30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਬਿੱਲੀ ਬੜੈਚ ਅਕੈਡਮੀ ’ਚ ਕਰਵਾ ਚੌਥ ਦੇ ਤਿਉਹਾਰ ਸੰਬੰਧੀ ਕਰਵਾਏ ਮਹਿੰਦੀ ਮੁਕਾਬਲੇ

ਮਲਸੀਆਂ, 29 ਅਕਤੂਬਰ (ਦਲਜੀਤ ਸਿੰਘ ਸਚਦੇਵਾ)-ਸ੍ਰੀ ਗੁਰੂ ਹਰਿ ਰਾਇ ਸਾਹਿਬ ਅਕੈਡਮੀ ਬਿੱਲੀ ਬੜੈਚ (ਸੈਦਰਾਣਾ ਸਾਹਿਬ) ਵਿਖੇ ਅਕੈਡਮੀ ਦੇ ਚੇਅਰਮੈਨ ਬਾਬਾ ਗੁਰਮੇਜ ਸਿੰਘ ਤੇ ਪ੍ਰਿੰਸੀਪਲ ਸਤਿੰਦਰ ਸਿੰਘ ਦੀ ਅਗਵਾਈ ਹੇਠ ਕਰਵਾ ਚੌਥ ਦੇ ਤਿਉਹਾਰ ਸੰਬੰਧੀ ਮਹਿੰਦੀ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿਚ ਬਾਬਾ ਅਜੀਤ ਸਿੰਘ ਹਾਊਸ, ਬਾਬਾ ਜੁਝਾਰ ਸਿੰਘ ਹਾਊਸ, ਬਾਬਾ ਜੋਰਾਵਰ ਸਿੰਘ ਹਾਊਸ ਤੇ ਬਾਬਾ ਫਤਿਹ ਸਿੰਘ ਹਾਊਸ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ।

ਅਜੀਤ ਡੈਸਕ 30-10-2026
ਮਲਸੀਆਂ, 29 ਅਕਤੂਬਰ (ਦਲਜੀਤ ਸਿੰਘ ਸਚਦੇਵਾ)-ਸ੍ਰੀ ਗੁਰੂ ਹਰਿ ਰਾਇ ਸਾਹਿਬ ਅਕੈਡਮੀ ਬਿੱਲੀ ਬੜੈਚ (ਸੈਦਰਾਣਾ ਸਾਹਿਬ) ਵਿਖੇ ਅਕੈਡਮੀ ਦੇ ਚੇਅਰਮੈਨ ਬਾਬਾ ਗੁਰਮੇਜ ਸਿੰਘ ਤੇ ਪ੍ਰਿੰਸੀਪਲ ਸਤਿੰਦਰ ਸਿੰਘ ਦੀ ਅਗਵਾਈ ਹੇਠ ਕਰਵਾ ਚੌਥ ਦੇ ਤਿਉਹਾਰ ਸੰਬੰਧੀ ਮਹਿੰਦੀ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਵਿਚ ਬਾਬਾ ਅਜੀਤ ਸਿੰਘ ਹਾਊਸ, ਬਾਬਾ ਜੁਝਾਰ ਸਿੰਘ ਹਾਊਸ, ਬਾਬਾ ਜੋਰਾਵਰ ਸਿੰਘ ਹਾਊਸ ਤੇ ਬਾਬਾ ਫਤਿਹ ਸਿੰਘ ਹਾਊਸ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਇਸ ਮੌਕੇ ਵਿਦਿਆਰਥਣਾਂ ਨੇ ਅਧਿਆਪਕਾਂ ਦੇ ਬਹੁਤ ਹੀ ਸੁੰਦਰ ਢੰਗ ਨਾਲ ਮਹਿੰਦੀ ਲਗਾਈ। ਇਸ ਮਹਿੰਦੀ ਮੁਕਾਬਲੇ ਵਿਚ ਸੁਖਮਨਪ੍ਰੀਤ ਕੌਰ ਤੇ ਪ੍ਰਭਜੋਤ ਕੌਰ ਬੜੈਚ ਨੇ ਪਹਿਲਾ ਸਥਾਨ, ਹਰਮੀਤ ਕੌਰ ਤੇ ਹਰਕੀਰਤ ਕੌਰ ਨੇ ਦੂਜਾ, ਸੁਖਪ੍ਰੀਤ ਕੌਰ ਤੇ ਰਵਨੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਜੇਤੂ ਵਿਦਿਆਰਥਣਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਪਿਛਲੀ ਖ਼ਬਰ ...ਜਦੋਂ ਪਿੰਡ ਗਿੱਦੜਪਿੰਡੀ ਦੇ ‘ਚੰਨ’ ਨੇ ਓਡੀਸ਼ਾ ’ਚ ‘ਕਰਵਾ ਚੌਥ’ ਦਾ ਵਰਤ ਖੁਲਵਾਇਆ ! ਅਗਲੀ ਖ਼ਬਰ ਆਦਮਪੁਰ ਏਅਰਪੋਰਟ ਬਾਈਪਾਸ ਰੋਡ ਲਈ ਐਕਵਾਇਰ ਕੀਤੀ ਜ਼ਮੀਨ ਦਾ ਮੁਆਵਜ਼ਾ ਲੈਣ ਅਤੇ ਬਾਕੀ ਜ਼ਮੀਨ ਦਾ ਕਬਜ਼ਾ ਦੇਣ ਦੀ ਐਸ. ਡੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।