04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-07-2026

ਮਾਮਲਾ ਗੁਰੂ ਨਾਨਕਪੁਰਾ ਰੇਲਵੇ ਫਾਟਕ ਦਾ ਦੁਕਾਨਦਾਰਾਂ ਵਲੋਂ ਆਰ. ਓ. ਬੀ. ਦਾ ਵਿਰੋਧ ਜਾਰੀ ਰੱਖਦੇ ਹੋਏ ਸੋਮਵਾਰ ਨੂੰ ਰੱਖੀਆ ਦੁਕਾਨਾਂ ਬੰਦ

ਅਜੀਤ ਡੈਸਕ 28-07-2026
ਚੁਗਿੱਟੀ/ਜੰਡੂ ਸਿੰਘਾ, 27 ਜੁਲਾਈ (ਨਰਿੰਦਰ ਲਾਗੂ)- ਗੁਰੂ ਨਾਨਕਪੁਰਾ ਮਾਰਕੀਟ ਦੇ ਲਾਗੇ ਸਥਿਤ ਰੇਲਵੇ ਫਾਟਕ ‘ਤੇ ਪ੍ਰਸਤਾਵਿਤ ਆਰ. ਓ. ਬੀ. ਦਾ ਵਿਰੋਧ ਜਾਰੀ ਰੱਖਦੇ ਹੋਏ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਅਤੇ ਗੁਰੂ ਨਾਨਕਪੁਰਾ ਮਾਰਕੀਟ ਐਂਡ ਰੈਜੀਡੇਂਟਸ ਜੁਆਇੰਟ ਐਕਸ਼ਨ ਕਮੇਟੀ ਵਲੋਂ ਸੋਮਵਾਰ ਨੂੰ ਫਿਰ ਸਵੇਰੇ 9 ਵਜ਼ੇ ਤੋਂ 12 ਵਜ਼ੇ ਤੱਕ ਆਪਣੀਆਂ ਦੁਕਾਨਾਂ ਨੂੰ ਬੰਦ ਰੱਖ ਕੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਹਾਜ਼ਰੀਨ ਨੂੰ ਸੰਬੋਧਨ ਕਰਦੇ ਹੋਏ ਵੱਖ-ਵੱਖ ਬੁਲਾਰਿਆਂ ਅਤੇ ਦੁਕਾਨਦਾਰਾਂ ਨੇ ਆਖਿਆ ਕਿ ਉਕਤ ਰੇਲਵੇ ਫਾਟਕ ‘ਤੇ ਪ੍ਰਸਤਾਵਿਤ ਰੇਲਵੇ ਓਵਰ ਬ੍ਰਿਜ ਦਾ ਨਿਰਮਾਣ ਹੋਣ ਨਾਲ ਇਥੇ 500 ਦੇ ਲਗਪਗ ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੋਵੇਗਾ।
ਆਰ. ਓ. ਬੀ. ਦੇ ਹੇਠਾਂ ਹੋ ਸਕਦੇ ਹਨ ਨਜਾਇਜ਼ ਕਬਜ਼ੇ-
ਦੁਕਾਨਦਾਰਾਂ ਨੇ ਖਦਸ਼ਾ ਜ਼ਾਹਰ ਕਰਦਿਆਂ ਆਖਿਆ ਕਿ ਆਰ. ਓ. ਬੀ. ਬਣਨ ਨਾਲ ਉਸ ਦੇ ਹੇਠਾਂ ਨਾਜਾਇਜ਼ ਕਬਜ਼ੇ ਹੋਣ ਦਾ ਖ਼ਤਰਾ ਪੈਦਾ ਹੋ ਜਾਵੇਗਾ। ਇਹ ਥਾਂ ਨਸ਼ੇੜੀਆਂ ਦਾ ਪੱਕਾ ਅੱਡਾ ਬਣ ਜਾਵੇਗਾ, ਜਿਨ੍ਹਾਂ ਵਲੋਂ ਆਉਂਦੇ ਜਾਂਦੇ ਲੋਕਾਂ ਨੂੰ, ਖ਼ਾਸ ਕਰਕੇ ਮਹਿਲਾਵਾਂ ਨੂੰ ਤੰਗ ਪ੍ਰੇਸਾਨ ਕਰਨ ਦੀਆਂ ਘਟਨਾਵਾਂ ਵਧ ਸਕਦੀਆਂ ਹਨ । ਇਸ ਮੌਕੇ ਕੁਲਦੀਪ ਸਿੰਘ, ਜਸਵਿੰਦਰ ਸਿੰਘ ਬਿੱਲਾ, ਗੁਰਪ੍ਰੀਤ ਸਿੰਘ ਰਿੰਕੂ, ਦੇਵ ਸ਼ਰਮਾ, ਲਤਿਤ ਮੇਹਤਾ, ਜਤਿੰਦਰ ਕੁਮਾਰ, ਜਸਪ੍ਰੀਤ ਸਿੰਘ, ਰਮਨ ਕੁਮਾਰ, ਸੰਜੀਵ ਹਾਂਡਾ, ਸੰਜੀਵ ਕੁਮਾਰ, ਸੋਨੂੰ ਪੁਰੀ, ਨਰਿੰਦਰ ਬੱਬੂ,ਜਯਪਾਲ ਸ਼ਰਮਾ, ਸੰਦੀਪ ਵਾਲੀਆ, ਸ਼ਿਵ ਕੁਮਾਰ ਸ਼ਰਮਾ, ਨਰੇਸ਼ ਅਰੋੜਾ, ਪੁਨੀਤ ਕੱਕੜ, ਸੰਜੀਵ ਅੰਕੂ, ਹੈਰੀ, ਮਨਿੰਦਰ ਸਿੰਘ ਸੈਂਡੀ ਨਰੰਗ ਤੇ ਅੰਚਲ ਕੁਮਾਰ ਆਦਿ ਹਾਜ਼ਰ ਸਨ।
ਦੁਕਾਨਦਾਰਾਂ ਦੇ ਹੱਕ ਆਏ ਸਮਾਜ ਸੇਵਕ ਚੱਠਾ- ਉਧਰ ਇਸ ਮਸਲੇ ਨੂੰ ਲੈਣ ਕੇ ਦੁਕਾਨਦਾਰਾਂ ਦੇ ਹੱਕ ਵਿਚ ਪਹੁੰਚੇ ਸਵਰਗਵਾਸੀ ਕੌਂਸਲਰ ਮਨਜਿੰਦਰ ਸਿੰਘ ਚੱਠਾ ਦੇ ਭਰਾ ਸਮਾਜ ਸੇਵਕ ਹਰਜੀਤ ਸਿੰਘ ਚੱਠਾ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਵੱਲੋਂ ਉਕਤ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਦੀ ਇਸ ਗੰਭੀਰ ਸਮੱਸਿਆਂ ਨੂੰ ਸਮਝਦੇ ਹੋਏ ਪ੍ਰਸਤਾਵਿਤ ਰੇਲਵੇ ਓਵਰ ਬ੍ਰਿਜ ਪ੍ਰਤੀ ਮੁੜ ਕੇ ਵਿਚਾਰ ਕਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਦੁਕਾਨਦਾਰਾਂ ਦੇ ਕਮਾਈ ਦੇ ਸਾਧਨ ਵੀ ਬਰਕਰਾਰ ਰਹਿਣ ਅਤੇ ਇਲਾਕਾ ਵਸਨੀਕਾਂ ਦੀ ਚਿਰੋਕਣੀ ਪ੍ਰੇਸ਼ਾਨੀ ਦਾ ਹੱਲ ਵੀ ਹੋ ਜਾਵੇ।
ਪਿਛਲੀ ਖ਼ਬਰ ਸਫ਼ਾਈ ਕਰਮਚਾਰੀਆਂ ਤੇ ਲਾਠੀਚਾਰਜ ਦੇ ਵਿਰੋਧ ਵਿੱਚ ਬਸਪਾ ਅੰਬੇਡਕਰ ਵਲੋਂ ਰੋਸ ਮਾਰਚ ਅਗਲੀ ਖ਼ਬਰ ਦਮੋਰੀਆ ਪੁਲ ਕੋਲ ਬਾਰਿਸ਼ ਦੇ ਪਾਣੀ ਦੀ ਸੰਭਾਲ ਵਾਲੇ ਪ੍ਰਾਜੈਕਟ ’ਤੇ ਕੰਮ ਸ਼ੁਰੂ ਪਾਣੀ ਦੇ ਖੜ੍ਹੇ ਹੋਣ ਦੀ ਸਮੱਸਿਆ ਹੋਵੇਗੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।