ਜਲੰਧਰ, 29 ਜੁਲਾਈ (ਸ਼ਿਵ)- ਪੰਜਾਬ ਸਰਕਾਰ ਦੀ ਹਦਾਇਤ ’ਤੇ ਜਲੰਧਰ ਨਗਰ ਨਿਗਮ ਵਿਚ 1196 ਚੌਥਾ ਦਰਜਾ ਕਰਮਚਾਰੀਆਂ ਦੀ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਜਿਸ ਵਿਚ ਹਜ਼ਾਰਾਂ ਲੋਕਾਂ ਵਲੋਂ ਇਸ ਭਰਤੀ ਲਈ ਨਿਗਮ ਵਿਚ ਅਰਜ਼ੀਆਂ ਦਾਖਲ ਕੀਤੀਆਂ ਗਈਆਂ ਸਨ। ਇਸ ਭਰਤੀ ’ਤੇ ਨਿਗਮ ਯੂਨੀਅਨ ਵੀ ਇਤਰਾਜ਼ ਕਰਦੀਆਂ ਰਹੀਆਂ ਸੀ ਕਿ ਪੱਕੇ ਕਰਮਚਾਰੀਆਂ ਦੀ ਭਰਤੀ ਲਈ ਸਿਰਫ਼ ਵਾਲਮੀਕਿ ਸਮਾਜ ਦੇ ਲੋਕਾਂ ਨੂੰ ਸ਼ਾਮਿਲ ਕੀਤਾ ਜਾਵੇ। ਉਕਤ ਭਰਤੀ ਪ੍ਰਕਿਰਿਆ ਦੇ ਅੱਗੇ ਕਿ ਬਣਿਆ ਹੈ। ਇਸ ਬਾਰੇ ਤਾਂ ਕਿਸੇ ਨੂੰ ਕੁੱਝ ਨਹੀਂ ਪਤਾ ਨਹੀਂ ਹੈ ਪਰ ਦੂਜੇ ਪਾਸੇ ਨਗਰ ਨਿਗਮ ਪ੍ਰਸ਼ਾਸਨ ਵਲੋੇਂ ਉਮੀਦਵਾਰਾਂ ਦੀਆਂ ਆਈਆਂ ਅਰਜ਼ੀਆਂ ਵਾਲੀਆਂ ਫਾਈਲਾਂ ਨੂੰ ਸੰਭਾਲਣਾ ਔਖਾ ਹੋ ਗਿਆ ਲੱਗਦਾ ਹੈ ਕਿਉਂਕਿ ਉਕਤ ਫਾਈਲਾਂ ਹੋਰ ਤਾਂ ਕਿਧਰੇ ਨਹੀਂ ਸਗੋਂ ਨਗਰ ਨਿਗਮ ਦੇ ਕੌਂਸਲਰਾਂ ਦੇ ਬੈਠਣ ਵਾਲੇ ਕਮਰੇ ਵਿਚ ਰੱਖ ਦਿੱਤੀਆਂ ਗਈਆਂ ਹਨ। ਸਗੋਂ ਹੁਣ ਕਈ ਕਰਮਚਾਰੀ ਵੀ ਇਸ ਜਗਾ ’ਤੇ ਬੈਠ ਕੇ ਕੰਮ ਕਰ ਰਹੇ ਹਨ। ਕਈ ਕੌਂਸਲਰ ਨੂੰ ਤਾਂ ਬੈਠਣ ਲਈ ਜਗਾ ਵੀ ਨਹੀਂ ਮਿਲਦੀ।