10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਸਿੱਖ ਯੂਥ ਕਾਫ਼ਲਾ ਕ੍ਰਿਕਟ ਕਲੱਬ ਨੇ ਜਿੱਤਿਆ ਪਹਿਲਾ ਸਿੱਖ ਕ੍ਰਿਕਟ ਕੱਪ

ਜਲੰਧਰ, 9 ਅਗਸਤ (ਡਾ ਜਤਿੰਦਰ ਸਾਬੀ)-ਸਿੱਖ ਕ੍ਰਿਕਟ ਕਲੱਬ ਵੱਲੋਂ ਕਰਵਾਏ ਗਏ ਪਹਿਲੇ ਸਿੱਖ ਕ੍ਰਿਕਟ ਕੱਪ-2026 ਦਾ ਫਾਈਨਲ ਮੁਕਾਬਲਾ ਵੇਲਾਸਿਟੀ ਟਰਫ਼ ਕ੍ਰਿਕਟ ਗਰਾਊਂਡ, ਨਕੋਦਰ ਰੋਡ ਵਿਖੇ ਕਰਵਾਇਆ ਗਿਆ। ਫਾਈਨਲ ਵਿਚ ਸਿੱਖ ਯੂਥ ਕਾਫ਼ਲਾ ਕ੍ਰਿਕਟ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ, ਜਦਕਿ ਕਰਮਗੜ੍ਹ ਨਾਈਟਸ ਦੀ ਟੀਮ ਰਨਰਜ਼-ਅੱਪ ਰਹੀ।

ਅਜੀਤ ਡੈਸਕ 10-08-2026
ਜਲੰਧਰ, 9 ਅਗਸਤ (ਡਾ ਜਤਿੰਦਰ ਸਾਬੀ)-ਸਿੱਖ ਕ੍ਰਿਕਟ ਕਲੱਬ ਵੱਲੋਂ ਕਰਵਾਏ ਗਏ ਪਹਿਲੇ ਸਿੱਖ ਕ੍ਰਿਕਟ ਕੱਪ-2026 ਦਾ ਫਾਈਨਲ ਮੁਕਾਬਲਾ ਵੇਲਾਸਿਟੀ ਟਰਫ਼ ਕ੍ਰਿਕਟ ਗਰਾਊਂਡ, ਨਕੋਦਰ ਰੋਡ ਵਿਖੇ ਕਰਵਾਇਆ ਗਿਆ। ਫਾਈਨਲ ਵਿਚ ਸਿੱਖ ਯੂਥ ਕਾਫ਼ਲਾ ਕ੍ਰਿਕਟ ਕਲੱਬ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਚੈਂਪੀਅਨਸ਼ਿਪ ਆਪਣੇ ਨਾਮ ਕੀਤੀ, ਜਦਕਿ ਕਰਮਗੜ੍ਹ ਨਾਈਟਸ ਦੀ ਟੀਮ ਰਨਰਜ਼-ਅੱਪ ਰਹੀ। ਚੈਂਪੀਅਨ ਟੀਮ ਨੂੰ 21,000 ਅਤੇ ਰਨਰਜ਼-ਅੱਪ ਟੀਮ ਨੂੰ 11,000 ਦਾ ਨਕਦ ਇਨਾਮ ਦਿੱਤਾ ਗਿਆ। ਟੂਰਨਾਮੈਂਟ ਵਿੱਚ ਕੁੱਲ 9 ਟੀਮਾਂ ਨੇ ਹਿੱਸਾ ਲਿਆ।ਟੂਰਨਾਮੈਂਟ ਦਾ ਉਦੇਸ਼ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਅਨੁਸ਼ਾਸਨ, ਖੇਡ ਭਾਵਨਾ, ਸਿੱਖ ਕਦਰਾਂ-ਕੀਮਤਾਂ, ਭਾਈਚਾਰਕ ਸਾਂਝ ਅਤੇ ਸਕਾਰਾਤਮਕ ਸਮਾਜਿਕ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਸੀ। ਸਮਾਗਮ ਦੀ ਸ਼ੁਰੂਆਤ ਗਤਕਾ ਪ੍ਰਦਰਸ਼ਨ ਨਾਲ ਹੋਈ। ਇਸ ਉਪਰੰਤ ਸੰਗਤ ਅਤੇ ਖਿਡਾਰੀਆਂ ਵੱਲੋਂ ਸ੍ਰੀ ਚੌਪਈ ਸਾਹਿਬ ਦਾ ਪਾਠ ਕੀਤਾ ਗਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸੈਮੀਫਾਈਨਲ ਅਤੇ ਫਾਈਨਲ ਦੌਰਾਨ ਖਿਡਾਰੀਆਂ ਅਤੇ ਪ੍ਰਬੰਧਕਾਂ ਵੱਲੋਂ “ਦੇਹਿ ਸ਼ਿਵਾ ਬਰ ਮੋਹਿ”ਦਾ ਗਾਇਨ ਵੀ ਕੀਤਾ ਗਿਆ।ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਦਾ ਪ੍ਰਦਰਸ਼ਨ ਕੀਤਾ। ਕਮੈਂਟੇਟਰਾਂ ਦੀ ਜੋਸ਼ੀਲੀ ਕਮੈਂਟਰੀ ਨੇ ਵੀ ਦਰਸ਼ਕਾਂ ਨੂੰ ਮੈਚਾਂ ਨਾਲ ਜੋੜੀ ਰੱਖਿਆ।ਖਿਡਾਰੀਆਂ ਅਤੇ ਦਰਸ਼ਕਾਂ ਲਈ ਪ੍ਰਬੰਧਕਾਂ ਵੱਲੋਂ ਲੰਗਰ ਅਤੇ ਮੈਡੀਕਲ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ। ਦੁੱਖ ਨਿਵਾਰਨ ਸੇਵਾ ਸੁਸਾਇਟੀਦੇ ਸਹਿਯੋਗ ਨਾਲ ਮੈਡੀਕਲ ਕੈਂਪ ਵੀ ਲਗਾਇਆ ਗਿਆ।ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਵਿੱਚ ਅਕਾਲ ਟਾਈਟਨਜ਼ ਦੇ ਕਪਤਾਨ ਗੁਰਮਿੰਦਰ ਸਿੰਘ, ਫਤਿਹ ਕਲੱਬ ਦੇ ਕਪਤਾਨ ਗੁਰਪ੍ਰੀਤ ਸਿੰਘ, ਸਿੱਖ ਯੂਥ ਕਾਫ਼ਲਾ ਕ੍ਰਿਕਟ ਕਲੱਬ ਦੇ ਕਪਤਾਨ ਗਗਨਦੀਪ ਸਿੰਘ, ਖਾਲਸਾ ਵਾਰੀਅਰਜ਼ ਦੇ ਕਪਤਾਨ ਗੁਰਸੇਹਜ ਸਿੰਘ ਬਾਵੇਜਾ, ਕਰਮਗੜ੍ਹ ਨਾਈਟਸ ਦੇ ਕਪਤਾਨ ਸਤਪ੍ਰੀਤ ਸਿੰਘ, ਲਾਇਨਜ਼ ਰੋਅਰ ਦੇ ਕਪਤਾਨ ਰਿਪੁਦਮਨ ਸਿੰਘ, ਸਿੰਘ ਸਟਰਾਈਕਰਜ਼ ਦੇ ਕਪਤਾਨ ਗਗਨਪਾਲ ਸਿੰਘ ,ਜੀਏਡੀਸੀ ਅਕੈਡਮੀ ਦੇ ਕਪਤਾਨ ਗਗਨਦੀਪ ਸਿੰਘ ਅਤੇ ਸ਼ੇਰ-ਏ-ਪੰਜਾਬ ਦੇ ਕਪਤਾਨ ਸੁਖਵਿੰਦਰ ਸਿੰਘ ਸ਼ਾਮਲ ਸਨ। ਸਿੱਖ ਕ੍ਰਿਕਟ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਗਾਬਾ,ਸੀਨੀਅਰ ਮੀਤ ਪ੍ਰਧਾਨ ਗਗਨਦੀਪ ਸਿੰਘ ਬਾਜਾਜ,ਸਕੱਤਰ ਹਰਜੋਤ ਸਿੰਘ,ਖ਼ਜ਼ਾਨਚੀ ਰਿਪੁਦਮਨ ਸਿੰਘ ਅਤੇ ਕਾਰਜਕਾਰੀ ਮੈਂਬਰ ਗੁਰਮਿੰਦਰ ਸਿੰਘ, ਗੁਰਸੇਹਜ ਸਿੰਘ ਅਤੇ ਗੁਰਸੀਸ ਸਿੰਘ ਨੇ ਸਾਰੇ ਖਿਡਾਰੀਆਂ, ਕਪਤਾਨਾਂ, ਸਪਾਂਸਰਾਂ, ਵਲੰਟੀਅਰਾਂ, ਮੀਡੀਆ ਅਤੇ ਸੰਗਤ ਦਾ ਧੰਨਵਾਦ ਕੀਤਾ।ਪ੍ਰਬੰਧਕਾਂ ਨੇ ਕਿਹਾ ਕਿ ਸਿੱਖ ਕ੍ਰਿਕਟ ਕਲੱਬ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਖੇਡ ਸਮਾਗਮ ਕਰਵਾਏ ਜਾਣਗੇ, ਤਾਂ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਨਾਲ-ਨਾਲ ਸਿੱਖ ਰਹਿਤ, ਬਾਣੀ, ਅਨੁਸ਼ਾਸਨ ਅਤੇ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।ਇਸ ਮੌਕੇ ਮੁੱਖ ਮਹਿਮਾਨ ਜਗਦੀਪ ਸਿੰਘ, ਮਾਰੋਕ ਮਾਣਯੋਗ ਜੱਜ, ਲੋਕ ਅਦਾਲਤ ਨੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਜਥੇਦਾਰ ਜਗਜੀਤ ਸਿੰਘ ਗਾਬਾ, ਹਰਜਾਪ ਸਿੰਘ ਸੰਘਾ, ਹਲਕਾ ਇੰਚਾਰਜ ਜਲੰਧਰ ਕੈਂਟ, ਸਤਿੰਦਰਪਾਲ ਸਿੰਘ ਛਾਬੜਾ, ਪ੍ਰਧਾਨ ਇਨਕਮ ਟੈਕਸ ਬਾਰ ਕੌਂਸਲ, ਰਾਜ ਕਰਨ ਸਿੰਘ, ਮਨਿੰਦਰ ਸਿੰਘ ਚੱਢਾ, ਮੰਦੀਪ ਸਿੰਘ ਮਿੱਠੂ, ਜਗਦੀਪ ਸਿੰਘ ਸੰਧਰ, ਮਨਜੀਤ ਸਿੰਘ ਕੋਟਲੀ, ਰਾਜਿੰਦਰ ਪਾਲ ਸਿੰਘ ਰਾਣਾ ਰੰਧਾਵਾ, ਜਸਬੀਰ ਸਿੰਘ ਜੱਸੀ, ਗੁਰਪ੍ਰੀਤ ਸਿੰਘ ਭਾਟੀਆ, ਮਨਜੀਤ ਸਿੰਘ ਸੋਢੀ, ਮੰਦੀਪ ਸਿੰਘ ਮੋਂਟੂ, ਹਰਪ੍ਰੀਤ ਸਿੰਘ ਹੈਪੀ, ਹਰਿੰਦਰ ਸਿੰਘ, ਪ੍ਰਭਜੋਤ ਸਿੰਘ ਨਰੰਗ, ਕੰਵਰ ਪ੍ਰਤਾਪ ਸਿੰਘ, ਕੌਂਸਲਰ ਜਸਵਿੰਦਰ ਸਿੰਘ, ਸਿਮਰ ਸਿੰਘ ਗੁਜਰਾਲ, ਸਾਹਿਬ ਸਿੰਘ ਸਦਾਨਾ, ਮਨਮੀਤ ਸਿੰਘ, ਹਰਮਨਦੀਪ ਸਿੰਘ, ਦਮਨਜੀਤ ਸਿੰਘ ਅਤੇ ਗੁਰੂ ਰਾਮ ਦਾਸ ਸਵੀਟਸ ਸਮੇਤ ਹੋਰ ਪਤਵੰਤੇ ਹਾਜ਼ਰ ਸਨ।
ਪਿਛਲੀ ਖ਼ਬਰ ਸੇਵਾ ਕੇਂਦਰਾਂ ਦੇ ਵਧੀਆ ਕਾਰਗੁਜ਼ਾਰੀ ਵਾਲੇ ਆਪ੍ਰੇਟਰਾਂ ਦਾ ਜ਼ਿਲ੍ਹਾ ਮੈਨੇਜਰ ਵਲੋਂ ਪ੍ਰਸੰਸਾ ਪੱਤਰ ਦੇ ਕੇ ਸਨਮਾਨ ਅਗਲੀ ਖ਼ਬਰ ਛੇ ਮਹੀਨੇ ਤੋਂ ਬੋਰ ਹੋਣ ਦੇ ਬਾਵਜੂਦ ਨਹੀਂ ਚੱਲੀ ਪਾਣੀ ਦੀ ਮੋਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।