05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪੁਲਿਸ ਡੀਏਵੀ ਪਬਿਲਕ ਸਕੂਲ ਨੇ ਏ.ਐਸ.ਐਮ.ਯੂ.ਐਨ ’ਚ ਸਰਵੋਤਮ ਸਕੂਲ ਡੈਲੀਗੇਸ਼ਨ ਟਰਾਫੀ ਜਿੱਤੀ

ਜਲੰਧਰ, 4 ਅਗਸਤ (ਪਵਨ ਖਰਬੰਦਾ)-ਏਐਸਐਮਯੂਐਨ ਦਾ ਸੱਤਵਾਂ ਐਡੀਸ਼ਨ 1 ਅਤੇ 2 ਅਗਸਤ ਨੂੰ ਏਪੀਜੇ ਸਕੂਲ ਮਹਾਂਵੀਰ ਮਾਰਗ ਵਿਖੇ ਕਰਵਾਇਆ ਗਿਆ ਸੀ। ਇਸ ਕਾਨਫਰੰਸ ਵਿਚ 15 ਸੁਸਾਇਟੀਆਂ ਦੇ 1,283 ਡੈਲੀਗੇਟਾਂ ਨੇ ਭਾਗ ਲਿਆ, ਜਿਸ ਵਿਚ ਉੱਚ-ਪੱਧਰੀ ਬਹਿਸਾਂ ਅਤੇ ਡੂੰਘਾਈ ਨਾਲ ਖੋਜ ਕੀਤੀ ਗਈ।

ਅਜੀਤ ਡੈਸਕ 05-08-2026
ਜਲੰਧਰ, 4 ਅਗਸਤ (ਪਵਨ ਖਰਬੰਦਾ)-ਏਐਸਐਮਯੂਐਨ ਦਾ ਸੱਤਵਾਂ ਐਡੀਸ਼ਨ 1 ਅਤੇ 2 ਅਗਸਤ ਨੂੰ ਏਪੀਜੇ ਸਕੂਲ ਮਹਾਂਵੀਰ ਮਾਰਗ ਵਿਖੇ ਕਰਵਾਇਆ ਗਿਆ ਸੀ। ਇਸ ਕਾਨਫਰੰਸ ਵਿਚ 15 ਸੁਸਾਇਟੀਆਂ ਦੇ 1,283 ਡੈਲੀਗੇਟਾਂ ਨੇ ਭਾਗ ਲਿਆ, ਜਿਸ ਵਿਚ ਉੱਚ-ਪੱਧਰੀ ਬਹਿਸਾਂ ਅਤੇ ਡੂੰਘਾਈ ਨਾਲ ਖੋਜ ਕੀਤੀ ਗਈ। ਪੁਲਿਸ ਡੀਏਵੀ ਪਬਲਿਕ ਸਕੂਲ ਦੀ ਨੁਮਾਇੰਦਗੀ ਕਰਨ ਵਾਲੇ 25 ਮੈਂਬਰੀ ਡੈਲੀਗੇਸ਼ਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਕਈ ਸ਼੍ਰੇਣੀਆਂ ਵਿੱਚ ਚੋਟੀ ਦੇ ਸਨਮਾਨ ਪ੍ਰਾਪਤ ਕੀਤੇ । ਇਸ ਦੌਰਾਨ ਸਰਬੋਤਮ ਡੈਲੀਗੇਟ ਏਂਜਲ ਸਿਗਮਾ ਰਹੇ ਤੇ ਸਰਬੋਤਮ ਡੈਲੀਗੇਟ ਆਰੂਸ਼ੀ ਵਿਜ, ਹਾਈ ਕਮਾਂਡੇਸ਼ਨ ਸੀਆ ਭਾਰਦਵਾਜ, ਹਾਈ ਕਮਾਂਡੇਸ਼ਨ ਤਨਵੀਰ ਸਿੰਘ, ਹਾਈ ਕਮਾਂਡੇਸ਼ਨ ਆਰੀਅਨ, ਸਪੈਸ਼ਲ ਮੈਂਸ਼ਨ ਹਰਿਵੰਸ਼, ਸਪੈਸ਼ਲ ਮੈਂਸ਼ਨ ਤਨਵੀਰ ਕੌਰ ਰਹੇ। ਇਨ੍ਹਾਂ ਸ਼ਾਨਦਾਰ ਵਿਅਕਤੀਗਤ ਪ੍ਰਦਰਸ਼ਨਾਂ ਦੇ ਬਲ ‘ਤੇ ਪੁਲਿਸ ਡੀਏਵੀ ਪਬਲਿਕ ਸਕੂਲ ਨੇ ਵੱਕਾਰੀ ਬੈਸਟ ਸਕੂਲ ਡੈਲੀਗੇਸ਼ਨ ਟਰਾਫੀ ਜਿੱਤੀ। ਪ੍ਰਿੰਸੀਪਲ ਡਾ. ਯੋਗੇਸ਼ ਗੰਭੀਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸ ਸ਼ਾਨਦਾਰ ਪ੍ਰਾਪਤੀ ਪਿੱਛੇ ਐਮਯੂਐਨ ਕੋਆਰਡੀਨੇਟਰ ਬਲਵਿੰਦਰ ਸਿੰਘ, ਡਾ. ਮਨੋਜ ਕੁਮਾਰ ਦੱਤਾ ਅਤੇ ਸੀਮਾ ਸ਼ਰਮਾ ਦੀ ਅਗਵਾਈ ਅਤੇ ਸਮਰਪਿਤ ਯਤਨਾਂ ਲਈ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਜਨਮ ਤੋਂ ਇਕ ਘੰਟੇ ਦੇ ਅੰਦਰ ਮਾਂ ਦਾ ਦੁੱਧ ਬੱਚੇ ਨੂੰ ਪਿਲਾਉਣਾ ਸ਼ੁਰੂ ਕਰੋ - ਡਾ . ਘਈ ਅਗਲੀ ਖ਼ਬਰ ਹੱਡੀਆਂ ਅਤੇ ਜੋੜਾਂ ਦੀ ਸਿਹਤ ਨੂੰ ਜਲਦੀ ਧਿਆਨ ਦੇਣ ਦੀ ਹੈ ਲੋੜ - ਡਾ . ਸ਼ਰਮਾ ਅਤੇ ਡਾ . ਸੱਗੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।