’ਤੇ ਆ ਰਹੇ ਹਨ, ਉਥੇ ਮਨੁੱਖੀ ਸੁਭਾਅ ’ਚ ਆਇਆ ਕਾਹਲਾਪਣ ਵੀ ਸੜਕ ਹਾਦਸਿਆਂ ਲਈ ਇਕ ਵੱਡਾ ਕਾਰਨ ਹੈ।
ਅਜੀਤ ਡੈਸਕ
31-08-2026