10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਮਹਿੰਦਰੂ ਮੁਹੱਲੇ ਵਿਚ ਤੋੜੀ ਸੜਕ ਠੀਕ ਨਹੀਂ ਕੀਤੀ

ਜਲੰਧਰ, 9 ਅਗਸਤ (ਸ਼ਿਵ)- ਮੁਹੱਲਾ ਮਹਿੰਦਰੂ ਵਿਚ ਸੜਕ ਦਾ ਜਿਹੜਾ ਕੁਝ ਹਿੱਸਾ ਟੁੱਟਾ ਪਿਆ ਹੈ। ਉਸ ਦੇ ਠੀਕ ਨਾ ਹੋਣ ਕਰਕੇ ਇਲਾਕਾ ਵਾਸੀਆਂ ਵਿਚ ਰੋਸ ਪਾਇ ਆ ਜਾ ਰਿਹਾ ਹੈ।

ਮੁਹੱਲਾ ਮਹਿੰਦਰੂ ਵਿਚ ਟੁੱਟਾ ਪਿਆ ਸੜਕ ਦਾ ਇਕ ਹਿੱਸਾ। ਤਸਵੀਰ. ਜੀ.ਪੀ. ਸਿੰਘ 10-08-2026
ਜਲੰਧਰ, 9 ਅਗਸਤ (ਸ਼ਿਵ)- ਮੁਹੱਲਾ ਮਹਿੰਦਰੂ ਵਿਚ ਸੜਕ ਦਾ ਜਿਹੜਾ ਕੁਝ ਹਿੱਸਾ ਟੁੱਟਾ ਪਿਆ ਹੈ। ਉਸ ਦੇ ਠੀਕ ਨਾ ਹੋਣ ਕਰਕੇ ਇਲਾਕਾ ਵਾਸੀਆਂ ਵਿਚ ਰੋਸ ਪਾਇ ਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਛੋਟਾ ਜਿਹਾ ਕੰਮ ਕਰਨ ਲਈ ਕੀ ਕਿਸ ਉਦਘਾਟਨ ਦੀ ਲੋੜ ਹੈ। ਕੌਂਸਲਰ ਨੂੰ ਚਾਹੀਦਾ ਹੈ ਕਿ ਇਸ ਨੂੰ ਠੀਕ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿਰਫ਼ 5 ਫੁੱਟ ਦਾ ਟੋਟਾ ਹੈ ਜਿਸ ਨੂੰ ਪਲੱਸਤਰ ਕੀਤਾ ਜਾਣਾ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਜੇਕਰ ਕੌਂਸਲਰ ਦੇ ਨਿੱਜੀ ਫ਼ੰਡ ਨਾਲ ਵਿਕਾਸ ਕਾਰਜ ਕਰਵਾਉਣ ਦੀ ਗੱਲ ਹੋਈ ਸੀ ਤਾਂ ਫਿਰ ਉਦਘਾਟਨ ਜਾਂ ਹੋਰ ਰਸਮੀ ਕਾਰਵਾਈਆਂ ਦੇ ਨਾਂ ’ਤੇ ਕੰਮ ਨੂੰ ਲਟਕਾਇਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਨੇ ਸਬੰਧਿਤ ਅਧਿਕਾਰੀਆਂ ਅਤੇ ਨਗਰ ਨਿਗਮ ਤੋਂ ਮਾਮਲੇ ਦੀ ਜਾਂਚ ਕਰਵਾ ਕੇ ਅਸਲ ਸਥਿਤੀ ਸਪਸ਼ਟ ਕਰਨ ਦੀ ਮੰਗ ਕੀਤੀ ਹੈ। ਮੁਹੱਲਾ ਵਾਸੀਆਂ ਰਾਜੂ ਨੰਦਾ, ਨਿਤਿਸ਼ ਤਲਵਾਰ, ਰਾਨੂ, ਮੋਟੀ, ਵਿਕੀ, ਲਵਲੀ, ਸੁਮਿਤ, ਮੋਹਿਤ ਅਤੇ ਵਿਸ਼ਾਲ ਨੇ ਕਿਹਾ ਕਿ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਸਿਆਸੀ ਖਿੱਚੋਤਾਣ ਤੋਂ ਦੂਰ ਰੱਖਦਿਆਂ ਲੋਕਾਂ ਦੀ ਲੋੜ ਅਤੇ ਪਹਿਲ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਣਾ ਚਾਹੀਦਾ ਹੈ।
ਪਿਛਲੀ ਖ਼ਬਰ 5 ਵੀਂ ਨੈਸ਼ਨਲ ਜੈਵਲਿਨ ਡੇ ਸੈਲੀਬ੍ਰੇਸ਼ਨ ਚੈਂਪੀਅਨਸ਼ਿਪ -2026 ਜਲੰਧਰ ਵਿਖੇ ਕਰਵਾਈ ਅਗਲੀ ਖ਼ਬਰ ਸੱਭਿਆਚਾਰਕ ਮੇਲਾ ਪਿੰਡ ਕਲਿਆਣਪੁਰ ਵਿਖੇ 12 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।