30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਮਨਰੇਗਾ ਕਾਮਿਆਂ ਦੀਆਂ ਸਮੱਸਿਆਵਾ ਸੰਬੰਧੀ ਮਹਿਤਪੁਰ ਦੇ ਪਿੰਡ ਆਦਰਾਮਾਨ ਵਿਖੇ ਹੋਈ ਮੀਟਿੰਗ

ਮਹਿਤਪੁਰ, 29 ਅਗਸਤ (ਲਖਵਿੰਦਰ ਸਿੰਘ)- ਪਿੰਡ ਆਦਰਾਮਾਨ ਮਹਿਤਪੁਰ ਵਿਖੇ ਮਨਰੇਗਾਂ ਵਰਕਰ ਯੂਨੀਅਨ ਦੇ ਜ਼ਿਲ੍ਹਾ ਆਗੂ ਚਰਨਜੀਤ ਸਿੰਘ ਥੰਮੂਵਾਲ ਅਤੇ ਕਾਮਰੇਡ ਸੱਤਪਾਲ ਸਹੋਤਾ ਦੀ ਅਗਵਾਈ ਵਿੱਚ ਮਨਰੇਗਾ ਕਾਮਿਆਂ ਦੀ ਸਮੱਸਿਆ ਨੂੰ ਲੈ ਕੇ ਮੀਟਿੰਗ ਕੀਤੀ ਗਈ। ਜਿਸ ਸਬੰਧੀ ਗੱਲਬਾਤ ਕਰਦਿਆਂ ਆਗੂ ਚਰਨਜੀਤ ਸਿੰਘ ਥੰਮੂਵਾਲ ਅਤੇ ਕਾਮਰੇਡ ਸੱਤਪਾਲ ਸਹੋਤਾ ਨੇ ਕਿਹਾ ਕਿ ਮਨਰੇਗਾ ਕਾਮਿਆ ਨੇ ਪਿੰਡ ਦੇ ਸਰਪੰਚ ’ਤੇ ਦੋਸ਼ ਲਗਾਇਆ ਕਿ ਆਪਣੀ ਮਰਜ਼ੀ ਨਾਲ ਜਿਨਾਂ ਨੂੰ ਚਾਹੁੰਦਾ ਹੈ ਆਪਣੀ ਮਰਜ਼ੀ ਨਾਲ ਉਹਨਾਂ ਦੇ ਨਾਮ ਪਾਉਂਦਾ ਹੈ ਪਰ ਸਰਪੰਚ ਵਲੋਂ ਪਾਏ ਕਾਮੇ ਕੰਮ ਨਹੀਂ ਕਰਦੇ ਤੇ ਹਾਜ਼ਰੀ ਲਗਵਾ ਕੇ ਵਾਪਸ ਘਰ ਚਲੇ ਜਾਂਦੇ ਹਨ ।

ਅਜੀਤ ਡੈਸਕ 30-08-2026
ਮਹਿਤਪੁਰ, 29 ਅਗਸਤ (ਲਖਵਿੰਦਰ ਸਿੰਘ)- ਪਿੰਡ ਆਦਰਾਮਾਨ ਮਹਿਤਪੁਰ ਵਿਖੇ ਮਨਰੇਗਾਂ ਵਰਕਰ ਯੂਨੀਅਨ ਦੇ ਜ਼ਿਲ੍ਹਾ ਆਗੂ ਚਰਨਜੀਤ ਸਿੰਘ ਥੰਮੂਵਾਲ ਅਤੇ ਕਾਮਰੇਡ ਸੱਤਪਾਲ ਸਹੋਤਾ ਦੀ ਅਗਵਾਈ ਵਿੱਚ ਮਨਰੇਗਾ ਕਾਮਿਆਂ ਦੀ ਸਮੱਸਿਆ ਨੂੰ ਲੈ ਕੇ ਮੀਟਿੰਗ ਕੀਤੀ ਗਈ। ਜਿਸ ਸਬੰਧੀ ਗੱਲਬਾਤ ਕਰਦਿਆਂ ਆਗੂ ਚਰਨਜੀਤ ਸਿੰਘ ਥੰਮੂਵਾਲ ਅਤੇ ਕਾਮਰੇਡ ਸੱਤਪਾਲ ਸਹੋਤਾ ਨੇ ਕਿਹਾ ਕਿ ਮਨਰੇਗਾ ਕਾਮਿਆ ਨੇ ਪਿੰਡ ਦੇ ਸਰਪੰਚ ’ਤੇ ਦੋਸ਼ ਲਗਾਇਆ ਕਿ ਆਪਣੀ ਮਰਜ਼ੀ ਨਾਲ ਜਿਨਾਂ ਨੂੰ ਚਾਹੁੰਦਾ ਹੈ ਆਪਣੀ ਮਰਜ਼ੀ ਨਾਲ ਉਹਨਾਂ ਦੇ ਨਾਮ ਪਾਉਂਦਾ ਹੈ ਪਰ ਸਰਪੰਚ ਵਲੋਂ ਪਾਏ ਕਾਮੇ ਕੰਮ ਨਹੀਂ ਕਰਦੇ ਤੇ ਹਾਜ਼ਰੀ ਲਗਵਾ ਕੇ ਵਾਪਸ ਘਰ ਚਲੇ ਜਾਂਦੇ ਹਨ । ਉਹ ਮਨਰੇਗਾ ਕਾਮਿਆਂ ’ਤੇ ਰੋਅਬ ਪਾਉਂਦੇ ਹਨ ਅਤੇ ਕਹਿੰਦੇ ਹੈ ਕਿ ਜਿਨਾਂ ਨੂੰ ਅਸੀਂ ਚਾਹਾਂਗੇ ਉਹਨਾਂ ਦੇ ਹੀ ਮਾਸਟਰੋਲ ਵਿਚ ਨਾਮ ਪਾਵਾਂਗੇ, ਜਿਸ ਤੋਂ ਬਾਅਦ ਇਸ ਬਾਰੇ ਸਰਪੰਚ ਸਮੇਤ ਸਾਰਿਆਂ ਵਿਚਾਰ ਅਤੇ ਹੱਲ ਕੀਤਾ । ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕਲਵੀਰੋ, ਸੁਨੀਤਾ ਰਾਣੀ, ਵੀਨਾ, ਜੱਸੂ ,ਜਗੀਰ ਚੰਦ , ਮੀਤੋ, ਸੋਮਾ, ਸਰਬਜੀਤ, ਨਸਰੀਨ ,ਸੀਮਾ, ਦੇਬੋ, ਮਨਜੀਤ ਕੌਰ, ਪ੍ਰਧਾਨ ਸੋਮ ਲਾਲ, ਪ੍ਰਧਾਨ ਬਿੱਲੂ ਡਾਕੀਆ ,ਮੰਗਾ ਗੁੜਵਾਲਾ, ਸਾਬਕਾ ਸਰਪੰਚ ਸਰਦਾਰ ਜਸਬੀਰ ਸਿੰਘ ,ਪ੍ਰਧਾਨ ਜੱਸਾ, ਮਿੰਟੂ ਬਾਜਵਾ, ਪ੍ਰਧਾਨ ਸ਼ੋਕਾ , ਮਨਜੀਤ ਕੌਰ, ਮੈਂਬਰ ਪੰਚਾਇਤ ਤਖਤ ਸਿੰਘ, ਅਮਨ ਵੱਡੀ ਗਿਣਤੀ ਵਿੱਚ ਮਨਰੇਗਾ ਕਾਮੇ ਸ਼ਾਮਿਲ ਸਨ।
ਪਿਛਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ , ਨਕੋਦਰ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਹਲਕਾ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੇ ਵੱਖ - ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ 5 ਕਰੋੜ ਦੀਆਂ ਗਰਾਂਟਾਂ ਵੰਡੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।