ਏ.ਪੀ.ਜੇ. ਸਕੂਲ ਨੇ ਬਾਸਕਟਬਾਲ ਟੂਰਨਾਮੈਂਟ ’ ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਜਲੰਧਰ, 26 ਅਗਸਤ (ਪਵਨ ਖਰਬੰਦਾ)-ਏਪੀਜੇ ਸਕੂਲ ਮਹਾਵੀਰ ਮਾਰਗ ਦੀ ਸਕਾਰਾਤਮਕ ਅਗਵਾਈ ਅਤੇ ਆਸ਼ੀਰਵਾਦ ਹੇਠ ਸੀਟੀ ਪਬਲਿਕ ਸਕੂਲ ਮਕਸੂਦਾਂ ਜਲੰਧਰ ਵਿਖੇ ਆਯੋਜਿਤ ਪੀਐਸਈਬੀ ਜ਼ਿਲ੍ਹਾ ਬਾਸਕਟਬਾਲ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ। ਸਕੂਲ ਦੀ ਅੰਡਰ-19 ਕੁੜੀਆਂ ਦੀ ਬਾਸਕਟਬਾਲ ਟੀਮ ਨੇ ਬੇਮਿਸਾਲ ਟੀਮ ਭਾਵਨਾ, ਦ੍ਰਿੜਤਾ ਅਤੇ ਖੇਡ ਭਾਵਨਾ ਦਾ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਤਗਮਾ ਜਿੱਤਿਆ।
ਅਜੀਤ ਡੈਸਕ
27-08-2026