14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ

ਅਜੀਤ ਡੈਸਕ 22-07-2026
ਸ਼ਾਹਕੋਟ, 21 ਜੁਲਾਈ (ਨਗਿੰਦਰ ਸਿੰਘ ਬਾਂਸਲ)- ਪਿਛਲੇ ਦਿਨੀਂ ਗੁਰਦੁਆਰਾ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਮੁਹੱਲਾ ਧੂੜਕੋਟ ਵਿਖੇ ਹੋਈ ਕਮੇਟੀ ਦੀ ਮੀਟਿੰਗ ਵਿਚ ਭਾਈ ਕਸ਼ਮੀਰ ਸਿੰਘ ਖ਼ਾਲਸਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਸੀ ਤੇ ਬਾਕੀ ਅਹੁਦੇਦਾਰਾਂ ਦੀ ਚੋਣ ਦੇ ਅਧਿਕਾਰ ਪ੍ਰਧਾਨ ਨੂੰ ਸੌਂਪੇ ਗਏ ਸਨ। ਅੱਜ ਪ੍ਰਧਾਨ ਕਸ਼ਮੀਰ ਸਿੰਘ ਖ਼ਾਲਸਾ ਵਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਬਾਕੀ ਅਹੁਦੇਦਾਰ ਨਿਯੁਕਤ ਕਰ ਲਏ ਗਏ ਹਨ। ਜਿਨ੍ਹਾਂ ਵਿਚ ਬਲਵਿੰਦਰ ਸਿੰਘ ਚੰਦੀ ਨੂੰ ਸੀਨੀਅਰ ਮੀਤ ਪ੍ਰਧਾਨ, ਗਿਆਨ ਸਿੰਘ ਮਿਸਤਰੀ ਨੂੰ ਮੀਤ ਪ੍ਰਧਾਨ, ਤਰਲੋਕ ਸਿੰਘ ਚਾਨਾ ਨੂੰ ਸਕੱਤਰ, ਕਸ਼ਮੀਰ ਸਿੰਘ ਨੂੰ ਸਹਾਇਕ ਸਕੱਤਰ, ਭੁਪਿੰਦਰ ਸਿੰਘ ਜੱਸਲ ਨੂੰ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਲਬੀਰ ਸਿੰਘ ਸੋਨੂੰ ਰੱਲ੍ਹ, ਅਜੀਤ ਸਿੰਘ ਦਾਸੀਕੇ, ਸਿੰਕਦਰ ਸਿੰਘ ਲਾਲਕਾ, ਹਰਵਿੰਦਰ ਸਿੰਘ ਜੋਸਨ, ਇੰਦਰਜੀਤ ਸਿੰਘ, ਲਖਵਿੰਦਰ ਸਿੰਘ, ਰੁਪਿੰਦਰ ਸਿੰਘ, ਸੁਖਬੀਰ ਸਿੰਘ ਸੋਨੂੰ, ਸ਼ਿੰਗਰਾ ਸਿੰਘ, ਬਲਦੇਵ ਸਿੰਘ ਲਾਲਕਾ, ਧੀਰਾ ਲਾਲਕਾ, ਪ੍ਰਕਾਸ਼ ਸਿੰਘ ਪਾਸੀ, ਜਿੰਦਰ, ਸੰਦੀਪ ਸਿੰਘ, ਮੁਕੇਸ਼, ਗੁਰਸ਼ਰਨਜੀਤ ਸਿੰਘ ਬੱਬੂ, ਕਾਕਾ, ਸੁਖਕਰਨ ਸਿੰਘ ਸੁੱਖਾ, ਬੀਤਾ, ਰੋਸ਼ਨ ਲਾਲ ਅਤੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਨਾਹਰ ਸਿੰਘ ਹਾਜ਼ਰ ਸਨ।
ਪਿਛਲੀ ਖ਼ਬਰ ਦਿੱਲੀ ਦੇ ਕਿਸਾਨ ਘਾਟ ਸੰਮੇਲਨ ਲਈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਜਲੰਧਰ ਵਲੋਂ ਵੱਡਾ ਜੱਥਾ ਰਵਾਨਾ ਅਗਲੀ ਖ਼ਬਰ ਪਿੰਡ ਸੁੰਨੜ ਕਲਾਂ ਵਿਖੇ ਨਵੇਂ ਬਣੇ ਦਰਬਾਰ ਬਾਬਾ ਸਿੱਧ ਬਲੀ ਵਿਖੇ ਮੂਰਤੀ ਦੀ ਸਥਾਪਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।