06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ-ਲਾਲੀ

ਜਲੰਧਰ, 5 ਅਗਸਤ (ਜਸਪਾਲ ਸਿੰਘ)-ਉੱਘੇ ਸਮਾਜ ਸੇਵਕ ਅਤੇ ਫਾਰਮਰਜ ਐਡਵਾਈਜਰੀ ਕਮੇਟੀ (ਐਫ. ਏ.

ਅਜੀਤ ਡੈਸਕ 06-08-2026
ਜਲੰਧਰ, 5 ਅਗਸਤ (ਜਸਪਾਲ ਸਿੰਘ)-ਉੱਘੇ ਸਮਾਜ ਸੇਵਕ ਅਤੇ ਫਾਰਮਰਜ ਐਡਵਾਈਜਰੀ ਕਮੇਟੀ (ਐਫ. ਏ. ਸੀ.) ਦੇ ਚੇਅਰਮੈਨ ਗੁਰਦੇਵ ਸਿੰਘ ਲਾਲੀ ਨੇ ਮੌਸਮ ਚ ਆ ਰਹੇ ਵਿਗਾੜ ‘’ਤੇ ਡੂੰਘੀ ਚਿੰਤਾ ਜਾਹਿਰ ਕਰਦਿਆਂ ਵੱਧ ਤੋਂ ਵੱਧ ਬੂਟੇ ਲਗਾ ਕੇ ਵਾਤਾਵਰਨ ਬਚਾਉਣ ਦਾ ਸੱਦਾ ਦਿੱਤਾ ਹੈ। ਉਹਨਾਂ ਕਿਹਾ ਕਿ ਅੱਜ ਜਿਸ ਤਰ੍ਹਾਂ ਰੁੱਖਾਂ ਦੀ ਧੜਾ ਧੜ ਕਟਾਈ ਕੀਤੀ ਜਾ ਰਹੀ ਹੈ ਤੇ ਅਖੌਤੀ ਵਿਕਾਸ ਦੇ ਨਾਂ ’ਤੇ ਵਾਤਾਵਰਨ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ ਉਸ ਨਾਲ ਵਾਤਾਵਰਨ ਅੰਦਰ ਕਈ ਤਰ੍ਹਾਂ ਦੇ ਵਿਗਾੜ ਪੈਦਾ ਹੋ ਗਏ ਹਨ ਅੱਜ ਬਾਰਿਸ਼ਾਂ ਘੱਟ ਗਈਆਂ ਹਨ ਜਿਸ ਨਾਲ ਕਿਸਾਨਾਂ ਨੂੰ ਝੋਨੇ ਲਈ ਧਰਤੀ ਹੇਠਲੇ ਪਾਣੀ ’ਤੇ ਨਿਰਭਰ ਹੋਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਧਰਤੀ ’ਤੇ ਲਗਾਤਾਰ ਵਧ ਰਹੀ ਤਪਿਸ਼ ਬੇਹਦ ਗੰਭੀਰ ਮਾਮਲਾ ਹੈ ਤੇ ਅੱਜ ਸਾਨੂੰ ਸਾਰਿਆਂ ਨੂੰ ਆਪਣਾ ਫਰਜ ਸਮਝਦੇ ਹੋਏ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ।
ਪਿਛਲੀ ਖ਼ਬਰ ਯੋਗ ਆਸ਼ਰਮ ਸ਼ਾਹਕੋਟ ਵਿਖੇ 8 ਨੂੰ ਸਜੇਗਾ ‘ ਤੀਜ ਮੇਲਾ ’- ਜਤਿੰਦਰਪਾਲ ਬੱਲਾ ਅਗਲੀ ਖ਼ਬਰ ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਨਕੋਦਰ ਵਿੱਖੇ “ ਏਕ ਪੇੜ ਮਾਂ ਕੇ ਨਾਮ “ ਮੁਹਿੰਮ ਤਹਿਤ ਰੁੱਖ ਲਗਾਉਣ ਦੀ ਮੁਹਿੰਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।