ਮੁੱਖ ਮੰਤਰੀ ਦੀ ਲੋਕ ਮਿਲਣੀ ਨੂੰ ਲੈ ਕੇ ਡਿਪਟੀ ਕਮਿਸ਼ਨਰ ਤੇ ਐੱਸ . ਐੱਸ . ਪੀ. ਵਿਰਕ ਵਲੋਂ ਕਾਹਲਵਾਂ ਵਿਖੇ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ
ਕਰਤਾਰਪੁਰ, 25 ਅਗਸਤ (ਭਜਨ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ 27 ਅਗਸਤ ਨੂੰ ਹੋਣ ਵਾਲੀ ਲੋਕ ਮਿਲਣੀ ਜਨਤਕ ਸੰਵਾਦ ਪ੍ਰੋਗਰਾਮ ਸਬੰਧੀ ਅੱਜ ਸਬ-ਡਵੀਜ਼ਨ ਕਰਤਾਰਪੁਰ ਦੇ ਪਿੰਡ ਕਾਹਲਵਾਂ ਵਿਖੇ ਐਡਵਾਂਸ ਸੁਰੱਖਿਆ ਸਮੀਖਿਆ ਦੇ ਹਿੱਸੇ ਵਜੋਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਜੀਤ ਸਿੰਘ ਵਾਲੀਆ, ਹਰਵਿੰਦਰ ਸਿੰਘ ਵਿਰਕ,ਪੀ. ਪੀ.
ਕਰਤਾਰਪੁਰ, 25 ਅਗਸਤ (ਭਜਨ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ 27 ਅਗਸਤ ਨੂੰ ਹੋਣ ਵਾਲੀ ਲੋਕ ਮਿਲਣੀ ਜਨਤਕ ਸੰਵਾਦ ਪ੍ਰੋਗਰਾਮ ਸਬੰਧੀ ਅੱਜ ਸਬ-ਡਵੀਜ਼ਨ ਕਰਤਾਰਪੁਰ ਦੇ ਪਿੰਡ ਕਾਹਲਵਾਂ ਵਿਖੇ ਐਡਵਾਂਸ ਸੁਰੱਖਿਆ ਸਮੀਖਿਆ ਦੇ ਹਿੱਸੇ ਵਜੋਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਜੀਤ ਸਿੰਘ ਵਾਲੀਆ, ਹਰਵਿੰਦਰ ਸਿੰਘ ਵਿਰਕ,ਪੀ.ਪੀ.ਐੱਸ.ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ, ਗੁਰਪ੍ਰੀਤ ਸਿੰਘ, ਪੀ.ਪੀ.ਐੱਸ.ਸੁਪਰਡੈਂਟ ਆਫ਼ ਪੁਲਿਸ ਪੀ.ਬੀ.ਆਈ. ਜਲੰਧਰ ਦਿਹਾਤੀ, ਨਰਿੰਦਰ ਸਿੰਘ ਔਜਲਾ ਡੀ.ਐੱਸ.ਪੀ.ਸਬ-ਡਵੀਜ਼ਨ ਕਰਤਾਰਪੁਰ ਅਤੇ ਸਬ-ਇੰਸਪੈਕਟਰ ਗੁਰਪ੍ਰੀਤ ਸਿੰਘ ਥਾਣਾ ਮੁਖੀ ਕਰਤਾਰਪੁਰ ਵਲੋਂ ਪਿੰਡ ਕਾਹਲਵਾਂ ਵਿਖੇ ਪ੍ਰਸਤਾਵਿਤ ਪ੍ਰੋਗਰਾਮ ਵਾਲੀ ਥਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਜਲੰਧਰ ਦਿਹਾਤੀ ਪੁਲਿਸ ਵਲੋਂ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਹੋਰ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਕੇ ਸਾਰੇ ਲੋੜੀਂਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਇਸ ਦੌਰਾਨ ਸੀਨੀਅਰ ਅਧਿਕਾਰੀਆਂ ਵਲੋਂ ਪ੍ਰੋਗਰਾਮ ਸਥਾਨ ਦੀ ਸੁਰੱਖਿਆ ਯੋਜਨਾ, ਆਉਣ-ਜਾਣ ਵਾਲੇ ਰਸਤਿਆਂ, ਐਂਟਰੀ ਅਤੇ ਐਗਜ਼ਿਟ ਪੁਆਇੰਟਾਂ, ਪਾਰਕਿੰਗ ਖੇਤਰਾਂ, ਪੁਲਿਸ ਤਾਇਨਾਤੀ ਵਾਲੀਆਂ ਥਾਵਾਂ, ਟ੍ਰੈਫਿਕ ਪ੍ਰਬੰਧਾਂ ਅਤੇ ਪ੍ਰੋਗਰਾਮ ਸਥਾਨ ਤੱਕ ਆਉਣ-ਜਾਣ ਵਾਲੇ ਰੂਟਾਂ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ ਗਈ। ਅਧਿਕਾਰੀਆਂ ਵਲੋਂ ਵੀ.ਵੀ.ਆਈ.ਪੀ ਸੁਰੱਖਿਆ, ਆਮ ਲੋਕਾਂ ਦੀ ਸਹੂਲਤ, ਟ੍ਰੈਫਿਕ ਨਿਯਮਨ ਅਤੇ ਐਮਰਜੈਂਸੀ ਪ੍ਰਤੀਕਿਰਿਆ ਦੇ ਪੱਖ ਤੋਂ ਪ੍ਰਬੰਧਾਂ ਦਾ ਮੁਲਾਂਕਣ ਕੀਤਾ ਗਿਆ। ਸਬੰਧਤ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦੀਆਂ ਡਿਊਟੀਆਂ ਅਤੇ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਸੀਨੀਅਰ ਅਧਿਕਾਰੀਆਂ ਨੇ ਅਧਿਕਾਰੀਆਂ ਨੂੰ ਪ੍ਰੋਗਰਾਮ ਦੌਰਾਨ ਲਗਾਤਾਰ ਚੌਕਸੀ, ਪ੍ਰਭਾਵਸ਼ਾਲੀ ਐਕਸੈੱਸ ਕੰਟਰੋਲ, ਸੁਚਾਰੂ ਟ੍ਰੈਫਿਕ ਪ੍ਰਬੰਧਨ ਅਤੇ ਯੋਗ ਭੀੜ ਪ੍ਰਬੰਧਨ ਨੂੰ ਯਕੀਨੀ ਬਣਾਉਣ ਦੀ ਲੋੜ ’ਤੇ ਜ਼ੋਰ ਦਿੱਤਾ । ਟ੍ਰੈਫਿਕ ਕਰਮਚਾਰੀਆਂ ਅਤੇ ਫੀਲਡ ਅਧਿਕਾਰੀਆਂ ਨੂੰ ਵਾਹਨਾਂ ਦੀ ਆਵਾਜਾਈ ਸੁਚਾਰੂ ਬਣਾਈ ਰੱਖਣ ਅਤੇ ਰਾਹਗੀਰਾਂ ਤੇ ਸਥਾਨਕ ਵਸਨੀਕਾਂ ਨੂੰ ਘੱਟ ਤੋਂ ਘੱਟ ਅਸੁਵਿਧਾ ਹੋਣ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਦਿੱਤੇ ਗਏ। ਐੱਸਐੱਸਪੀ ਜਲੰਧਰ ਦਿਹਾਤੀ ਹਰਵਿੰਦਰ ਸਿੰਘ ਵਿਰਕ ਨੇ ਸੰਬੰਧਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਚੌਕਸ ਅਤੇ ਸੁਚੇਤ ਰਹਿਣ, ਮਨਜ਼ੂਰਸ਼ੁਦਾ ਸੁਰੱਖਿਆ ਯੋਜਨਾ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਹਰ ਪੱਧਰ ’ਤੇ ਪ੍ਰਭਾਵਸ਼ਾਲੀ ਤਾਲਮੇਲ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ।