27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਬਿਲਗਾ ਵਿਖੇ ਸੜਕਾਂ ਅਤੇ ਬਾਜ਼ਾਰਾਂ ’ ਚ ਨਾਜਾਇਜ਼ ਕਬਜ਼ਿਆਂ ਕਾਰਨ ਰਾਹਗੀਰ ਪ੍ਰੇਸ਼ਾਨ

ਬਿਲਗਾ, 26 ਅਗਸਤ (ਤਜਿੰਦਰ ਕੁਮਾਰ)- ਇਤਿਹਾਸਿਕ ਅਤੇ ਕਾਰੋਬਾਰੀ ਪੱਖੋਂ ਅਹਿਮ ਸ਼ਹਿਰ ਬਿਲਗਾ ਦੇ ਮੁੱਖ ਬਾਜ਼ਾਰਾਂ, ਚੌਂਕਾਂ ਅਤੇ ਆਮ ਲੰਘਣ ਵਾਲੀਆਂ ਸੜਕਾਂ ‘ਤੇ ਹੋਏ ਨਜਾਇਜ਼ ਕਬਜ਼ਿਆਂ ਕਾਰਨ ਸਥਾਨਕ ਨਿਵਾਸੀਆਂ, ਬਾਹਰੋਂ ਆਉਣ ਵਾਲੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਜ਼ਾਰਾਂ ਵਿਚ ਦੁਕਾਨਦਾਰਾਂ ਅਤੇ ਹੋਰਨਾਂ ਵੱਲੋਂ ਆਪਣਾ ਸਾਮਾਨ ਸੜਕਾਂ ਤੱਕ ਵਧਾ ਕੇ ਰੱਖਣ ਕਾਰਨ ਰਸਤੇ ਬੇਹੱਦ ਤੰਗ ਹੋ ਚੁੱਕੇ ਹਨ।

ਅਜੀਤ ਡੈਸਕ 27-08-2026
ਬਿਲਗਾ, 26 ਅਗਸਤ (ਤਜਿੰਦਰ ਕੁਮਾਰ)- ਇਤਿਹਾਸਿਕ ਅਤੇ ਕਾਰੋਬਾਰੀ ਪੱਖੋਂ ਅਹਿਮ ਸ਼ਹਿਰ ਬਿਲਗਾ ਦੇ ਮੁੱਖ ਬਾਜ਼ਾਰਾਂ, ਚੌਂਕਾਂ ਅਤੇ ਆਮ ਲੰਘਣ ਵਾਲੀਆਂ ਸੜਕਾਂ ‘ਤੇ ਹੋਏ ਨਜਾਇਜ਼ ਕਬਜ਼ਿਆਂ ਕਾਰਨ ਸਥਾਨਕ ਨਿਵਾਸੀਆਂ, ਬਾਹਰੋਂ ਆਉਣ ਵਾਲੇ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਜ਼ਾਰਾਂ ਵਿਚ ਦੁਕਾਨਦਾਰਾਂ ਅਤੇ ਹੋਰਨਾਂ ਵੱਲੋਂ ਆਪਣਾ ਸਾਮਾਨ ਸੜਕਾਂ ਤੱਕ ਵਧਾ ਕੇ ਰੱਖਣ ਕਾਰਨ ਰਸਤੇ ਬੇਹੱਦ ਤੰਗ ਹੋ ਚੁੱਕੇ ਹਨ। ਇਸ ਦੇ ਨਾਲ ਹੀ ਸੜਕਾਂ ਕਿਨਾਰੇ ਬਿਨਾਂ ਤਰਤੀਬ ਖੜ੍ਹੇ ਕੀਤੇ ਵਾਹਨ ਆਵਾਜਾਈ ਵਿਚ ਵੱਡੀ ਰੁਕਾਵਟ ਬਣਦੇ ਹਨ, ਜਿਸ ਨਾਲ ਦਿਨ ਭਰ ਸ਼ਹਿਰ ‘ਚ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ। ਇਸ ਗੰਭੀਰ ਸਮੱਸਿਆ ਬਾਰੇ ਜਦੋਂ ਨਗਰ ਪੰਚਾਇਤ ਬਿਲਗਾ ਦੇ ਪ੍ਰਧਾਨ ਗੁਰਨਾਮ ਸਿੰਘ ਜੱਖੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਨਜਾਇਜ਼ ਕਬਜ਼ਿਆਂ ਕਾਰਨ ਆਮ ਜਨਤਾ ਨੂੰ ਪਰੇਸ਼ਾਨੀ ਆ ਰਹੀ ਹੈ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਇਸ ਮਸਲੇ ਨੂੰ ਬਹੁਤ ਜਲਦ ਗੰਭੀਰਤਾ ਨਾਲ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਯੋਗ ਕਦਮ ਚੁੱਕੇ ਜਾਣਗੇ ।
ਪਿਛਲੀ ਖ਼ਬਰ ‘ ਮਹਿਮਾਨ ਨਿਵਾਜੀ ’ ਦੀ ਭਾਵਨਾ ’ ਤੇ ਖਰਾ ਉਤਰ ਰਿਹਾ ਗੁਰੂ ਰਵਿਦਾਸ ਜੀ ਹਵਾਈ ਅੱਡਾ ਆਦਮਪੁਰ ਅਗਲੀ ਖ਼ਬਰ ਭੋਗ ’ ਤੇ ਵਿਸ਼ੇਸ਼ - ਮਾ . ਮਲਕੀਤ ਸਿੰਘ ਸੈਂਹਬੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।