20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਜਲੰਧਰ ਕੈਂਟ ਦੇ ਮੁੱਖ ਡਾਕਘਰ ’ ਚ ਬੂਟੇ ਲਾਏ

ਜਲੰਧਰ, 19 ਅਗਸਤ (ਪਵਨ ਖਰਬੰਦਾ)- ਭਾਰਤੀ ਡਾਕ ਵਿਭਾਗ ਦੇ ਜਲੰਧਰ ਕੈਂਟ ਹੈੱਡ ਆਫਿਸ (ਐਚ. ਓ.)

ਅਜੀਤ ਡੈਸਕ 20-08-2026
ਜਲੰਧਰ, 19 ਅਗਸਤ (ਪਵਨ ਖਰਬੰਦਾ)- ਭਾਰਤੀ ਡਾਕ ਵਿਭਾਗ ਦੇ ਜਲੰਧਰ ਕੈਂਟ ਹੈੱਡ ਆਫਿਸ (ਐਚ.ਓ.) ਦੇ ਮੈਦਾਨ ਵਿਚ ਅੱਜ ਬੂਟੇ ਲਾਉਣ ਦੀ ਸ਼ੁਰੂਆਤ ਕੀਤੀ ਗਈ। ਇਹ ਪ੍ਰੋਗਰਾਮ ਪੋਸਟਮਾਸਟਰ ਰਾਮ ਪ੍ਰਸਾਦ ਮਾਹੀ ਦੀ ਅਗਵਾਈ ਅਤੇ ਨਿਗਰਾਨੀ ਹੇਠ ਕੀਤਾ ਗਿਆ । ਇਸ ਮੌਕੇ ਪ੍ਰਸਿੱਧ ਸਮਾਜ ਸੇਵੀ ਅਤੇ ਵਾਤਾਵਰਣ ਪ੍ਰੇਮੀ ਵਿਨੈ ਅਗਰਵਾਲ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਉਨ੍ਹਾਂ ਦੇ ਮਾਰਗਦਰਸ਼ਨ ਹੇਠ ਜਲੰਧਰ ਕੈਂਟ ਐਚ.ਓ. ਦੇ ਕਰਮਚਾਰੀਆਂ ਧਰਮਪਾਲ, ਕੁਲਵਿੰਦਰ ਸਿੰਘ ਅਤੇ ਸੁਰਜੀਤ ਸਿੰਘ ਨੇ ਸਰਗਰਮੀ ਨਾਲ ਹਿੱਸਾ ਲੈਂਦਿਆਂ ਵੱਖ-ਵੱਖ ਥਾਵਾਂ ’ਤੇ ਬੂਟੇ ਲਗਾਏ। ਇਸ ਮੌਕੇ ਪੋਸਟਮਾਸਟਰ ਰਾਮ ਪ੍ਰਸਾਦ ਮਾਹੀ ਨੇ ਕਿਹਾ ਕਿ ਵਾਤਾਵਰਣ ਦੀ ਸੰਭਾਲ ਹਰ ਨਾਗਰਿਕ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਰੁੱਖ-ਪੌਦੇ ਨਾ ਸਿਰਫ਼ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਿਹਤਮੰਦ ਅਤੇ ਬਿਹਤਰ ਭਵਿੱਖ ਯਕੀਨੀ ਬਣਾਉਣ ਵਿੱਚ ਵੀ ਸਹਾਇਕ ਹਨ । ਵਿਨੈ ਅਗਰਵਾਲ ਨੇ ਵੀ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਹੋਣ ਦੀ ਅਪੀਲ ਕਰਦਿਆਂ ਵੱਧ ਤੋਂ ਵੱਧ ਪੌਦੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ’ਤੇ ਜ਼ੋਰ ਦਿੱਤਾ। ਜਲੰਧਰ ਕੈਂਟ ਐਚ.ਓ. ਦੇ ਕਰਮਚਾਰੀਆਂ ਨੇ ਉਤਸ਼ਾਹ ਨਾਲ ਮੁਹਿੰਮ ਵਿੱਚ ਭਾਗ ਲਿਆ ਅਤੇ ਲਗਾਏ ਗਏ ਪੌਦਿਆਂ ਨੂੰ ਪਾਣੀ ਵੀ ਦਿੱਤਾ।
ਪਿਛਲੀ ਖ਼ਬਰ ਕੈਨੇਡਾ ਵਿਖੇ ਭੇਜੇ ਗਏ ਪਾਵਨ ਸਰੂਪਾਂ ਦੀ ਮਰਿਆਦਾ ਅਤੇ ਸੁਰੱਖਿਆ ਸੰਬੰਧੀ ਐੱਸ . ਜੀ . ਪੀ . ਸੀ . ਪ੍ਰਧਾਨ ਨੂੰ ਦਿੱਤਾ ਮ... ਅਗਲੀ ਖ਼ਬਰ ਸੰਤੋਖਪੁਰਾ ਵਿਖੇ ਪ੍ਰਾਧੀਨਤਾ ਦਾ ਅੰਤ ਤੇ ਬੇਗ਼ਮਪੁਰਾ ਸੰਕਲਪ ਯਾਤਰਾ ਦਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।