15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਲੋਹੀਆਂ ਥਾਣੇ ਅੱਗੇ ਨੌਜਵਾਨ ਭਾਰਤ ਸਭਾ ਤੇ ਪੇਂਡੂ ਮਜ਼ਦੂਰ ਯੂਨੀਅਨ ਵਲੋਂ ਧਰਨਾ

ਲੋਹੀਆਂ ਖਾਸ 14 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਨੌਜਵਾਨ ਭਾਰਤ ਸਭਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਧੱਕਾ ਬਸਤੀ ਦੇ ਨੌਜਵਾਨ ਨੂੰ ਪੁਲਿਸ ਵਲੋਂ ਨਸ਼ਾ ਕਰਨ ਲਈ ਮਜਬੂਰ ਕਰਨ ਅਤੇ ਬਾਅਦ ਵਿੱਚ ਝੂਠਾ ਨਸ਼ਾ ਵੇਚਣ ਦਾ ਪਰਚਾ ਦਰਜ ਕਰਨ ਦੇ ਦੋਸ਼ ਲਾਉਂਦੇ ਹੋਏ ਥਾਣਾ ਲੋਹੀਆਂ ਖਾਸ ਅੱਗੇ ਧਰਨਾ ਲਗਾਇਆ ਗਿਆ, ਜੋ ਦੇਰ ਸ਼ਾਮ। ਡੀ.

ਅਜੀਤ ਡੈਸਕ 15-08-2026
ਲੋਹੀਆਂ ਖਾਸ 14 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ) ਨੌਜਵਾਨ ਭਾਰਤ ਸਭਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਧੱਕਾ ਬਸਤੀ ਦੇ ਨੌਜਵਾਨ ਨੂੰ ਪੁਲਿਸ ਵਲੋਂ ਨਸ਼ਾ ਕਰਨ ਲਈ ਮਜਬੂਰ ਕਰਨ ਅਤੇ ਬਾਅਦ ਵਿੱਚ ਝੂਠਾ ਨਸ਼ਾ ਵੇਚਣ ਦਾ ਪਰਚਾ ਦਰਜ ਕਰਨ ਦੇ ਦੋਸ਼ ਲਾਉਂਦੇ ਹੋਏ ਥਾਣਾ ਲੋਹੀਆਂ ਖਾਸ ਅੱਗੇ ਧਰਨਾ ਲਗਾਇਆ ਗਿਆ, ਜੋ ਦੇਰ ਸ਼ਾਮ।ਡੀ.ਐਸ.ਪੀ. ਸ਼ਾਹਕੋਟ ਵਲੋਂ ਜਾਂਚ ਕਰਕੇ ਪਰਚਾ ਰੱਦ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ| ਇਸ ਧਰਨੇ ਨੂੰ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਸਕੱਤਰ ਸੋਨੂੰ ਅਰੋੜਾ ਲੋਹੀਆਂ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਮੇਟੀ ਮੈਂਬਰ ਬੀਬੀ ਗੁਰਬਖਸ਼ ਕੌਰ ਸਾਦਿਕਪੁਰ ਸਮੇਤ ਹੋਰ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਕੇ ਨਸ਼ਾ ਖਤਮ ਕਰਨ ਦਾ ਐਲਾਨ ਕਰ ਰਹੀ ਹੈ, ਦੂਸਰੇ ਪਾਸੇ ਨਸ਼ਾ ਸਮਗਲਰਾਂ ਨੂੰ ਸ਼ਰੇਆਮ ਨਸ਼ਾ ਵੇਚਣ ਦੀ ਖੁੱਲ੍ਹ ਦੇ ਕੇ ਧੱਕੇ ਨਾਲ ਪੁਲਿਸ ਵਲੋਂ ਨਸ਼ਾ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ| ਉਨ੍ਹਾਂ ਸੀਨੀਅਰ ਪੁਲਿਸ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਨਸ਼ਾ ਕਰਨ ਲਈ ਮਜਬੂਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ’ਤੇ ਕਾਰਵਾਈ ਕੀਤੀ ਜਾਵੇ ਅਤੇ ਪਰਚਾ ਰੱਦ ਕੀਤਾ ਜਾਵੇ| ਇਸ ਮੌਕੇ ਪੀ.ਐਮ.ਯੂ ਦੇ ਕਸ਼ਮੀਰ ਮੰਡਿਆਲਾ, ਧਰਮਾ, ਸੁਖਦੇਵ, ਨੌਜਵਾਨ ਭਾਰਤ ਸਭਾ ਦੇ ਸੁਖਦੇਵ ਮੰਡਿਆਲਾ, ਸਰੂਪ, ਮੰਗਾ, ਛਿੰਦਰ ਪਾਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਵਿਕਰਮ, ਦਿਹਾਤੀ ਮਜ਼ਦੂਰ ਸਭਾ ਦੇ ਹਰਬੰਸ ਮੱਟੂ ਸਮੇਤ ਹੋਰ ਵਰਕਰ ਵੀ ਹਾਜਰ ਸਨ|
ਪਿਛਲੀ ਖ਼ਬਰ ਜਾਗ੍ਰਤੀ ਚੈਰੀਟੇਬਲ ਸੁਸਾਇਟੀ ਆਦਮਪੁਰ ਵਲੋਂ 63 ਵਾਂ ਸਾਲਾਨਾ ਜਗਰਾਤਾ ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ’ ਤੇ ਦੂਸਰੀ ਵਾਰ ਹੋਇਆ ਜਾਨਲੇਵਾ ਹਮਲਾ ਵੱਡੀ ਸਾਜਿਸ਼ ਦੇ ਸੰਕੇਤ - ਅਕਾਲੀ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।