05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਆਪਸੀ ਤਾਲਮੇਲ ਰਾਹੀਂ ਕਿਸਾਨਾਂ ਤੱਕ ਸਰਕਾਰੀ ਯੋਜਨਾਵਾਂ ਦਾ ਲਾਭ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਇਆ ਜਾ ਸਕਦੈ - ਡਾ . ਰਣਧੀਰ ਠਾਕੁਰ

ਜਲੰਧਰ, 4 ਅਗਸਤ (ਜਤਿੰਦਰ ਪੰਮੀ)–ਆਤਮਾ ਯੋਜਨਾ ਤਹਿਤ ਖੇਤੀਬਾੜੀ ਤੇ ਸੰਬੰਧਤ ਵਿਭਾਗਾਂ ਦੀ ਮਹੱਤਵਪੂਰਨ ਤਾਲਮੇਲ ਮੀਟਿੰਗ ਮੁੱਖ ਖੇਤੀਬਾੜੀ ਅਫ਼ਸਰ ਡਾ. ਰਣਧੀਰ ਸਿੰਘ ਠਾਕੁਰ ਦੀ ਅਗਵਾਈ ਹੇਠ ਕੀਤੀ ਗਈ।

ਅਜੀਤ ਡੈਸਕ 05-08-2026
ਜਲੰਧਰ, 4 ਅਗਸਤ (ਜਤਿੰਦਰ ਪੰਮੀ)–ਆਤਮਾ ਯੋਜਨਾ ਤਹਿਤ ਖੇਤੀਬਾੜੀ ਤੇ ਸੰਬੰਧਤ ਵਿਭਾਗਾਂ ਦੀ ਮਹੱਤਵਪੂਰਨ ਤਾਲਮੇਲ ਮੀਟਿੰਗ ਮੁੱਖ ਖੇਤੀਬਾੜੀ ਅਫ਼ਸਰ ਡਾ. ਰਣਧੀਰ ਸਿੰਘ ਠਾਕੁਰ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਰਣਧੀਰ ਸਿੰਘ ਠਾਕੁਰ ਨੇ ਕਿਹਾ ਕਿ ਖੇਤੀਬਾੜੀ ਤੇ ਸਬੰਧਤ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਹੀ ਸਰਕਾਰੀ ਯੋਜਨਾਵਾਂ ਦਾ ਲਾਭ ਪ੍ਰਭਾਵਸ਼ਾਲੀ ਢੰਗ ਨਾਲ ਕਿਸਾਨਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਸਾਰੇ ਵਿਭਾਗਾਂ ਨੂੰ ਆਪਸੀ ਸਹਿਯੋਗ ਨਾਲ ਕੰਮ ਕਰਨ ਅਤੇ ਯੋਜਨਾਵਾਂ ਦੇ ਨਿਰਧਾਰਤ ਟੀਚਿਆਂ ਨੂੰ ਸਮੇਂ ਸਿਰ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਉਪ ਪ੍ਰੋਜੈਕਟ ਡਾਇਰੈਕਟਰ (ਆਤਮਾ) ਡਾ. ਵਿਪੁਲ ਛਾਬੜਾ ਨੇ ਆਤਮਾ ਯੋਜਨਾ ਦੀ ਕਾਰਜਪ੍ਰਣਾਲੀ, ਵੱਖ-ਵੱਖ ਗਤੀਵਿਧੀਆਂ, ਵਿੱਤੀ ਪ੍ਰਬੰਧਨ, ਫੰਡਾਂ ਦੀ ਵੰਡ ਦੀ ਰੂਪ-ਰੇਖਾ ਅਤੇ ਆਗਾਮੀ ਕਾਰਜ ਯੋਜਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਮੀਟਿੰਗ ਦੌਰਾਨ ਖੇਤੀਬਾੜੀ ਵਿਕਾਸ, ਖੇਤੀ ਪ੍ਰਸਾਰ, ਕੁਦਰਤੀ ਸਰੋਤ ਪ੍ਰਬੰਧਨ, ਬਾਗਬਾਨੀ, ਮੱਛੀ ਪਾਲਣ, ਜੰਗਲਾਤ, ਬੈਂਕਿੰਗ ਸਹਾਇਤਾ ਅਤੇ ਕਿਸਾਨਾਂ ਦ ੇ ਸਮਰੱਥਾ ਵਿਕਾਸ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਆਪਣੇ-ਆਪਣੇ ਵਿਭਾਗਾਂ ਦੀਆਂ ਯੋਜਨਾਵਾਂ, ਪ੍ਰਾਪਤੀਆਂ ਅਤੇ ਆਗਾਮੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਇੰਜੀਨੀਅਰ ਲੁਪਿੰਦਰ ਕੁਮਾਰ ਜ਼ਿਲ੍ਹਾ ਮਿੱਟੀ ਸੰਭਾਲ ਅਫ਼ਸਰ (ਮਿੱਟੀ ਸੰਭਾਲ ਵਿਭਾਗ), ਡਾ. ਸੰਜੀਵ ਕ ਟਾਰੀਆ, ਉਪ ਨਿਰਦੇਸ਼ਕ, ਖੇਤੀ ਵਿਗਿਆਨ ਕੇਂਦਰ (ਕੇਵੀਕੇ), ਡਾ. ਮਨਿੰਦਰ ਐੱਫ. ਏ. ਐੱਸ. ਐੱਸ., ਸਵਿਤਾ, ਜ਼ਿਲ੍ਹਾ ਵਿਕਾਸ ਪ੍ਰਬੰਧਕ (ਨਾਬਾਰਡ), ਡਾ. ਜੋਬਨਪ੍ਰੀਤ, ਬਾਗਬਾਨੀ ਵਿਕਾਸ ਅਫ਼ਸਰ (ਬਾਗਬਾਨੀ ਵਿਭਾਗ), ਸ਼ੁਭਵੰਤ ਕੌਰ, ਸਹਾਇਕ ਮੱਛੀ ਪਾਲਣ ਵਿਕਾਸ ਅਫ਼ਸਰ (ਮੱਛੀ ਪਾਲਣ ਵਿਭਾਗ), ਐੱਮ. ਐੱਸ. ਮੋਤੀ, ਜ਼ਿਲ੍ਹਾ ਪ੍ਰਬੰਧਕ (ਲੀਡ ਬੈਂਕ) ਅਤੇ ਗੁਰਬਖ਼ਸ਼ ਸਿੰਘ (ਜੰਗਲਾਤ ਵਿਭਾਗ) ਨੇ ਸ਼ਮੂਲੀਅਤ ਕੀਤੀ ਅਤੇ ਵਿਭਾਗੀ ਯੋਜਨਾਵਾਂ ਤੇ ਕਿਸਾਨਾਂ ਦੇ ਹਿੱਤ ਵਿੱਚ ਚਲਾਏ ਜਾ ਰਹੇ ਪ੍ਰੋਗਰਾਮਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਪਿਛਲੀ ਖ਼ਬਰ ਬਸਤੀ ਦਾਨਿਸ਼ਮੰਦਾ ਵਿਚ ਵਿਸ਼ਾਲ ਕਲਸ਼ ਯਾਤਰਾ ਅਤੇ ਸੰਧਿਆ ਫੇਰੀ ਕੱਢੀ ਸ਼ਰਧਾ ਅਗਲੀ ਖ਼ਬਰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਸਤਰੀ ਸਤਿਸੰਗ ਸਮਾਗਮ ਕਰਵਾਏ ਅੱਜ ਗੁਰਸ਼ਬਦ ਪ੍ਰਚਾਰ ਸਭਾ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।