20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸ੍ਰੀ ਹਰਿਨਾਮ ਸੰਕੀਰਤਨ ਭਵਨ ਸ਼ਾਹਕੋਟ ਵਿਖੇ ਸ਼ਰਧਾ ਨਾਲ ਮਨਾਇਆ ‘ ਹਰਿਆਲੀ ਤੀਜ ’ ਉਤਸਵ

ਸ਼ਾਹਕੋਟ, 19 ਅਗਸਤ (ਸੁਖਦੀਪ ਸਿੰਘ)- ਸ੍ਰੀ ਹਰਿਨਾਮ ਸੰਕੀਰਤਨ ਮੰਡਲੀ, ਸ਼ਾਹਕੋਟ ਵੱਲੋਂ ਸ੍ਰੀ ਹਰਿਨਾਮ ਸੰਕੀਰਤਨ ਭਵਨ ਨਵਾਂ ਕਿਲਾ ਰੋਡ, ਸ਼ਾਹਕੋਟ ਵਿਖੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਜੀ ਦਾ ਹਰਿਆਲੀ ਤੀਜ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਵਿਸ਼ੇਸ਼ ਸੰਕੀਰਤਨ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂ ਨਤਮਸਤਕ ਹੋਏ, ਜਿੰਨ੍ਹਾਂ ਨੂੰ ਸ੍ਰੀ ਬਾਂਕੇ ਬਿਹਾਰੀ ਦੇ ਸੁੰਦਰ ਸ਼ਿੰਗਾਰ ਦਰਸ਼ਨ ਕਰਵਾਏ ਗਏ।

ਅਜੀਤ ਡੈਸਕ 20-08-2026
ਸ਼ਾਹਕੋਟ, 19 ਅਗਸਤ (ਸੁਖਦੀਪ ਸਿੰਘ)- ਸ੍ਰੀ ਹਰਿਨਾਮ ਸੰਕੀਰਤਨ ਮੰਡਲੀ, ਸ਼ਾਹਕੋਟ ਵੱਲੋਂ ਸ੍ਰੀ ਹਰਿਨਾਮ ਸੰਕੀਰਤਨ ਭਵਨ ਨਵਾਂ ਕਿਲਾ ਰੋਡ, ਸ਼ਾਹਕੋਟ ਵਿਖੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਸ੍ਰੀ ਕ੍ਰਿਸ਼ਨ ਜੀ ਦਾ ਹਰਿਆਲੀ ਤੀਜ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕਰਵਾਏ ਵਿਸ਼ੇਸ਼ ਸੰਕੀਰਤਨ ਮੌਕੇ ਵੱਡੀ ਗਿਣਤੀ ’ਚ ਸ਼ਰਧਾਲੂ ਨਤਮਸਤਕ ਹੋਏ, ਜਿੰਨ੍ਹਾਂ ਨੂੰ ਸ੍ਰੀ ਬਾਂਕੇ ਬਿਹਾਰੀ ਦੇ ਸੁੰਦਰ ਸ਼ਿੰਗਾਰ ਦਰਸ਼ਨ ਕਰਵਾਏ ਗਏ। ਮੰਡਲੀ ਵੱਲੋਂ ਕੀਰਤਨ ਕਰਕੇ ਸ਼ਰਧਾਲੂ ਮੰਤਰ-ਮੁਗਧ ਕੀਤਾ ਗਿਆ। ਭਗਵਾਨ ਸ੍ਰੀ ਕ੍ਰਿਸ਼ਨ ਤੇ ਰਾਧਾ ਜੀ ਦੇ ਝੂਲੇ ਨੂੰ ਝੂਲਾ ਝੁਲਾਇਆ ਗਿਆ। ਇਸ ਮੌਕੇ ਮੰਡਲੀ ਵਲੋਂ ਕੀਰਤਨ ਕੀਤਾ ਗਿਆ, ਜਿਸ ਦੌਰਾਨ ਸ਼ਰਧਾਲੂ ਖੂਬ ਝੂਮੇ। ਸ੍ਰੀ ਹਰਿਨਾਮ ਸੰਕੀਰਤਨ ਮੰਡਲੀ ਦੇ ਪ੍ਰਧਾਨ ਸਤੀਸ਼ ਭਾਰਦਵਾਜ ਅਤੇ ਸ੍ਰੀ ਹਰਿਨਾਮ ਸੰਕੀਰਤਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਤਰਸੇਮ ਅਗਰਵਾਲ ਸੀ.ਏ. ਵਲੋਂ ਸ਼ਰਧਾਲੂਆਂ ਨੂੰ ਹਰਿਆਲੀ ਤੀਜ ਉਤਸਵ ਦੀ ਵਧਾਈ ਦਿੱਤੀ। ਪੰਡਿਤ ਮਾਧਵ ਵਲੋਂ ਪੂਜਾ ਕੀਤੀ ਗਈ। ਸਮਾਪਤੀ ਮੌਕੇ ਪ੍ਰਬੰਧਕਾਂ ਵਲੋਂ ਆਰਤੀ ਕਰਨ ਉਪਰੰਤ ਸੇਵਾਦਾਰਾਂ ਨੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ।
ਪਿਛਲੀ ਖ਼ਬਰ ਸੰਤੋਖਪੁਰਾ ਵਿਖੇ ਪ੍ਰਾਧੀਨਤਾ ਦਾ ਅੰਤ ਤੇ ਬੇਗ਼ਮਪੁਰਾ ਸੰਕਲਪ ਯਾਤਰਾ ਦਾ ਸਵਾਗਤ ਅਗਲੀ ਖ਼ਬਰ ਮਹਾਂਮਾਈ ਦਾ ਜਾਗਰਣ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।