08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਅਫਸਰ ਤੇ ਮੁਲਾਜ਼ਮ ਗਏ ਵੀ. ਵੀ. ਆਈ. ਪੀ. ਡਿਊਟੀ ’ਤੇ, ਸਰਕਾਰੀ ਦਫ਼ਤਰ ਰਹੇ ਖਾਲੀ; ਹੁਣ ਸੋਮਵਾਰ ਹੋਣਗੇ ਲੋਕਾਂ ਦੇ ਕੰਮ

ਅਜੀਤ ਡੈਸਕ 17-07-2026
ਜਲੰਧਰ, 16 ਜੁਲਾਈ (ਜਤਿੰਦਰ ਪੰਮੀ)–ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਕਾਰਨ ਕੈਂਟ ਰੇਲਵੇ ਸਟੇਸ਼ਨ ’ਤੇ ਵੀ. ਵੀ. ਆਈ. ਪੀ. ਡਿਊਟੀ ਦੇ ਰੁਝੇਵੇਂ ਕਾਰਨ ਵੀਰਵਾਰ ਨੂੰ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਤੇ ਹੋਰ ਸਰਕਾਰੀ ਦਫਤਰਾਂ ਦੇ ਅਫਸਰ ਤੇ ਮੁਲਾਜ਼ਮ ਦਫਤਰਾਂ ’ਚ ਨਹੀਂ ਬੈਠ ਸਕੇ, ਜਿਸ ਕਾਰਨ ਬਹੁਤ ਸਾਰੇ ਸਰਕਾਰੀ ਦਫ਼ਤਰਾਂ ’ਚ ਹਾਜ਼ਰੀ ਨਾਮਾਤਰ ਰਹੀ। ਓਧਰ ਜਨਤਾ ਨੂੰ ਵੀ ਅਧਿਕਾਰੀਆਂ ਦੇ ਇਸ ਰੁਝੇਵੇਂ ਬਾਰੇ ਪਤਾ ਹੋਣ ਕਰਕੇ ਸਰਕਾਰੀ ਦਫਤਰਾਂ ਵਿੱਚ ਲੋਕਾਂ ਦੀ ਆਮਦ ਬਹੁਤ ਘੱਟ ਰਹੀ। ਹਾਲਾਂਕਿ ਸੁਵਿਧਾ ਕੇਂਦਰ ’ਚ ਰੋਜ਼ਾਨਾ ਵਾਂਗ ਹੀ ਲੋਕਾਂ ਦੀ ਭੀੜ ਲੱਗੀ ਰਹੀ। ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਜਲੰਧਰ ਕੈਂਟ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਤੋਂ ਬਾਅਦ ਲੋਕ-ਅਰਪਿਤ ਕਰਨ ਲਈ ਆ ਰਹੇ ਹਨ, ਜਿਸ ਕਾਰਨ ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਲਗਾਤਾਰ ਪ੍ਰਬੰਧਾਂ ’ਚ ਲੱਗੇ ਹੋਏ ਹਨ, ਜਿਸ ਕਾਰਨ ਦਫਤਰਾਂ ਦੇ ਕੰਮਕਾਜ ’ਚ ਰੁਕਾਵਟ ਪੈ ਰਹੀ ਹੈ। ਸ਼ੁੱਕਰਵਾਰ ਨੂੰ ਵੀ ਸਾਰੇ ਅਧਿਕਾਰੀ ਤੇ ਮੁਲਾਜ਼ਮ ਪ੍ਰਧਾਨ ਮੰਤਰੀ ਦੇ ਪ੍ਰੋਗਰਾਮ ’ਚ ਡਿਊਟੀਆਂ ’ਤੇ ਲੱਗੇ ਰਹਿਣਗੇ ਅਤੇ ਸ਼ਨਿਚਰਵਾਰ ਤੇ ਐਤਵਾਰ ਨੂੰ ਸਰਕਾਰੀ ਛੁੱਟੀ ਹੋਣ ਕਰਕੇ ਸਾਰੇ ਦਫ਼ਤਰ ਬੰਦ ਰਹਿਣਗੇ। ਇਸ ਲਈ ਹੁਣ ਆਮ ਲੋਕਾਂ ਦੇ ਸਰਕਾਰੀ ਦਫ਼ਤਰਾਂ ’ਚ ਕੰਮਕਾਜ ਸੋਮਵਾਰ ਨੂੰ ਹੀ ਹੋਣਗੇ। ਓਧਰ ਸੁਵਿਧਾ ਕੇਂਦਰ ’ਚ ਦਸਤਾਵੇਜ਼ ਬਣਵਾਉਣ ਲਈ ਅਰਜ਼ੀਆਂ ਦੇਣ ਵਾਲੇ ਲੋਕਾਂ ਦਾ ਕੰਮਕਾਜ ਆਮ ਵਾਂਗ ਚੱਲਦਾ ਰਿਹਾ ਅਤੇ ਆਉਣ ਵਾਲੇ ਦਿਨਾਂ ਵਿਚ ਵੀ ਚੱਲਦਾ ਰਹੇਗਾ।
ਪਿਛਲੀ ਖ਼ਬਰ ਨਾਜਾਇਜ਼ ਬਣਾਏ ਗਏ ਡੰਪਾਂ ’ਤੇ ਕੂੜਾ ਸੁੱਟਣ ਵਾਲੇ ਲੋਕਾਂ ਨੂੰ ਫੜਨਗੇ ਨਿਗਮ ਦੇ ਕੈਮਰੇ ਲੋਕਾਂ ਨੂੰ ਲੱਗੇਗਾ ਜੁਰਮਾਨਾ, 1... ਅਗਲੀ ਖ਼ਬਰ -ਪ੍ਰਧਾਨ ਮੰਤਰੀ ਦੀ ਆਮਦ ਤੋਂ ਇਕ ਦਿਨ ਪਹਿਲਾਂ ਪ੍ਰਸ਼ਾਸਨ ਨੂੰ ਸੜਕ ਬਣਾਉਣ ਦੀ ਆਈ ਯਾਦ- ਸਵੇਰ ਤੋਂ ਲੈ ਕੇ ਸ਼ਾਮ ਤੱਕ ਖੱਜਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।