30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਹਲਕਾ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੇ ਵੱਖ - ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ 5 ਕਰੋੜ ਦੀਆਂ ਗਰਾਂਟਾਂ ਵੰਡੀਆਂ

ਨਕੋਦਰ, 29 ਅਗਸਤ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)- ਹਲਕਾ ਨਕੋਦਰ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਚੱਲ ਰਹੀ ਹੈ, ਜਿਸ ਦੇ ਤਹਿਤ ਪਿੰਡਾਂ ਅਤੇ ਸ਼ਹਿਰਾਂ ਨੂੰ ਲਗਾਤਾਰ ਗਰਾਟਾਂ ਦਿੱਤੀਆ ਜਾ ਰਹੀਆਂ ਹਨ ਜਿਵੇਂ ਅੱਜ ਸ਼ਹਿਰਾਂ ਅਤੇ ਪਿੰਡਾਂ ਨੂੰ ਰੰਗਲਾ ਪੰਜਾਬ ਅਧੀਨ 5 ਕਰੋੜ ਦੀਆਂ ਗਰਾਂਟਾਂ ਵੰਡੀਆ ਗਈਆਂ। ਜਿਸ ਦੇ ਤਹਿਤ ਬਲਾਕ ਨਕੋਦਰ ਨੂੰ 2 ਕਰੋੜ 85 ਲੱਖ ਅਤੇ ਬਲਾਕ ਨੂਰਮਹਿਲ ਨੂੰ 2 ਕਰੋੜ 15 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਪੰਚਾਇਤਾਂ ਨੂੰ ਤਕਸੀਮ ਕੀਤੇ ਗਏ।

ਅਜੀਤ ਡੈਸਕ 30-08-2026
ਨਕੋਦਰ, 29 ਅਗਸਤ (ਗੁਰਵਿੰਦਰ ਸਿੰਘ, ਤਿਲਕ ਰਾਜ ਸ਼ਰਮਾ)- ਹਲਕਾ ਨਕੋਦਰ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਚੱਲ ਰਹੀ ਹੈ, ਜਿਸ ਦੇ ਤਹਿਤ ਪਿੰਡਾਂ ਅਤੇ ਸ਼ਹਿਰਾਂ ਨੂੰ ਲਗਾਤਾਰ ਗਰਾਟਾਂ ਦਿੱਤੀਆ ਜਾ ਰਹੀਆਂ ਹਨ ਜਿਵੇਂ ਅੱਜ ਸ਼ਹਿਰਾਂ ਅਤੇ ਪਿੰਡਾਂ ਨੂੰ ਰੰਗਲਾ ਪੰਜਾਬ ਅਧੀਨ 5 ਕਰੋੜ ਦੀਆਂ ਗਰਾਂਟਾਂ ਵੰਡੀਆ ਗਈਆਂ। ਜਿਸ ਦੇ ਤਹਿਤ ਬਲਾਕ ਨਕੋਦਰ ਨੂੰ 2 ਕਰੋੜ 85 ਲੱਖ ਅਤੇ ਬਲਾਕ ਨੂਰਮਹਿਲ ਨੂੰ 2 ਕਰੋੜ 15 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਪੰਚਾਇਤਾਂ ਨੂੰ ਤਕਸੀਮ ਕੀਤੇ ਗਏ। ਮੀਡੀਆ ਨੂੰ ਸੰਬੋਧਨ ਕਰਦਿਆਂ ਬੀਬੀ ਮਾਨ ਨੇ ਆਖਿਆ ਕਿ ਬਲਾਕ ਸੰਮਤੀ ਦੀਆਂ ਗਰਾਂਟਾਂ ਪੰਚਾਇਤਾਂ ਨੂੰ ਇਕ ਕਰੋੜ ਰੁਪਏ ਪਹਿਲਾਂ ਹੀ ਤਕਸੀਮ ਕੀਤੇ ਜਾ ਚੁੱਕਾ ਹਨ । ਬੀਬੀ ਮਾਨ ਨੇ ਇਹ ਵੀ ਆਖਿਆ ਕਿ ਜਿਨ੍ਹਾਂ ਪੰਚਾਇਤਾਂ ਵੱਲੋਂ ਪੰਜਾਬ ਸਰਕਾਰ ਦੁਆਰਾ ਦਿੱਤੀਆਂ ਗਰਾਂਟਾਂ ਨਹੀਂ ਖਰਚ ਕੀਤੀਆਂ ਗਈਆਂ ਜਾਂ ਘੱਟ ਖਰਚ ਕੀਤੀਆਂ ਗਈਆਂ । ਉਹਨਾਂ ਨੂੰ ਇਸ ਵਾਰ ਫੰਡ ਨਹੀਂ ਦਿੱਤੇ ਜਾਣਗੇ। ਜਿੰਨਾਂ ਚਿਰ ਉਹ ਪਹਿਲੇ ਪੈਸੇ ਖਰਚ ਨਹੀਂ ਲੈਂਦੇ। ਬੀਬੀ ਮਾਨ ਨੇ ਆਖਿਆ ਕਿ ਅਜਿਹੀਆਂ ਪੰਚਾਇਤਾਂ ਨੂੰ ਅਸੀਂ ਲੋਕ ਮਿਲਣੀਆਂ ਵਿਚ ਵਿਸ਼ੇਸ਼ ਤੌਰ ਲੋਕਾਂ ’ਤੇ ਸਾਹਮਣੇ ਉਹਨਾਂ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕਰਦੇ ਹਾਂ। ਅੱਜ ਦੀਆਂ ਇਹਨਾਂ ਗਰਾਂਟਾਂ ਨੂੰ ਵੰਡਣ ਸਮੇਂ ਮੌਕੇ ’ਤੇ ਨਕੋਦਰ ਦੇ ਬੀ.ਡੀ.ਓ ਅਭੈ ਚੰਦਰ, ਨੂਰਮਹਿਲ ਦੇ ਬੀ.ਡੀ.ਓ ਅਸ਼ੋਕ ਕੁਮਾਰ, ਪੰਚਾਇਤ ਅਫਸਰ ਰਾਮ ਪ੍ਰਕਾਸ਼ ਤੋਂ ਇਲਾਵਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਦਰਸ਼ਨ ਸਿੰਘ ਟਾਹਲੀ, ਨੂਰਮਹਿਲ ਮਾਰਕੀਟ ਕਮੇਟੀ ਦੇ ਚੇਅਰਮੈਨ ਲਖਵੀਰ ਸਿੰਘ, ਮਾਰਕੀਟ ਕਮੇਟੀ ਨਕੋਦਰ ਦੇ ਚੇਅਰਮੈਨ ਜਸਬੀਰ ਸਿੰਘ ਧੰਜਲ, ਮਾਰਕੀਟ ਕਮੇਟੀ ਬਿਲਗਾ ਦੇ ਚੇਅਰਮੈਨ ਜਸਬੀਰ ਸਿੰਘ ਸੰਗੋਵਾਲ ,ਬਲਾਕ ਸੰਮਤੀ ਨਕੋਦਰ ਦੇ ਚੇਅਰਮੈਨ ਚਰਨਜੀਤ ਸਿੰਘ, ਵਾਇਸ ਚੇਅਰਮੈਨ ਜੀਵਨ ਸਿੰਘ, ਬਲਾਕ ਸੰਮਤੀ ਨੂਰਮਹਿਲ ਦੇ ਚੇਅਰਮੈਨ ਚਰਨਜੀਤ ਰਾਏ ਹਾਜ਼ਰ ਸਨ । ਇਸ ਸਮੇਂ ਪਾਰਟੀ ਦੇ ਬਲਾਕ ਪ੍ਰਧਾਨ,ਪਿੰਡਾਂ ਦੀਆਂ ਪੰਚਾਇਤਾਂ ਦੇ ਪੰਚ, ਸਰਪੰਚ ਅਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਮੌਜੂਦ ਸਨ।
ਪਿਛਲੀ ਖ਼ਬਰ ਮਨਰੇਗਾ ਕਾਮਿਆਂ ਦੀਆਂ ਸਮੱਸਿਆਵਾ ਸੰਬੰਧੀ ਮਹਿਤਪੁਰ ਦੇ ਪਿੰਡ ਆਦਰਾਮਾਨ ਵਿਖੇ ਹੋਈ ਮੀਟਿੰਗ ਅਗਲੀ ਖ਼ਬਰ ‘ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ’ ਤਹਿਤ ਲੋਕਾਂ ਨੂੰ ਆਪਣੇ ਵਿਰਸੇ ਅਤੇ ਧਰਮ ਨਾਲ ਜੁੜਨ ਦਾ ਮੌਕਾ ਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।