ਹੜਤਾਲ ਕਾਰਨ ਡਰਾਈਵਿੰਗ ਟਰੈਕ ਰਿਹਾ ਬੰਦ , ਲੋਕ ਹੋਏ ਖ਼ੱਜਲ - ਖ਼ੁਆਰ ਰਜਿਸਟਰੀਆਂ ਦਾ ਕੰਮ ਚੱਲਦਾ ਰਿਹਾ ਪਰ ਡਰਾਈਵਿੰਗ ਟਰੈਕ ਨੂੰ ਲੱਗਾ ਤਾਲਾ
ਜਲੰਧਰ, 17 ਅਗਸਤ (ਸ਼ਿਵ)- ਅੱਜ ਹੜਤਾਲ ਦੇ ਸੱਦੇ ਦਾ ਅਸਰ ਜਲੰਧਰ ਦੇ ਡਰਾਈਵਿੰਗ ਟਰੈਕ ’ਤੇ ਵੀ ਦੇਖਣ ਨੂੰ ਮਿਲਿਆ, ਜਿੱਥੇ ਸੋਮਵਾਰ ਨੂੰ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ। ਡਰਾਈਵਿੰਗ ਲਾਇਸੈਂਸ ਨਾਲ ਸਬੰਧਿਤ ਵੱਖ-ਵੱਖ ਕੰਮਾਂ ਲਈ ਪਹਿਲਾਂ ਤੋਂ ਪੇਸ਼ਗੀ ਸਮਾਂ (ਅਪੁਆਇੰਟਮੈਂਟ) ਲੈ ਕੇ ਟਰੈਕ ’ਤੇ ਪਹੁੰਚੇ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਹੀ ਵਾਪਸ ਮੁੜਨਾ ਪਿਆ।
ਅ
ਅੰਤਰਰਾਸ਼ਟਰੀ ਡਰਾਈਵਿੰਗ ਲਾਇਸੈਂਸ ਬਣਵਾਉਣ ਲਈ ਟਰੈਕ ’ਤੇ ਪੁੱਜੇ ਨੌਜਵਾਨ ਜਿਨ੍ਹਾਂ ਦੇ ਲਾਇਸੈਂਸ ਦਾ ਕੰਮ ਨਹੀਂ ਹੋ ਸਕਿਆ।
18-08-2026
ਜਲੰਧਰ, 17 ਅਗਸਤ (ਸ਼ਿਵ)- ਅੱਜ ਹੜਤਾਲ ਦੇ ਸੱਦੇ ਦਾ ਅਸਰ ਜਲੰਧਰ ਦੇ ਡਰਾਈਵਿੰਗ ਟਰੈਕ ’ਤੇ ਵੀ ਦੇਖਣ ਨੂੰ ਮਿਲਿਆ, ਜਿੱਥੇ ਸੋਮਵਾਰ ਨੂੰ ਕੰਮਕਾਜ ਪੂਰੀ ਤਰ੍ਹਾਂ ਠੱਪ ਰਿਹਾ। ਡਰਾਈਵਿੰਗ ਲਾਇਸੈਂਸ ਨਾਲ ਸਬੰਧਿਤ ਵੱਖ-ਵੱਖ ਕੰਮਾਂ ਲਈ ਪਹਿਲਾਂ ਤੋਂ ਪੇਸ਼ਗੀ ਸਮਾਂ (ਅਪੁਆਇੰਟਮੈਂਟ) ਲੈ ਕੇ ਟਰੈਕ ’ਤੇ ਪਹੁੰਚੇ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਹੀ ਵਾਪਸ ਮੁੜਨਾ ਪਿਆ। ਟਰੈਕ ’ਤੇ ਆਊਟਸੋਰਸ ਕਰਮਚਾਰੀ ਕੰਮ ਕਰਦੇ ਹਨ। ਟਰੈਕ ਦੇ ਬਾਹਰ ਬਕਾਇਦਾ ਨੋਟਿਸ ਵੀ ਲਗਾਇਆ ਗਿਆ ਸੀ, ਜਿਸ ਵਿਚ ਹੜਤਾਲ ਦੇ ਸੱਦੇ ਕਾਰਨ ਟਰੈਕ ਬੰਦ ਰਹਿਣ ਦੀ ਜਾਣਕਾਰੀ ਦਿੱਤੀ ਗਈ ਸੀ। ਇੱਕ ਪਾਸੇ ਜਿੱਥੇ ਡਰਾਈਵਿੰਗ ਟਰੈਕ ’ਤੇ ਲਾਇਸੈਂਸ ਨਾਲ ਸਬੰਧਿਤ ਕੰਮ ਪੂਰੀ ਤਰ੍ਹਾਂ ਬੰਦ ਰਿਹਾ, ਉੱਥੇ ਦੂਜੇ ਪਾਸੇ ਤਹਿਸੀਲ ਕੰਪਲੈਕਸ ਵਿਚ ਰਜਿਸਟਰੀਆਂ ਦਾ ਕੰਮ ਜਾਰੀ ਰਿਹਾ। ਦੂਜੇ ਪਾਸੇ ਡਰਾਈਵਿੰਗ ਲਾਇਸੈਂਸ ਸਬੰਧੀ ਕੰਮਾਂ ਲਈ ਆਏ ਲੋਕਾਂ ਵਿਚ ਕਾਫ਼ੀ ਨਿਰਾਸ਼ਾ ਦੇਖਣ ਨੂੰ ਮਿਲੀ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਤਹਿਸੀਲ ਕੰਪਲੈਕਸ ਵਿਚ ਕੁੱਝ ਸਰਕਾਰੀ ਕੰਮ ਜਾਰੀ ਰਹਿ ਸਕਦੇ ਹਨ ਤਾਂ ਡਰਾਈਵਿੰਗ ਟਰੈਕ ’ਤੇ ਲੋਕਾਂ ਨਾਲ ਸਬੰਧਿਤ ਜ਼ਰੂਰੀ ਸੇਵਾਵਾਂ ਨੂੰ ਪੂਰੀ ਤਰ੍ਹਾਂ ਬੰਦ ਰੱਖਣ ਦਾ ਕੀ ਕਾਰਨ ਹੈ। ਡਰਾਈਵਿੰਗ ਟਰੈਕ ਬੰਦ ਹੋਣ ਕਾਰਨ ਸਭ ਤੋਂ ਵੱਧ ਪਰੇਸ਼ਾਨੀ ਉਨ੍ਹਾਂ ਲੋਕਾਂ ਨੂੰ ਹੋਈ, ਜਿਨ੍ਹਾਂ ਨੇ ਪਹਿਲਾਂ ਹੀ ਪੇਸ਼ਗੀ ਸਮਾਂ ਲੈ ਰੱਖਿਆ ਸੀ ਅਤੇ ਜਿਨ੍ਹਾਂ ਦੇ ਕੰਮ ਸਮੇਂ ਸਿਰ ਹੋਣੇ ਜ਼ਰੂਰੀ ਸਨ। ਇਸ ਦੌਰਾਨ ਦੋ ਅਜਿਹੇ ਨੌਜਵਾਨ ਵੀ ਟਰੈਕ ’ਤੇ ਪਹੁੰਚੇ, ਜਿਨ੍ਹਾਂ ਨੇ ਵਿਦੇਸ਼ ਜਾਣਾ ਸੀ ਅਤੇ ਉਨ੍ਹਾਂ ਵੱਲੋਂ ਅੰਤਰਰਾਸ਼ਟਰੀ ਡਰਾਈਵਿੰਗ ਲਾਇਸੈਂਸ ਲਈ ਅਰਜ਼ੀ ਦਿੱਤੀ ਹੋਈ ਸੀ। ਟਰੈਕ ਬੰਦ ਹੋਣ ਕਾਰਨ ਉਨ੍ਹਾਂ ਦਾ ਲਾਇਸੈਂਸ ਬਣਨ ਦਾ ਕੰਮ ਵੀ ਨਹੀਂ ਹੋ ਸਕਿਆ। ਨੌਜਵਾਨਾਂ ਦਾ ਕਹਿਣਾ ਸੀ ਕਿ ਵਿਦੇਸ਼ ਜਾਣ ਦੀ ਤਿਆਰੀ ਦੌਰਾਨ ਉਨ੍ਹਾਂ ਲਈ ਡਰਾਈਵਿੰਗ ਲਾਇਸੈਂਸ ਨਾਲ ਜੁੜਿਆ ਕੰਮ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਨੇ ਪਹਿਲਾਂ ਹੀ ਪ੍ਰਕਿਰਿਆ ਪੂਰੀ ਕਰਨ ਲਈ ਸਮਾਂ ਕੱਢ ਕੇ ਪੇਸ਼ਗੀ ਸਮਾਂ ਲਿਆ ਸੀ ਪਰ ਟਰੈਕ ਬੰਦ ਹੋਣ ਕਾਰਨ ਉਨ੍ਹਾਂ ਨੂੰ ਖ਼ਾਲੀ ਹੱਥ ਵਾਪਸ ਜਾਣਾ ਪਿਆ। ਹੁਣ ਉਨ੍ਹਾਂ ਨੂੰ ਅਗਲੀ ਤਾਰੀਖ਼ ਲੈਣ ਲਈ ਦੁਬਾਰਾ ਪ੍ਰਕਿਰਿਆ ਵਿਚੋਂ ਲੰਘਣਾ ਪੈ ਸਕਦਾ ਹੈ। ਡਰਾਈਵਿੰਗ ਟਰੈਕ ’ਤੇ ਕੰਮ ਕਰਵਾਉਣ ਲਈ ਲੋਕਾਂ ਨੂੰ ਪਹਿਲਾਂ ਆਨਲਾਈਨ ਪੇਸ਼ਗੀ ਸਮਾਂ ਲੈਣਾ ਪੈਂਦਾ ਹੈ। ਕਈ ਵਾਰ ਪੇਸ਼ਗੀ ਸਮਾਂ ਆਸਾਨੀ ਨਾਲ ਨਹੀਂ ਮਿਲਦਾ ਅਤੇ ਲੋਕਾਂ ਨੂੰ ਕਈ ਦਿਨ ਉਡੀਕ ਕਰਨੀ ਪੈਂਦੀ ਹੈ। ਦੂਰ-ਦੁਰਾਡੇ ਇਲਾਕਿਆਂ ਤੋਂ ਲੋਕ ਆਪਣਾ ਸਮਾਂ ਅਤੇ ਪੈਸਾ ਖ਼ਰਚ ਕਰਕੇ ਨਿਰਧਾਰਿਤ ਤਾਰੀਖ਼ ’ਤੇ ਟਰੈਕ ’ਤੇ ਪਹੁੰਚਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਉਹ ਆਪਣੇ ਲਏ ਪੇਸ਼ਗੀ ਸਮੇਂ ਮੁਤਾਬਕ ਟਰੈਕ ’ਤੇ ਪਹੁੰਚਦੇ ਹਨ ਅਤੇ ਉੱਥੇ ਕਿਸੇ ਕਾਰਨ ਕੰਮ ਬੰਦ ਮਿਲਦਾ ਹੈ ਤਾਂ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵੇਂ ਬਰਬਾਦ ਹੁੰਦੇ ਹਨ। ਇਸ ਤੋਂ ਇਲਾਵਾ ਕਈ ਮਾਮਲਿਆਂ ਵਿਚ ਮੁੜ ਪੇਸ਼ਗੀ ਸਮਾਂ ਲੈਣ ਅਤੇ ਫ਼ੀਸ ਨਾਲ ਜੁੜੀ ਪ੍ਰਕਿਰਿਆ ਨੂੰ ਦੁਬਾਰਾ ਪੂਰਾ ਕਰਨ ਦੀ ਸਮੱਸਿਆ ਵੀ ਖੜ੍ਹੀ ਹੋ ਜਾਂਦੀ ਹੈ। ਡਰਾਈਵਿੰਗ ਟਰੈਕ ’ਤੇ ਕੰਮ ਬੰਦ ਰਹਿਣ ਦੀ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਸਰਵਰ ਵਿਚ ਖ਼ਰਾਬੀ, ਬਿਜਲੀ ਬੰਦ ਹੋਣ ਜਾਂ ਹੋਰ ਤਕਨੀਕੀ ਸਮੱਸਿਆਵਾਂ ਕਾਰਨ ਕੰਮ ਪ੍ਰਭਾਵਿਤ ਹੁੰਦਾ ਰਿਹਾ ਹੈ। ਅਜਿਹੇ ਮੌਕਿਆਂ ’ਤੇ ਦੂਰੋਂ ਆਏ ਲੋਕਾਂ ਨੂੰ ਬਿਨਾਂ ਕੰਮ ਕਰਵਾਏ ਵਾਪਸ ਜਾਣਾ ਪੈਂਦਾ ਹੈ। ਸਰਕਾਰੀ ਦਫ਼ਤਰਾਂ ਵਿਚ ਲੋਕਾਂ ਨਾਲ ਸਬੰਧਿਤ ਸੇਵਾਵਾਂ ਨੂੰ ਸੁਚਾਰੂ ਬਣਾਉਣ ਦੀ ਲੋੜ ਹੈ। ਜੇਕਰ ਕਿਸੇ ਤਕਨੀਕੀ ਜਾਂ ਪ੍ਰਸ਼ਾਸਨਿਕ ਕਾਰਨ ਕਰਕੇ ਕੰਮ ਬੰਦ ਰਹਿਣਾ ਹੋਵੇ ਤਾਂ ਲੋਕਾਂ ਨੂੰ ਪਹਿਲਾਂ ਹੀ ਸੂਚਿਤ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਉਹ ਬੇਵਜ੍ਹਾ ਦੂਰੋਂ ਯਾਤਰਾ ਕਰਕੇ ਟਰੈਕ ’ਤੇ ਨਾ ਪਹੁੰਚਣ। ਡਰਾਈਵਿੰਗ ਟਰੈਕ ’ਤੇ ਆਏ ਲੋਕਾਂ ਨੇ ਮੰਗ ਕੀਤੀ ਕਿ ਡਰਾਈਵਿੰਗ ਲਾਇਸੈਂਸ ਨਾਲ ਸਬੰਧਿਤ ਸੇਵਾਵਾਂ ਨੂੰ ਬਿਨਾਂ ਲੋੜ ਦੇ ਬੰਦ ਨਾ ਰੱਖਿਆ ਜਾਵੇ। ਉਨ੍ਹਾਂ ਦਾ ਕਹਿਣਾ ਸੀ ਕਿ ਲੋਕ ਪਹਿਲਾਂ ਹੀ ਫ਼ੀਸ ਅਦਾ ਕਰਕੇ ਅਤੇ ਕਈ ਮੁਸ਼ਕਲਾਂ ਤੋਂ ਬਾਅਦ ਪੇਸ਼ਗੀ ਸਮਾਂ ਹਾਸਲ ਕਰਦੇ ਹਨ। ਜੇਕਰ ਪੇਸ਼ਗੀ ਸਮੇਂ ਵਾਲੇ ਦਿਨ ਹੀ ਟਰੈਕ ਬੰਦ ਮਿਲੇ ਤਾਂ ਇਸ ਦਾ ਸਿੱਧਾ ਖ਼ਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਡਰਾਈਵਿੰਗ ਟਰੈਕ ’ਤੇ ਕੰਮਕਾਜ ਨੂੰ ਲਗਾਤਾਰ ਅਤੇ ਸੁਚਾਰੂ ਬਣਾਉਣ ਲਈ ਪੱਕੀ ਵਿਵਸਥਾ ਕੀਤੀ ਜਾਵੇ। ਖ਼ਾਸ ਕਰਕੇ ਸਰਵਰ, ਬਿਜਲੀ ਜਾਂ ਕਿਸੇ ਹੋਰ ਕਾਰਨ ਕਰਕੇ ਕੰਮ ਰੁਕਣ ਦੀ ਸਥਿਤੀ ਵਿਚ ਪੇਸ਼ਗੀ ਸਮਾਂ ਵਾਲੇ ਲੋਕਾਂ ਨੂੰ ਬਦਲਵੀਂ ਤਾਰੀਖ਼ ਦੇਣ ਜਾਂ ਉਨ੍ਹਾਂ ਦੀ ਫ਼ੀਸ ਅਤੇ ਪੇਸ਼ਗੀ ਸਮੇਂ ਨੂੰ ਸੁਰੱਖਿਅਤ ਰੱਖਣ ਦੀ ਵਿਵਸਥਾ ਕੀਤੀ ਜਾਵੇ। ਡਰਾਈਵਿੰਗ ਲਾਇਸੈਂਸ ਨਾਲ ਜੁੜੇ ਕੰਮ ਅੱਜ ਦੇ ਸਮੇਂ ਵਿਚ ਬਹੁਤ ਜ਼ਰੂਰੀ ਹਨ। ਇਸ ਲਈ ਵਾਰ-ਵਾਰ ਕੰਮ ਬੰਦ ਹੋਣ ਨਾਲ ਆਮ ਲੋਕਾਂ ਦੀ ਖ਼ੱਜਲ-ਖ਼ੁਆਰੀ ਵਧਦੀ ਹੈ। ਪ੍ਰਸ਼ਾਸਨ ਨੂੰ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਅਜਿਹੀ ਵਿਵਸਥਾ ਕਰਨੀ ਚਾਹੀਦੀ ਹੈ ਕਿ ਲੋਕਾਂ ਨੂੰ ਇੱਕੋ ਕੰਮ ਲਈ ਵਾਰ-ਵਾਰ ਦਫ਼ਤਰਾਂ ਦੇ ਚੱਕਰ ਨਾ ਕੱਟਣੇ ਪੈਣ ਅਤੇ ਉਨ੍ਹਾਂ ਦੀ ਲਏ ਗਏ ਪੇਸ਼ਗੀ ਸਮੇਂ ਦੀ ਅਦਾ ਕੀਤੀ ਫ਼ੀਸ ਦਾ ਨੁਕਸਾਨ ਨਾ ਹੋਵੇ।