05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਹੁਣ ਸਿਟੀ ਰੇਲਵੇ ਸਟੇਸ਼ਨ ’ਤੇ ਟਿਕਟਾਂ ਲੈਣ ਲਈ ਨਹੀਂ ਲੱਗਣਗੀਆਂ ਲੰਬੀਆਂ ਲਾਈਨਾਂ

ਅਜੀਤ ਡੈਸਕ 30-07-2026
ਚੁਗਿੱਟੀ/ ਜੰਡੂ ਸਿੰਘਾ, 29 ਜੁਲਾਈ (ਨਰਿੰਦਰ ਲਾਗੂ) ਯਾਤਰੀਆਂ ਦੀ ਸਹੂਲਤ ਅਤੇ ਡਿਜ਼ੀਟਲ ਟਿਕਟਿੰਗ ਨੂੰ ਉਤਸ਼ਾਹਿਤ ਕਰਨ ਲਈ ਬੁੱਧਵਾਰ ਨੂੰ ਰੇਲ ਵਿਭਾਗ ਵਲੋਂ ਜਲੰਧਰ ਸ਼ਹਿਰ ਦੇ ਰੇਲਵੇ ਸਟੇਸ਼ਨ ‘ਤੇ ‘ ਰੇਲ ਵਨ ਐਪ ‘ ਦੀ ਵਰਤੋਂ ਕਰਕੇ ਟਿਕਟਾਂ ਦੀ ਖ਼ਰੀਦਦਾਰੀ ਕਰਨ ਸਬੰਧੀ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ। ਇਹ ਮੁਹਿੰਮ ਡਿਵੀਜ਼ਨਲ ਰੇਲਵੇ ਮੈਨੇਜਰ ਸੰਜੀਵ ਕੁਮਾਰ ਦੀ ਅਗਵਾਈ ਅਤੇ ਸੀਨੀਅਰ ਡਿਵੀਜ਼ਨਲ ਕਮਰਸੀਅਲ ਮੈਨੇਜਰ ਬਸੰਤ ਕੁਮਾਰ ਦੇ ਨਿਰਦੇਸ਼ਾਂ ਹੇਠ ਚਲਾਈ ਗਈ। ਇਸ ਦੌਰਾਨ ਯਾਤਰੀਆਂ ਨੂੰ ਬੈਨਰ ਅਤੇ ਸਟੈਂਡ ਲਗਾ ਕੇ ‘ ਰੇਲ ਵਨ ਐਪ ‘ ਦੇ ਫ਼ਾਇਦਿਆਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਬਹੁਤ ਸਾਰੇ ਯਾਤਰੀਆਂ ਵਲੋਂ ਆਪਣੇ ਮੋਬਾਈਲ ਫੋਨਾਂ ‘ਤੇ ‘ ਰੇਲ ਵਨ ਐਪ ‘ ਲਗਾਇਆ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਐਪ ਦੀ ਵਰਤੋਂ ਕਰਨ ਨਾਲ ਅਣ- ਰਾਖਵੀਆਂ ਟਿਕਟਾਂ ‘ਤੇ 3 ਪ੍ਰਤੀਸ਼ਤ ਦੀ ਛੋਟ ਮਿਲਦੀ ਹੈ, ਟਿਕਟ ਕਾਊਂਟਰਾਂ ‘ਤੇ ਯਾਤਰੀਆਂ ਦੀਆਂ ਲੰਬੀਆਂ ਕਤਾਰਾਂ ਖ਼ਤਮ ਹੁੰਦੀਆਂ ਹਨ, ਅਤੇ ਸਾਰੇ ਲੈਣ- ਦੇਣ ਪੂਰੀ ਤਰ੍ਹਾਂ ਆਨਲਾਈਨ ਹੁੰਦੇ ਹਨ , ਜਿਸ ਨਾਲ ਨਕਦੀ ਦੀ ਜ਼ਰੂਰਤ ਖ਼ਤਮ ਹੁੰਦੀ ਹੈ। ਇਸ ਦੌਰਾਨ ਡਿਵੀਜੀਨਲ ਕਮਰਸੀਅਲ ਮੈਨੇਜਰ ਬਸੰਤ ਕੁਮਾਰ ਨੇ ਦੱਸਿਆ ਕਿ ਫਿਰੋਜ਼ਪੁਰ ਡਿਵੀਜ਼ਨ ਦਾ ਉਦੇਸ਼ ਡਿਜੀਟਲ ਸੇਵਾਵਾਂ ਰਾਹੀਂ ਯਾਤਰੀਆਂ ਨੂੰ ਸਰਲ ਅਤੇ ਪਹੁੰਚਯੋਗ ਸੇਵਾਵਾਂ ਪ੍ਰਦਾਨ ਕਰਨਾ ਹੈ। ‘ ਰੇਲ ਵਨ ਐਪ ‘ ਇਸ ਦਿਸ਼ਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਇਹ ਸਹੂਲਤ ਯਾਤਰੀਆਂ ਨੂੰ ਕਈ ਲਾਭ ਪ੍ਰਦਾਨ ਕਰਦੀ ਹੈ , ਜਿਸ ਵਿੱਚ ਪੈਸੇ ਲੈ ਕੇ ਜਾਣ ਦੀ ਪ੍ਰੇਸ਼ਾਨੀ ਨੂੰ ਖ਼ਤਮ ਕਰਨਾ,3 ਪ੍ਰਤੀਸ਼ਤ ਦੀ ਛੋਟ , ਵਾਤਾਵਰਨ ਸੁਰੱਖਿਆ ਪ੍ਰਤੀ ਇੱਕ ਸ਼ਲਾਘਾਯੋਗ ਪਹਿਲਕਦਮੀ ਅਤੇ ਲਾਈਨਾਂ ਤੋਂ ਬਚਣਾ ਸ਼ਾਮਿਲ ਹੈ।
ਪਿਛਲੀ ਖ਼ਬਰ ਮੇਅਰ ਦੇ ‘ਆਪ’ ਇੰਚਾਰਜ ਬਣਨ ਨਾਲ ਉੱਤਰੀ ਹਲਕੇ ਦੀਆਂ ਸਮੱਸਿਆਵਾਂ ਦੇ ਹੱਲ ਹੋਣ ਦੀ ਬੱਝੀ ਆਸ ਲੰਬੇ ਸਮੇਂ ਤੋਂ ਹਰਿਗੋਬਿੰ... ਅਗਲੀ ਖ਼ਬਰ ਐੱਲ.ਏ.ਡੀ.ਸੀ. ਨੀਤੀ ਦੇ ਵਿਰੋਧ ’ਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਕੀਲਾਂ ਦੀ ਭੁੱਖ ਹੜਤਾਲ ਸੱਤਵੇਂ ਦਿਨ ਵੀ ਰਹੀ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।