05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਮੌਂਟੀ ਸਹਿਗਲ ਫੈਡਰੇਸ਼ਨ ਆਫ਼ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼ ਦੇ ਕੌਮੀ ਬੁਲਾਰੇ ਨਿਯੁਕਤ

ਜਲੰਧਰ, 4 ਅਗਸਤ (ਸ਼ਿਵ)-ਫੈਡਰੇਸ਼ਨ ਆਫ਼ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼ ਨੇ ਪੈਟਰੋਲ ਪੰਪ ਡੀਲਰਾਂ ਦੇ ਪ੍ਰਮੁੱਖਤਾ ਨਾਲ ਮੁੱਦੇ ਉਠਾਉਣ ਵਾਲੇ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਦੇ ਬੁਲਾਰੇ ਮੌਂਟੀ ਸਹਿਗਲ ਨੂੰ ਫੈਡਰੇਸ਼ਨ ਦਾ ਕੌਮੀ ਬੁਲਾਰਾ ਨਿਯੁਕਤ ਕੀਤਾ ਹੈ। ।

ਅਜੀਤ ਡੈਸਕ 05-08-2026
ਜਲੰਧਰ, 4 ਅਗਸਤ (ਸ਼ਿਵ)-ਫੈਡਰੇਸ਼ਨ ਆਫ਼ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼ ਨੇ ਪੈਟਰੋਲ ਪੰਪ ਡੀਲਰਾਂ ਦੇ ਪ੍ਰਮੁੱਖਤਾ ਨਾਲ ਮੁੱਦੇ ਉਠਾਉਣ ਵਾਲੇ ਪੈਟਰੋਲ ਪੰਪ ਡੀਲਰ ਐਸੋਸੀਏਸ਼ਨ ਪੰਜਾਬ ਦੇ ਬੁਲਾਰੇ ਮੌਂਟੀ ਸਹਿਗਲ ਨੂੰ ਫੈਡਰੇਸ਼ਨ ਦਾ ਕੌਮੀ ਬੁਲਾਰਾ ਨਿਯੁਕਤ ਕੀਤਾ ਹੈ। । ਇਹ ਨਿਯੁਕਤੀ ਕੌਮੀ ਪ੍ਰਧਾਨ ਅਸ਼ੋਕ ਬੁੱਧਵਾਰ ਵਲੋਂ ਆਪਣੀ 25 ਜੁਲਾਈ 2026 ਨੂੰ ਜਾਰੀ ਪੱਤਰ ਰਾਹੀਂ ਕੀਤੀ ਗਈ ਹੈ। ਅਸ਼ੋਕ ਬੁੱਧਵਾਰ ਨੇ ਆਪਣੇ ਪੱਤਰ ’ਚ ਭਰੋਸਾ ਜਤਾਇਆ ਕਿ ਮੋਂਟੀ ਸਹਿਗਲ ਦੇਸ਼ ਭਰ ਦੇ ਪੈਟਰੋਲੀਅਮ ਭਾਈਚਾਰੇ ਦੇ ਹਿਤਾਂ ਲਈ ਆਪਣਾ ਕੰਮ ਬਾਖ਼ੂਬੀ ਨਿਭਾਉਣਗੇ ਅਤੇ ਫੈਡਰੇਸ਼ਨ ਦੇ ਨਿਯਮਾਂ ਦੀ ਪਾਲਨਾ ਕਰਨਗੇ। ਕੌਮੀ ਬੁਲਾਰਾ ਨਿਯੁਕਤ ਹੋਣ ਤੋਂ ਬਾਅਦ ਬਾਅਦ ਮੋਂਟੀ ਸਹਿਗਲ ਨੇ ਕੌਮੀ ਪ੍ਰਧਾਨ ਅਸ਼ੋਕ ਬੁੱਧਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਸ੍ਰੀ ਮੌਂਟੀ ਸਹਿਗਲ ਨੇ ਕਿਹਾ ਕਿ ਅਜੇ ਵੀ ਪੈਟਰੋਲ ਪੰਪ ਡੀਲਰਾਂ ਦੇ ਕਈ ਮੁੱਦੇ ਹੱਲ ਕਰਵਾਉਣੇ ਹਨ ਤੇ ਇਸ ਨੂੰ ਹੱਲ ਕਰਵਾਉਣ ਲਈ ਫੈਡਰੇਸ਼ਨ ਦੀ ਮਦਦ ਲਈ ਜਾਵੇਗੀ।
ਪਿਛਲੀ ਖ਼ਬਰ ਮੰਦਰ ਦਾ ਮਾਹੌਲ ਖ਼ਰਾਬ ਕਰਨ ਵਾਲੇ ਦੋਸ਼ੀਆਂ ਦੀ ਜਲਦ ਗ੍ਰਿਫ਼ਤਾਰੀ ਹੋਵੇ - ਅਸ਼ੋਕ ਸਰੀਨ ਹਿੱਕੀ ਅਗਲੀ ਖ਼ਬਰ ਨਕੋਦਰ ਰੋਡ ਦੇ ਕੋਲ ਸੀਵਰੇਜ ਬੰਦ ਹੋਣ ਨਾਲ ਲੰਬੇ ਸਮੇਂ ਤੋਂ ਪੇ੍ਸ਼ਾਨ ਨੇ ਲੋਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।