05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸੀਟੀ ਗਰੁੱਪ ਵਲੋਂ ‘ ਆਰੰਭ 2026’ ਰਾਹੀਂ ਨਵੇਂ ਦਿਆਿਰਥੀਆਂ ਦਾ ਸ਼ਾਨਦਾਰ ਸਵਾਗਤ

ਜਲੰਧਰ, 4 ਅਗਸਤ (ਜਸਪਾਲ ਸਿੰਘ)-ਸੀ. ਟੀ.

ਸੀ. ਟੀ. ਗਰੁੱਪ ਵਿਖੇ ‘ਆਰੰਭ-2026’ ਰਾਹੀਂ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਕਰਵਾਏ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਸ. ਚਰਨਜੀਤ ਸਿੰਘ ਚੰਨੀ। ਤਸਵੀਰ ਮੁਨੀਸ਼ 05-08-2026
ਜਲੰਧਰ, 4 ਅਗਸਤ (ਜਸਪਾਲ ਸਿੰਘ)-ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਸ਼ਾਹਪੁਰ ਅਤੇ ਮਕਸੂਦਾਂ ਕੈਂਪਸ ’ਚ 5-ਿਦਿਨਾਂ ਓਰੀਐਂਟੇਸ਼ਨ ਪ੍ਰੋਗਰਾਮ ‘ਆਰੰਭ 2026’ ਰਾਹੀਂ ਪੰਜਾਬ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਹਿਮਾਚਲ ਪ੍ਰਦੇਸ਼, ਉੱਤਰ-ਪੂਰਬੀ ਰਾਜਾਂ ਅਤੇ ਦੇਸ਼ ਦੇ ਹੋਰਨਾਂ ਹਿੱਸਿਆਂ ਤੋਂ ਆਏ 5,000 ਤੋਂ ਵੱਧ ਨਵੇਂ ਵਿਦਿਰਥੀਆਂ ਦਾ ਸਵਾਗਤ ਕੀਤਾ ਗਿਆ। ਪਹਿਲੇ ਦੋ ਦਿਨ ਵਿਦਿਆਰਥੀਆਂ ਨੇ ਪ੍ਰੇਰਣਾਦਾਇਕ ਸੈਸ਼ਨਾਂ, ਅਕਾਦਮਕਿ ਜਾਣ-ਪਛਾਣ, ਵਰਕਸ਼ਾਪਾਂ, ਸੈਲੀਬ੍ਰਟਿੀਸ ਦੇ ਨਾਲ ਮੁਲਾਕਾਤ, ਲਾਈਵ ਸੰਗੀਤ ਅਤੇ ਸੱਭਆਿਚਾਰਕ ਪੇਸ਼ਕਾਰੀਆਂ ਦਾ ਭਰਪੂਰ ਆਨੰਦ ਲਿਆ । ਸ਼ਾਹਪੁਰ ਕੈਂਪਸ ’ਚ ਮਸ਼ਹੂਰ ਪੰਜਾਬੀ ਗਾਇਕ ਆਤਿਸ਼ ਅਤੇ ਉਨ੍ਹਾਂ ਦੀ ਟੀਮ ਦੀ ਲਾਈਵ ਪੇਸ਼ਕਾਰੀ ਨੇ ਵਿਦਿਆਰਥੀਆਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਭੰਗੜੇ ਅਤੇ ਗਿੱਧੇ ਦੀ ਪੇਸ਼ਕਾਰੀ ਨਾਲ ਵਿਦਿਆਰਥੀਆਂ ਨੇ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕੀਤੀ। ਮਕਸੂਦਾਂ ਕੈਂਪਸ ’ਚ ਪ੍ਰੋਗਰਾਮ ਦੀ ਸ਼ੁਰੂਆਤ ਨੰਦੀ ਫਾਊਂਡੇਸ਼ਨ ਅਤੇ ਆਈਸੀਟੀ ਅਕੈਡਮੀ ਦੇ ਸਹਿਯੋਗ ਨਾਲ ਹੋਏ ਲਾਈਫ ਸਕਿਲਜ਼ ਸੈਸ਼ਨ ਨਾਲ ਹੋਈ । ਟ੍ਰੇਨਰ ਸਤਪਾਲ ਕਲਸੀ ਨੇ ਸੰਚਾਰ ਕੌਸ਼ਲ, ਟੀਮ ਵਰਕ, ਭਾਵਨਾਤਮਕ ਸਮਝ, ਲੀਡਰਸ਼ਪਿ, ਸਕਾਰਾਤਮਕ ਸੋਚ ਅਤੇ ਸਮੱਸਆਿ ਹੱਲ ਕਰਨ ਦੀ ਯੋਗਤਾ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਦੂਸਰੇ ਦਿਨ ਚਾਰਟਰਡ ਅਕਾਊਂਟੈਂਟ ਅਤੇ ਕਾਰਪੋਰੇਟ ਟ੍ਰੇਨਰ ਹਰਪ੍ਰੀਤ ਸਿੰਘ ਖਰਬੰਦਾ ਨੇ ਟੀਚੇ ਨਿਰਧਾਰਤ ਕਰਨ, ਅਨੁਸ਼ਾਸਨ, ਵਿੱਤੀ ਸੂਝ-ਬੂਝ, ਪੇਸ਼ੇਵਰ ਨੈਤਕਿਤਾ ਅਤੇ ਸ਼ਖ਼ਸੀਅਤ ਵਕਿਾਸ ਬਾਰੇ ਪ੍ਰੇਰਣਾਦਾਇਕ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ ਪ੍ਰਸਿੱਧ ਆਰ.ਜੇ. ਉਰਵੀ ਨੇ ਦਿਲਚਸਪ ਖੇਡਾਂ ਅਤੇ ਪ੍ਰੇਰਣਾਦਾਇਕ ਗੱਲਬਾਤ ਰਾਹੀਂ ਵਿਦਿਆਰਥੀਆਂ ’ਚ ਨਵਾਂ ਜੋਸ਼ ਭਰ ਦਿੱਤਾ। ਪ੍ਰੋਗਰਾਮ ਦਾ ਸਮਾਪਨ ਲਾਈਵ ਬੈਂਡ ਦੀ ਪੇਸ਼ਕਾਰੀ ਨਾਲ ਹੋਇਆ। ਇਸ ਮੌਕੇ ਸੀ.ਟੀ. ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ‘ਆਰੰਭ’ ਕੇਵਲ ਇਕ ‘ਓਰੀਐਂਟੇਸ਼ਨ’ ਪ੍ਰੋਗਰਾਮ ਨਹੀਂ, ਸਗੋਂ ਹਰ ਵਿਦਿਆਰਥੀ ਦੇ ਭਵਿੱਖ ਨੂੰ ਨਵੀਂ ਦਿਸ਼ਾ ਦੇਣ ਵਾਲੀ ਯਾਤਰਾ ਦੀ ਸ਼ੁਰੂਆਤ ਕੀਤੀ। ਸੀਟੀ ਗਰੁੱਪ ਹਰ ਵਿਦਿਆਰਥੀ ਨੂੰ ਅਜਿਹਾ ਮਾਹੌਲ ਦੇਣ ਲਈ ਵਚਨਬੱਧ ਹੈ, ਜੋ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਆਤਮ ਵਿਸ਼ਵਾਸ ਨਾਲ ਅੱਗੇ ਵਧਣ ’ਚ ਮਦਦ ਕਰੇ। ਇਸ ਮੌਕੇ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ. (ਡਾ.) ਮਨਬੀਰ ਸਿੰਘ, ਵਾਈਸ ਚੇਅਰਮੈਨ ਹਰਪ੍ਰੀਤ ਸਿੰਘ, ਕੋ-ਚੇਅਰਪਰਸਨ ਪਰਿਮੰਦਰ ਕੌਰ ਚੰਨੀ, ਜੁਆਇੰਟ ਮੈਨੇਜਿੰਗ ਡਾਇਰੈਕਟਰ ਤਨਿਕਾ ਚੰਨੀ, ਕੋ-ਵਾਈਸ ਚੇਅਰਪਰਸਨ ਐਡਵੋਕੇਟ ਮਨਜਿੰਦਰ ਕੌਰ ਤੇ ਵੱਖ-ਵੱਖ ਕੈਂਪਸ ਦੇ ਅਧਿਕਾਰੀ ਵੀ ਮੌਜੂਦ ਸਨ।
ਪਿਛਲੀ ਖ਼ਬਰ ਹੱਡੀਆਂ ਅਤੇ ਜੋੜਾਂ ਦੀ ਸਿਹਤ ਨੂੰ ਜਲਦੀ ਧਿਆਨ ਦੇਣ ਦੀ ਹੈ ਲੋੜ - ਡਾ . ਸ਼ਰਮਾ ਅਤੇ ਡਾ . ਸੱਗੜ ਅਗਲੀ ਖ਼ਬਰ ਨੀਟ ਪੇਪਰ ਲੀਕ ਮਾਮਲੇ ਨੂੰ ਲੈ ਕੇ ਯੂਥ ਕਾਂਗਰਸ ਚੰਡੀਗੜ੍ਹ ਵਿਖੇ ਕਰੇਗੀ ਵਿਧਾਨ ਸਭਾ ਦਾ ਘਿਰਾਓ - ਅਸ਼ਵਨ ਭੱਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।