05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-07-2026

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਨੂਰਮਹਿਲ ਆਸ਼ਰਮ ਵਿਖੇ ਮਨਾਇਆ ਗੁਰੂ ਪੂਰਨਿਮਾ ਮਹਾਂਉਤਸਵ

ਅਜੀਤ ਡੈਸਕ 30-07-2026
ਜਲੰਧਰ, 29 ਜੁਲਾਈ (ਸ਼ਿਵ)- ਯੁਗਦ੍ਰਿਸ਼ਟਾ, ਬ੍ਰਹਮ-ਗਿਆਨ ਪ੍ਰਦਾਤਾ ਅਤੇ ਮਨੁੱਖਤਾ ਦੇ ਅਧਿਆਤਮਿਕ ਮਾਰਗ ਦਰਸ਼ਕ ਸਰਵ ਸ਼੍ਰੀ ਆਸ਼ੂਤੋਸ਼ ਮਹਾਰਾਜ ਦੀ ਪਾਵਨ ਪੇ੍ਰਰਨਾ ਅਤੇ ਦਿਵਸ ਮਾਰਗ ਦਰਸ਼ਨ ਹੇਠ ਦਿਵਸ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਨੂਰਮਹਿਲ ਆਸ਼ਰਮ ਵਿਖੇ ਗੁਰੂ ਪੂਰਨਿਮਾ ਮਹਾਂਉਤਸਵ ਅਤਿਅੰਤ ਸ਼ਰਧਾ, ਭਗਤੀ ਅਤੇ ਅਧਿਆਤਮਿਕ ਉਤਸ਼ਾਹ ਨਾਲ ਮਨਾਇਆ ਗਿਆ। ਮੰਤਰ ਉਚਾਰਨ ਦੀਆਂ ਦਿਵਯ ਤਰੰਗਾਂ ਨੇ ਸਮੁੱਚੇ ਵਾਤਾਵਰਨ ਨੂੰ ਅਧਿਆਤਮਿਕ ਊਰਜਾ ਅਤੇ ਸਕਾਰਾਤਮਕਤਾ ਨਾਲ ਭਰਪੂਰ ਕਰ ਦਿੱਤਾ। ਸਾਧਵੀ ਤਪਸਵਿਨੀ ਭਾਰਤੀ ਨੇ ਮੰਚ ਸੰਚਾਲਨ ਦੀ ਸ਼ੁਰੂਆਤ ਕਰਦਿਆਂ ਪੰਜ ਲੱਖ ਤੋਂ ਵੱਧ ਸ਼ਰਧਾਲੂਆਂ ਦਾ ਆਤਮਿਕ ਸਵਾਗਤ ਕੀਤਾ। ਸਮਾਗਮ ਦੌਰਾਨ ਸਮੁੱਚੀ ਮਨੁੱਖਤਾ, ਵਿਸ਼ਵ ਸ਼ਾਂਤੀ, ਸਮਾਜਿਕ ਸਦਭਾਵਨਾ ਅਤੇ ਹਰੇਕ ਜੀਵ ਦੇ ਕਲਿਆਣ ਲਈ ਪ੍ਰਾਰਥਨਾ ਦਾ ਗਾਇਣ ਕੀਤਾ ਗਿਆ। ਸਾਧਵੀ ਵੈਸ਼ਣਵੀ ਭਾਰਤੀ ਨੇ ਆਪਣੇ ਅਧਿਆਤਮਿਕ ਪ੍ਰਵਚਨਾਂ ਵਿਚ ਕਿਹਾ, “ਗੁਰੂ ਪੂਰਨਿਮਾ ਦਾ ਇਹ ਉਤਸਵ ਸਾਡੇ ਲਈ ਇੱਕ ਕਸੌਟੀ ਦਾ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਪ੍ਰਤੀ ਸੱਚੀ ਸ਼ਰਧਾ ਕੇਵਲ ਸ਼ਬਦਾਂ, ਫੁੱਲਾਂ ਜਾਂ ਬਾਹਰੀ ਕਿਰਿਆਵਾਂ ਤੱਕ ਸੀਮਿਤ ਨਹੀਂ ਹੁੰਦੀ। ਸਵਾਮੀ ਸੱਜਣਾਨੰਦ ਨੇ ਮੰਚ ਸੰਚਾਲਨ ਨੂੰ ਅੱਗੇ ਵਧਾਉਂਦਿਆਂ ਨੂਰਮਹਿਲ ਆਸ਼ਰਮ ਦੀ ਅਧਿਆਤਮਿਕ ਮਹਿਮਾ ’ਤੇ ਚਾਨਣਾ ਪਾਇਆ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਆਸ਼ਰਮ, ਸਤਿਸੰਗ ਅਤੇ ਗੁਰੂ-ਕਾਰਜ ਨਾਲ ਨਿਰੰਤਰ ਜੁੜੇ ਰਹਿਣ ਦਾ ਸੰਦੇਸ਼ ਦਿੱਤਾ। ਸਮਾਗਮ ਦੌਰਾਨ ਪੇਸ਼ ਕੀਤੇ ਗਏ ਪੰਜਾਬੀ ਭਜਨ “ਸਭ ਨੇ ਭੰਗੜਾ ਪਾਉਣਾ”ਨੇ ਸਮੁੱਚੇ ਵਾਤਾਵਰਨ ਨੂੰ ਭਗਤੀ ਮਈ ਉਤਸ਼ਾਹ ਨਾਲ ਭਰ ਦਿੱਤਾ।
ਪਿਛਲੀ ਖ਼ਬਰ ਜੇਲ੍ਹ ਤੋਂ ਰਿਹਾਅ ਹੋ ਕੇ ਆਇਆ ਨਸ਼ਾ ਤਸਕਰ ਹੈਰੋਇਨ ਸਣੇ ਗ੍ਰਿਫ਼ਤਾਰ ਸੀ.ਆਈ.ਏ. ਸਟਾਫ਼ ਦਿਹਾਤੀ ਦੀ ਪੁਲਿਸ ਵਲੋਂ ਮੁਲਜ਼ਮ... ਅਗਲੀ ਖ਼ਬਰ ਆਬਕਾਰੀ ਵਿਭਾਗ ਨੇ ਛਾਪੇਮਾਰੀ ਦੌਰਾਨ ਸ਼ਹਿਰ ’ਚ ਦੋ ਥਾਵਾਂ ’ਤੇ ਫੜੀ 40 ਬੋਤਲਾਂ ਤੋਂ ਵੱਧ ਨਾਜਾਇਜ਼ ਸ਼ਰਾਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।