600 ਕਰੋੜ ਦੇ ਕੂੜਾ ਪ੍ਰਬੰਧਨ ਪ੍ਰਾਜੈਕਟ ਦੇ ਵਿਰੋਧ ਵਿਚ ਰਹੀ ਹੜਤਾਲ ਠੱਪ ਰਿਹਾ ਕੂੜਾ ਚੁੱਕਣ ਤੇ ਸਫ਼ਾਈ ਦਾ ਕੰਮ
ਜਲੰਧਰ, 20 ਅਗਸਤ (ਸ਼ਿਵ)-ਨਗਰ ਨਿਗਮ ਵੱਲੋਂ ਸ਼ਹਿਰ ਵਿਚ ਘਰ-ਘਰੋਂ ਕੂੜਾ ਇਕੱਠਾ ਕਰਨ ਸਮੇਤ ਸਾਰਾ ਕੂੜਾ ਪ੍ਰਬੰਧਨ ਦਾ ਕੰਮ ਨਿੱਜੀ ਕੰਪਨੀ ਨੂੰ ਦੇਣ ਲਈ ਮਨਜ਼ੂਰ ਕੀਤੇ ਗਏ ਕਰੀਬ 600 ਕਰੋੜ ਰੁਪਏ ਦੇ ਠੇਕੇ ਦੇ ਵਿਰੋਧ ਵਿਚ ਨਿਗਮ ਯੂਨੀਅਨ ਵਲੋਂ ਨਾ ਸਿਰਫ਼ ਨਿਗਮ ਦਫ਼ਤਰ ਵਿਚ ਨਾਅਰੇਬਾਜ਼ੀ ਕੀਤੀ ਗਈ ਸਗੋਂ ਨਿਗਮ ਦਫ਼ਤਰ ਨੂੰ ਪੂਰਨ ਤੌਰ ’ਤੇ ਬੰਦ ਕਰਵਾਇਆ ਗਿਆ ਸਗੋਂ ਦੂਜੇ ਪਾਸੇ ਹੜਤਾਲ ਕਰਕੇ ਅੱਜ ਸ਼ਹਿਰ ਵਿਚ ਕਈ ਥਾਵਾਂ ’ਤੇ ਕੂੜਾ ਚੁੱਕਣ ’ਤੇ ਸਫ਼ਾਈ ਦਾ ਕੰਮ ਪੂਰਨ ਤੌਰ ’ਤੇ ਬੰਦ ਰਿਹਾ। ਇਸ ਪ੍ਰਾਜੈਕਟ ਦੇ ਵਿਰੋਧ ਵਿਚ ਅਣਮਿਥੇ ਸਮੇਂ ਦੀ ਹੜਤਾਲ ਦਾ ਸੱਦਾ ਚੰਦਨ ਧੜੇ ਵਲੋਂ ਕੀਤਾ ਗਿਆ ਸੀ ਜਿਨ੍ਹਾਂ ਵਿਚ ਸੰਨ੍ਹੀ ਸਹੋਤਾ, ਸੰਨ੍ਹੀ ਸੇਠੀ, ਅਮਿੱਤ ਸਭਰਵਾਲ ਸਮੇਤ ਹੋਰ ਵੀ ਕਈ ਯੂਨੀਅਨਾਂ ਸ਼ਾਮਿਲ ਸੀ ਤਾਂ ਦੂਜੇ ਪਾਸੇ ਬੰਟੂ ਸਭਰਵਾਲ ਧੜੇ ਵਾਲੀ ਯੂਨੀਅਨ ਵਲੋਂ ਵੀ ਸ਼ੁੱਕਰਵਾਰ ਤੋਂ ਪੂਰਨ ਤੌਰ ’ਤੇ ਅਣਮਿਥੇ ਸਮੇਂ ਦੀ ਹੜਤਾਲ ’ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਨਾਲ ਸ਼ਹਿਰ ਵਿਚ ਸ਼ੁੱਕਰਵਾਰ ਤੋਂ ਕੂੜਾ ਚੁੱਕਣ ਅਤੇ ਸ਼ਹਿਰ ਦੀ ਸਫ਼ਾਈ ਤੇ ਸੀਵਰਾਂ ਦੀ ਸਫ਼ਾਈ ਦਾ ਕੰਮ ਪੂਰਨ ਤੌਰ ’ਤੇ ਬੰਦ ਹੋ ਜਾਵੇਗਾ।
ਜਲੰਧਰ, 20 ਅਗਸਤ (ਸ਼ਿਵ)-ਨਗਰ ਨਿਗਮ ਵੱਲੋਂ ਸ਼ਹਿਰ ਵਿਚ ਘਰ-ਘਰੋਂ ਕੂੜਾ ਇਕੱਠਾ ਕਰਨ ਸਮੇਤ ਸਾਰਾ ਕੂੜਾ ਪ੍ਰਬੰਧਨ ਦਾ ਕੰਮ ਨਿੱਜੀ ਕੰਪਨੀ ਨੂੰ ਦੇਣ ਲਈ ਮਨਜ਼ੂਰ ਕੀਤੇ ਗਏ ਕਰੀਬ 600 ਕਰੋੜ ਰੁਪਏ ਦੇ ਠੇਕੇ ਦੇ ਵਿਰੋਧ ਵਿਚ ਨਿਗਮ ਯੂਨੀਅਨ ਵਲੋਂ ਨਾ ਸਿਰਫ਼ ਨਿਗਮ ਦਫ਼ਤਰ ਵਿਚ ਨਾਅਰੇਬਾਜ਼ੀ ਕੀਤੀ ਗਈ ਸਗੋਂ ਨਿਗਮ ਦਫ਼ਤਰ ਨੂੰ ਪੂਰਨ ਤੌਰ ’ਤੇ ਬੰਦ ਕਰਵਾਇਆ ਗਿਆ ਸਗੋਂ ਦੂਜੇ ਪਾਸੇ ਹੜਤਾਲ ਕਰਕੇ ਅੱਜ ਸ਼ਹਿਰ ਵਿਚ ਕਈ ਥਾਵਾਂ ’ਤੇ ਕੂੜਾ ਚੁੱਕਣ ’ਤੇ ਸਫ਼ਾਈ ਦਾ ਕੰਮ ਪੂਰਨ ਤੌਰ ’ਤੇ ਬੰਦ ਰਿਹਾ। ਇਸ ਪ੍ਰਾਜੈਕਟ ਦੇ ਵਿਰੋਧ ਵਿਚ ਅਣਮਿਥੇ ਸਮੇਂ ਦੀ ਹੜਤਾਲ ਦਾ ਸੱਦਾ ਚੰਦਨ ਧੜੇ ਵਲੋਂ ਕੀਤਾ ਗਿਆ ਸੀ ਜਿਨ੍ਹਾਂ ਵਿਚ ਸੰਨ੍ਹੀ ਸਹੋਤਾ, ਸੰਨ੍ਹੀ ਸੇਠੀ, ਅਮਿੱਤ ਸਭਰਵਾਲ ਸਮੇਤ ਹੋਰ ਵੀ ਕਈ ਯੂਨੀਅਨਾਂ ਸ਼ਾਮਿਲ ਸੀ ਤਾਂ ਦੂਜੇ ਪਾਸੇ ਬੰਟੂ ਸਭਰਵਾਲ ਧੜੇ ਵਾਲੀ ਯੂਨੀਅਨ ਵਲੋਂ ਵੀ ਸ਼ੁੱਕਰਵਾਰ ਤੋਂ ਪੂਰਨ ਤੌਰ ’ਤੇ ਅਣਮਿਥੇ ਸਮੇਂ ਦੀ ਹੜਤਾਲ ’ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਨਾਲ ਸ਼ਹਿਰ ਵਿਚ ਸ਼ੁੱਕਰਵਾਰ ਤੋਂ ਕੂੜਾ ਚੁੱਕਣ ਅਤੇ ਸ਼ਹਿਰ ਦੀ ਸਫ਼ਾਈ ਤੇ ਸੀਵਰਾਂ ਦੀ ਸਫ਼ਾਈ ਦਾ ਕੰਮ ਪੂਰਨ ਤੌਰ ’ਤੇ ਬੰਦ ਹੋ ਜਾਵੇਗਾ। ਨਿੱਜੀ ਠੇਕੇਦਾਰਾਂ ਵੱਲੋਂ ਵੀ ਨਗਰ ਨਿਗਮ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਗਿਆ ਹੈ। ਕੂੜਾ ਕਲੈਕਸ਼ਨ ਦਾ ਠੇਕਾ ਨਿੱਜੀ ਕੰਪਨੀ ਨੂੰ ਦੇਣ ਦੇ ਵਿਰੋਧ ਵਿਚ ਕੁਝ ਪ੍ਰਾਈਵੇਟ ਠੇਕੇਦਾਰਾਂ ਨੇ ਆਪਣੀਆਂ ਟਰਾਲੀਆਂ ਵੀ ਬੰਦ ਕਰ ਦਿੱਤੀਆਂ ਹਨ। ਸਤਪਾਲ ਗਿੱਲ, ਗੌਰਵ ਗੁਪਤਾ ਅਤੇ ਬਾਬਾ ਰਾਜ ਕਿਸ਼ੋਰ ਵੱਲੋਂ ਕਿਹਾ ਗਿਆ ਕਿ ਉਹ ਵਾਲਮੀਕਿ ਭਾਈਚਾਰੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਹਨ ਅਤੇ ਕੂੜਾ ਇਕੱਠਾ ਕਰਨ ਦਾ ਕੰਮ ਨਿੱਜੀ ਕੰਪਨੀ ਨੂੰ ਦੇਣ ਦੇ ਵਿਰੋਧ ਵਿਚ ਉਨ੍ਹਾਂ ਵੱਲੋਂ ਵੀ ਕੰਮ ਬੰਦ ਕੀਤਾ ਗਿਆ ਹੈ। ਨਿਗਮ ਯੂਨੀਅਨਾਂ ਵੱਲੋਂ ਸ਼ੁੱਕਰਵਾਰ ਤੋਂ ਕੂੜੇ ਦੀ ਚੁਕਾਈ ਅਤੇ ਸਫ਼ਾਈ ਦਾ ਕੰਮ ਬੰਦ ਕਰਨ ਦੇ ਐਲਾਨ ਤੋਂ ਬਾਅਦ ਸ਼ਹਿਰ ਦੀ ਸਫ਼ਾਈ ਵਿਵਸਥਾ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਪਹਿਲਾਂ ਹੀ ਹੜਤਾਲ ਕਾਰਨ ਕਈ ਥਾਵਾਂ ’ਤੇ ਡੰਪਾਂ ਤੋਂ ਕੂੜਾ ਨਹੀਂ ਚੁੱਕਿਆ ਗਿਆ, ਜਿਸ ਕਾਰਨ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ। ਮੀਂਹ ਕਾਰਨ ਕਈ ਡੰਪਿੰਗ ਪੁਆਇੰਟਾਂ ’ਤੇ ਹਾਲਾਤ ਹੋਰ ਵੀ ਖ਼ਰਾਬ ਹੋ ਗਏ ਹਨ। ਨਗਰ ਨਿਗਮ ਪ੍ਰਸ਼ਾਸਨ ਵੱਲੋਂ 600 ਕਰੋੜ ਰੁਪਏ ਦੇ ਪ੍ਰੋਜੈਕਟ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਹੁਣ ਮੁਲਾਜ਼ਮ ਯੂਨੀਅਨਾਂ ਦੇ ਤਿੱਖੇ ਵਿਰੋਧ ਨੇ ਪ੍ਰਸ਼ਾਸਨ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਯੂਨੀਅਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਠੇਕਾ ਰੱਦ ਨਹੀਂ ਕੀਤਾ ਜਾਂਦਾ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਹੁਣ ਸਭ ਦੀਆਂ ਨਜ਼ਰਾਂ ਨਗਰ ਨਿਗਮ ਪ੍ਰਸ਼ਾਸਨ ਅਤੇ ਯੂਨੀਅਨਾਂ ਵਿਚਾਲੇ ਹੋਣ ਵਾਲੀ ਅਗਲੀ ਗੱਲਬਾਤ ’ਤੇ ਟਿਕੀਆਂ ਹਨ। ਚੇਤੇ ਰਹੇ ਕਿ ਹੜਤਾਲ ਦਾ ਸਮਰਥਨ ਸਾਰੀਆਂ ਯੂਨੀਅਨਾਂ ਵਲੋਂ ਕੀਤਾ ਗਿਆ ਹੈ। ਉਹ ਨਿਗਮ ਵਿਚ ਚੌਥਾ ਦਰਜਾ ਵਿਚ 1196 ਕਰਮਚਾਰੀਆਂ ਦੀ ਪੱਕੀ ਭਰਤੀ ਵਿਚ ਸਿਰਫ਼ ਵਾਲਮੀਕਿ ਸਮਾਜ ਤੋਂ ਹੀ ਭਰਤੀ ਕਰਨ ਦੀ ਮੰਗ ਕਰ ਰਹੇ ਹਨ।