05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਮੁਲਾਜ਼ਮ ਲਹਿਰਾਂ ਨੂੰ ਦਬਾਉਣ ਲਈ ਪੰਜਾਬ ਸਰਕਾਰ ਸੂਬੇ ਨੂੰ ਪੁਲਿਸ ਰਾਜ ’ਚ ਤਬਦੀਲ ਕਰ ਰਹੀ : ਤਰਸੇਮ ਪੀਟਰ

ਅਜੀਤ ਡੈਸਕ 23-07-2026
ਮਹਿਤਪੁਰ, 22 ਜੁਲਾਈ(ਲਖਵਿੰਦਰ ਸਿੰਘ)- ਪੰਜਾਬ ਸਰਕਾਰ ਅਧੀਨ ਕੰਮ ਕਰਦੇ ਵੱਖ-ਵੱਖ ਮਹਿਕਮਿਆਂ ਦੇ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨਣ ਦੇ ਵਿਰੋਧ ਵਿੱਚ ਹੜਤਾਲ ਕਰਕੇ ਮਹਿਤਪੁਰ ਵੱਖ-ਵੱਖ ਸਰਕਾਰੀ ਦਫ਼ਤਰਾਂ ਵਿੱਚ ਰੈਲੀਆਂ ਕਰਕੇ ਸਰਕਾਰ ਦੇ ਮੁਲਾਜ਼ਮ ਵਿਰੋਧੀ ਨੀਤੀਆਂ ਵਿਰੁੱਧ ਵਿੱਚ ਮੁਲਾਜ਼ਮਾਂ ਨੇ ਨਾਰੇ ਲਾਏ। ਜਥੇਬੰਦੀਆਂ ਨੇ ਇੱਕ ਸਾਂਝੇ ਮਤੇ ਰਾਹੀਂ ਦਿੱਲੀ ਵਿੱਚ ਭਾਜਪਾ ਵੱਲੋਂ ਨੌਜਵਾਨ ਪ੍ਰਦਰਸ਼ਨਕਾਰੀਆਂ ਅਤੇ ਬਰਨਾਲਾ ਵਿੱਚ ਪੰਜਾਬ ਪੁਲਿਸ ਸਫਾਈ ਸੇਵਕਾਂ ’ਤੇ ਕੀਤੇ ਲਾਠੀ ਚਾਰਜ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਕੇਂਦਰ ਦੀ ਸਰਕਾਰ ਵਾਂਗ ਹੀ ਪੰਜਾਬ ਵਿੱਚ ਭਗਵੰਤ ਮਾਨ ਮੁਲਾਜ਼ਮਾਂ ਦੇ ਸੰਘਰਸ਼ ਨੂੰ ਦਬਾਉਣ ਲਈ ਸਰਕਾਰ ਸਾਰੇ ਸੂਬੇ ਨੂੰ ਪੁਲਿਸ ਰਾਜ ਵਿੱਚ ਤਬਦੀਲ ਕਰ ਰਹੀ ਹੈ ਜਿੱਥੇ ਸਫਾਈ ਸੇਵਕ ਸਾਰੇ ਪੰਜਾਬ ਵਿੱਚ ਪਿਛਲੇ 14 ਦਿਨ ਤੋਂ ਹੜਤਾਲ ਤੇ ਹਨ, ਉਥੇ ਮਨਰੇਗਾ ਕਰਮਚਾਰੀ ਪਿਛਲੇ 47 ਦਿਨਾਂ ਤੋਂ ਕੰਮ ਛੱਡ ਕੇ ਹੜਤਾਲ ’ਤੇ ਹਨ। ਹੁਣ ਬਿਜਲੀ ਮੁਲਾਜ਼ਮ ਵੀ ਦੋ ਦਿਨ ਦੀ ਹੜਤਾਲ ਤੇ ਚਲੇ ਗਏ ਹਨ। ਸਫ਼ਾਈ ਸੇਵਕ ਯੂਨੀਅਨ ਦੇ ਆਗੂਆਂ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਤਰਸੇਮ ਪੀਟਰ ਨੇ ਬੀ.ਡੀ.ਪੀ.ਓ ਦਫ਼ਤਰ ਮਹਿਤਪੁਰ ਵਿੱਚ ਧਰਨਾ ਦੇ ਰਹੇ ਮਨਰੇਗਾਂ ਕਰਮਚਾਰੀਆਂ ਦੇ ਧਰਨੇ ਵਿੱਚ ਸ਼ਾਮਿਲ ਹੋ ਕੇ ਉਹਨਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਉਹਨਾਂ ਨਾਲ ਇੱਕਜੁੱਟਤਾ ਦਿਖਾਈ ਅਤੇ ਹਰ ਤਰ੍ਹਾਂ ਦਾ ਸਹਿਯੋਗ ਦਾ ਯਕੀਨ ਸਵਾਇਆ ਜਥੇਬੰਦੀਆਂ ਦੇ ਆਗੂਆਂ ਨੇ ਬਿਜਲੀ ਬੋਰਡ ਦੇ ਕਾਮਿਆਂ ਦੀ ਸ਼ੁਰੂ ਹੋਈ ਹੜਤਾਲ ਦਾ ਸਮਰਥਨ ਕੀਤਾ। ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਤਰਸੇਮ ਪੀਟਰ ਨੇ ਕਿਹਾ ਕਿ ਮਜ਼ਦੂਰਾਂ ਕਿਸਾਨਾਂ ਅਤੇ ਮੁਲਾਜ਼ਮਾਂ ਨਾਲ ਵੋਟਾਂ ਵਿੱਚ ਆਮ ਆਦਮੀ ਪਾਰਟੀ ਨੇ ਦਿੱਤੀਆਂ ਗਈਆਂ ਗਾਰੰਟੀਆ ਦਾ ਵਾਅਦਾ ਵਫ਼ਾ ਨਾ ਕਰਨ ਵਾਲੀ ਭਗਵੰਤ ਮਾਨ ਦੀ ਸਰਕਾਰ ਆਪਣੇ ਆਖ਼ਰੀ ਸਾਲ ਵਿੱਚ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਆਪਣੇ ਹੱਕਾਂ ਲਈ ਉੱਠ ਰਹੀਆਂ ਅਵਾਜ਼ ਨੂੰ ਡੰਡੇ ਦੀ ਤਾਕਤ ਨਾਲ ਦਬਾ ਕੇ ਜਮਹੂਰੀਅਤ ਦਾ ਘਾਣ ਕਰ ਰਹੀ ਹੈ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਤਰਸੇਮ ਪੀਟਰ, ਕਸ਼ਮੀਰ ਮੰਡਿਆਲਾ, ਬਖਸ਼ੋ ਖੈਰਸੈਦਪੁਰ ਮੇਟ, ਸਫਾਈ ਸੇਵਕਾਂ ਦੇ ਆਗੂ ਸੁਭਾਸ਼ ਵਾਲਮੀਕ, ਪੱਪੂ ਪ੍ਰਧਾਨ, ਸਲੀਮ ਮਹਿਤਪੁਰੀ, ਓਮ ਪ੍ਰਕਾਸ਼, ਕਮਲ ਕਿਸ਼ੋਰ, ਮਨਰੇਗਾ ਕਰਮਚਾਰੀਆਂ ਦੇ ਆਗੂ ਸੋਮਰਾਜ, ਹਰਜੋਤ ਸਿੰਘ, ਨਵਜੋਤ ਸਿੱਧੂ, ਸੋਮਨਾਥ ਨਸੀਬ, ਸੁਰੇਸ਼ ਆਦੀ ਸ਼ਾਮਿਲ ਸਨ­
ਪਿਛਲੀ ਖ਼ਬਰ ਹੱਕ ਮੰਗਦੇ ਨੌਜਵਾਨਾਂ ਅਤੇ ਵਿਦਿਆਰਥੀਆਂ ’ਤੇ ਬਲ ਦੀ ਵਰਤੋਂ ਬਹੁਤ ਮਾੜੀ ਗੱਲ- ਰਵਿੰਦਰ ਸਿੰਘ ਟੁਰਨਾ ਅਗਲੀ ਖ਼ਬਰ ਆਦਮਪੁਰ ਥਾਣੇ ’ਚ ਡੀ. ਆਈ. ਜੀ. ਨਵੀਨ ਸਿੰਘਲਾ ਨੇ ਲੋਕਾਂ ਦੀਆਂ ਸ਼ਿਕਾਇਤਾਂ ਸੁਣੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।