06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਯੂਨੀਵਰਸਿਟੀ ਪ੍ਰੀਖਿਆਵਾਂ ’ ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ

ਜਲੰਧਰ, 5 ਅਗਸਤ (ਜਸਪਾਲ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਦੀ ਓ. ਐੱਸ.

ਅਜੀਤ ਡੈਸਕ 06-08-2026
ਜਲੰਧਰ, 5 ਅਗਸਤ (ਜਸਪਾਲ ਸਿੰਘ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਲਾਡੋਵਾਲੀ ਰੋਡ ਦੀ ਓ.ਐੱਸ.ਡੀ. ਪ੍ਰੋ. (ਡਾ.) ਨਵਜੋਤ ਕੌਰ ਨੇ ਦੱਸਿਆ ਕਿ ਕਾਲਜ ਦੇ ਮੈਨਜਮੈਂਟ ਵਿਭਾਗ ਦੇ ਐਮ.ਬੀ.ਏ. ਫਾਈਵ ਯੀਅਰ ਇੰਟੀਗ੍ਰੇਟਿਡ ਪ੍ਰੋਗਰਾਮ (ਐੱਫ.ਵਾਈ.ਆਈ.ਪੀ.) ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਦਸੰਬਰ 2025 ਅਤੇ ਮਈ 2026 ਦੀਆਂ ਸਮੈਸਟਰ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਮਾਣ ਵਧਾਇਆ ਹੈ। ਉਨ੍ਹਾਂ ਦੱਸਿਆ ਕਿ ਦਸੰਬਰ 2025 ਦੀਆਂ ਪ੍ਰੀਖਿਆਵਾਂ ਵਿੱਚ ਐਮ.ਬੀ.ਏ. ਐੱਫ.ਵਾਈ.ਆਈ.ਪੀ. ਪੰਜਵੇਂ ਸਮੈਸਟਰ ਦੇ ਵਿਦਿਆਰਥੀ ਰਾਹੁਲ ਸਲਹੋਤਰਾ ਨੇ 9.33 ਐੱਸ.ਜੀ.ਪੀ.ਏ. ਨਾਲ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ। ਪ੍ਰਭਜੋਤ ਨੇ 9.25 ਐੱਸ.ਜੀ.ਪੀ.ਏ. ਨਾਲ ਦੂਜਾ ਅਤੇ ਤੀਸ਼ਾ ਕਨੋਜੀਆ ਨੇ 9.17 ਐੱਸ.ਜੀ.ਪੀ.ਏ. ਨਾਲ ਤੀਜਾ ਯੂਨੀਵਰਸਿਟੀ ਸਥਾਨ ਹਾਸਲ ਕੀਤਾ। ਇਸ ਤਰ੍ਹਾਂ ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੀਆਂ ਪਹਿਲੀਆਂ ਤਿੰਨੋਂ ਪੁਜ਼ੀਸ਼ਨਾਂ ਆਪਣੇ ਨਾਮ ਕਰਕੇ ਇਤਿਹਾਸਕ ਪ੍ਰਾਪਤੀ ਦਰਜ ਕੀਤੀ ਹੈ । ਪ੍ਰੋ. (ਡਾ.) ਨਵਜੋਤ ਕੌਰ ਨੇ ਅੱਗੇ ਦੱਸਿਆ ਕਿ ਮਈ 2026 ਦੀਆਂ ਸਮੈਸਟਰ ਪ੍ਰੀਖਿਆਵਾਂ ਵਿੱਚ ਵੀ ਵਿਦਿਆਰਥੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ। ਪ੍ਰਭਜੋਤ ਅਤੇ ਰਾਹੁਲ ਸਲਹੋਤਰਾ ਨੇ 9.00 ਐੱਸ.ਜੀ.ਪੀ.ਏ. ਨਾਲ ਸਾਂਝੇ ਤੌਰ ’ਤੇ ਚੌਥਾ ਯੂਨੀਵਰਸਿਟੀ ਸਥਾਨ ਪ੍ਰਾਪਤ ਕੀਤਾ, ਜਦਕਿ ਤੀਸ਼ਾ ਕਨੋਜੀਆ ਨੇ 8.83 ਐੱਸ.ਜੀ.ਪੀ.ਏ. ਨਾਲ ਪੰਜਵਾਂ ਯੂਨੀਵਰਸਿਟੀ ਸਥਾਨ ਹਾਸਲ ਕੀਤਾ। ਉਨ੍ਹਾਂ ਕਿਹਾ ਕਿ ਹੋਰ ਵਿਦਿਆਰਥੀਆਂ ਨੇ ਵੀ ਯੂਨੀਵਰਸਿਟੀ ਮੈਰਿਟ ਸੂਚੀ ਵਿੱਚ ਆਪਣੀ ਥਾਂ ਬਣਾਈ। ਦਸੰਬਰ 2025 ਦੀਆਂ ਪ੍ਰੀਖਿਆਵਾਂ ਵਿੱਚ ਰਵੀਨਾ ਅਤੇ ਰਿਸ਼ੀ ਨੇ ਸਾਂਝੇ ਤੌਰ ’ਤੇ ਅੱਠਵਾਂ, ਏਕਤਾ ਸ਼ਰਮਾ ਅਤੇ ਦਿਸ਼ਿਤਾ ਨੇ ਸਾਂਝੇ ਤੌਰ ’ਤੇ ਨੌਵਾਂ ਅਤੇ ਤਨੀਸ਼ਾ ਨੇ ਦਸਵਾਂ ਯੂਨੀਵਰਸਿਟੀ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਮਈ 2026 ਦੀਆਂ ਪ੍ਰੀਖਿਆਵਾਂ ਵਿੱਚ ਏਕਤਾ ਸ਼ਰਮਾ ਨੇ ਅੱਠਵਾਂ, ਜਦਕਿ ਰਵੀਨਾ ਅਤੇ ਦਿਸ਼ਿਤਾ ਨੇ ਸਾਂਝੇ ਤੌਰ ’ਤੇ ਦਸਵਾਂ ਯੂਨੀਵਰਸਿਟੀ ਸਥਾਨ ਪ੍ਰਾਪਤ ਕੀਤਾ । ਇਸ ਮੌਕੇ ਡਾ.ਅਸ਼ੀਸ਼ ਅਰੋੜਾ ,ਡਾ. ਸੰਜੀਵ ਅਰੋੜਾ, ਡਾ ਨੇਹਾ ਕਾਲੜਾ, ਡਾ. ਦਿਕਸ਼ਾ, ਹਿਤੇਸ਼, ਇਕਾਸਦੀਪ ਸਿੰਘ ਅਤੇ ਦੀਪਤੀ ਠਾਕੁਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ ।
ਪਿਛਲੀ ਖ਼ਬਰ ਬਹੁਜਨ ਸਮਾਜ ਪਾਰਟੀ ਵਲੋਂ ਪੁਲਿਸ ਵਧੀਕੀਆਂ ਖ਼ਿਲਾਫ਼ ਐਸ . ਐਸ . ਪੀ . ਦਫ਼ੰਤਰ ਦੇ ਬਾਹਰ ਪ੍ਰਦਰਸ਼ਨ ਅਗਲੀ ਖ਼ਬਰ ਪੁਲਿਸ ਡੀ.ਏ.ਵੀ. ਪਬਲਿਕ ਸਕੂਲ ’ ਚ ਵਨ ਮਹਾਂਉਤਸਵ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।