15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਅੰਦਰੂਨੀ ਬਾਜ਼ਾਰਾਂ ਵਿਚ ਲੱਗਦੇ ਟ੍ਰੈਫਿਕ ਜਾਮ ਕਰਕੇ ਲੋਕ ਹੋਣ ਲੱਗੇ ਪ੍ਰੇਸ਼ਾਨ ਮਾਈ ਹੀਰਾਂ ਗੇਟ ’ਤੇ ਵੀ ਈ-ਰਿਕਸ਼ੇ ਖੜ੍ਹੇ ਰਹਿਣ ਕਰ ਕੇ ਲੱਗਦਾ ਜਾਮ

ਅਜੀਤ ਡੈਸਕ 16-07-2026
ਜਲੰਧਰ, 15 ਜੁਲਾਈ (ਸ਼ਿਵ)- ਇਕ ਪਾਸੇ ਜਿੱਥੇ ਨਗਰ ਨਿਗਮ ਅਤੇ ਟ੍ਰੈਫਿਕ ਪੁਲਿਸ ਵਲੋਂ ਸੜਕਾਂ ’ਤੇ ਨਾਜਾਇਜ਼ ਕਬਜ਼ੇ ਹਟਾਉਣ ਦੀ ਕਾਰਵਾਈ ਕੀਤੀ ਜਾਂਦੀ ਹੈ ਪਰ ਦੂਜੇ ਪਾਸੇ ਬਾਅਦ ਵਿਚ ਫਿਰ ਲੋਕ ਦੁਬਾਰਾ ਕਬਜ਼ਾ ਕਰ ਲੈਂਦੇ ਹਨ ਤਾਂ ਸ਼ਹਿਰ ਦੇ ਕਈ ਅੰਦਰੂਨੀ ਬਾਜ਼ਾਰਾਂ ਵਿਚ ਜਾਮ ਲੱਗਣ ਕਾਰਨ ਲੋਕਾਂ ਨੂੰ ਆਏ ਦਿਨ ਪੇ੍ਸ਼ਾਨ ਹੋਣਾ ਪੈ ਰਿਹਾ ਹੈ। ਜਿੱਥੇ ਵਣ-ਵੇਅ ਵੀ ਹੁੰਦਾ ਹੈ ਤਾਂ ਉੱਥੇ ਵੀ ਹੁਣ ਜਾਮ ਲੱਗਣ ਲੱਗ ਪਏ ਹਨ। ਭਗਤ ਸਿੰਘ ਚੌਕ ਤੋਂ ਲੈ ਕੇ ਅੱਡਾ ਹੁਸ਼ਿਆਰਪੁਰ ਚੌਕ ਤੱਕ ਵੀ ਆਮ ਜਾਮ ਦੇਖੇ ਜਾ ਸਕਦੇ ਹਨ। ਪਹਿਲਾਂ ਤਾਂ ਸਟਿੱਕਰ ਚਲਾਨ ਦੀ ਡਰੋਂ ਸੜਕਾਂ ’ਤੇ ਗੱਡੀਆਂ ਖੜੀਆਂ ਹੋਣ ਦਾ ਕੰਮ ਖ਼ਤਮ ਹੋ ਗਿਆ ਸੀ ਪਰ ਹੁਣ ਦੁਬਾਰਾ ਗੱਡੀਆਂ ਖੜੀਆਂ ਹੋਣ ਲੱਗ ਪਈਆਂ ਹਨ। ਇਸ ਰੋਡ ’ਤੇ ਕਈ ਬਾਰ ਅੱਡਾ ਹੁਸ਼ਿਆਰਪੁਰ ਚੌਕ ਤੋਂ ਲੈ ਕੇ ਭਗਤ ਸਿੰਘ ਚੌਕ ਤੱਕ ਵਣ-ਵੇਅਰ ਲਾਗੂ ਕੀਤਾ ਜਾਂਦਾ ਹੈ ਪਰ ਇਸ ਦੇ ਬਾਵਜੂਦ ਕਈ ਬਾਰ ਦੋਵੇਂ ਪਾਸੇ ਤੋਂ ਵੱਡੀਆਂ ਗੱਡੀਆਂ ਆ ਕੇ ਟ੍ਰੈਫਿਕ ਜਾਮ ਕਰ ਦਿੰਦੀਆਂ ਹਨ। ਖਿੰਗਰਾਂ ਗੇਟ ਦੇ ਕੋਲ ਹੀ ਸੜਕ ਦੇ ਦੋਵੇਂ ਪਾਸੇ ਗੱਡੀਆਂ ਲੱਗਣ ਕਾਰਨ ਆਮ ਜਾਮ ਲੱਗ ਜਾਂਦਾ ਹੈ। ਲੋਕਾਂ ਨੂੰ ਲੱਗੇ ਇਸ ਜਾਮ ਕਰਕੇ ਕਾਫੀ ਪ੍ਰੇਸ਼ਾਨ ਹੋਣਾ ਪੈਂਦਾ ਹੈ। ਇਸੇ ਤਰਾਂ ਨਾਲ ਮਾਈ ਹੀਰਾਂ ਗੇਟ ਵੀ ਹੁਣ ਵੀ ਕਈ ਬਾਰ ਜਾਮ ਲੱਗਾ ਦੇਖਿਆ ਜਾ ਸਕਦਾ ਹੈ। ਮਾਈ ਹੀਰਾਂ ਗੇਟ ਬਾਜ਼ਾਰ ਦੇ ਅੰਦਰ ਜਾਣ ਵੇਲੇ ਹੀ ਕਈ ਈ-ਰਿਕਸ਼ਿਆਂ ਵਾਲਿਆਂ ਨੇ ਪੱਕੇ ਡੇਰੇ ਹੀ ਲਗਾ ਲਏ ਹਨ। ਇਨ੍ਹਾਂ ਕਰਕੇ ਮਾਈ ਹੀਰਾਂ ਗੇਟ ’ਤੇ ਲੰਬਾ ਜਾਮ ਲੱਗਣ ਲੱਗ ਪਿਆ ਹੈ ਜਦਕਿ ਦੋਵੇਂ ਪਾਸੇ ਲੋਕਾਂ ਦਾ ਸਮਾਨ ਪਿਆ ਹੋਣ ਕਰਕੇ ਵੀ ਜਾਮ ਲੱਗਣ ਦਾ ਕਾਰਨ ਬਣ ਜਾਂਦਾ ਹੈ। ਲੋਕਾਂ ਦਾ ਕਹਿਣਾ ਸੀ ਕਿ ਜੇਕਰ ਇਸ ਥਾਂ ’ਤੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਦੀ ਤੈਨਾਤੀ ਕੀਤੀ ਜਾਵੇ ਤਾਂ ਟ੍ਰੈਫਿਕ ਜਾਮ ਦੀ ਸਮੱਸਿਆ ਖ਼ਤਮ ਹੋ ਸਕਦੀ ਹੈ। ਟੈ੍ਰਫਿਕ ਪੁਲਿਸ ਤੇ ਨਿਗਮ ਦੀ ਤਹਿਬਾਜ਼ਾਰੀ ਸ਼ਾਖਾ ਨੂੰ ਮਿਲ ਕੇ ਇਸ ਰੋਡ ’ਤੇ ਕਬਜ਼ੇ ਹਟਾ ਕੇ ਟ੍ਰੈਫਿਕ ਜਾਮ ਦੀ ਸਮੱਸਿਆ ਖ਼ਤਮ ਕਰਨੀ ਚਾਹੀਦੀ ਹੈ। ਇਸੇ ਤਰਾਂ ਰੇਲਵੇ ਸਟੇਸ਼ਨ ਦੇ ਸਾਹਮਣੇ ਜਦੋਂ ਈ-ਰਿਕਸ਼ੇ ਦੋਵੇਂ ਪਾਸੇ ਰਸਤਾ ਰੋਕ ਲੈਂਦੇ ਹਨ ਤਾਂ ਟ੍ਰੈਫਿਕ ਜਾਮ ਹੋ ਜਾਂਦਾ ਹੈ। ਇਸ ਰੋਡ ’ਤੇ ਉਂਜ ਵਣ-ਵੇਅਰ ਲਾਗੂ ਹੈ ਪਰ ਕਈ ਬਾਰ ਇੱਥੇ ਦਿਨ ਵੇਲੇ ਵੀ ਕਾਫੀ ਜਾਮ ਲੱਗਾ ਦੇਖਿਆ ਜਾ ਸਕਦਾ ਹੈ।
ਪਿਛਲੀ ਖ਼ਬਰ ਪਸਰੀਚਾ ਹਸਪਤਾਲ ਨੇ ਮਨਾਇਆ ‘ਵਿਸ਼ਵ ਪਲਾਸਟਿਕ ਸਰਜਰੀ ਦਿਵਸ’ ਅਤੇ ‘ਸਥਾਪਨਾ ਦਿਵਸ’ ਅਗਲੀ ਖ਼ਬਰ ਸਿਹਤ ਵਿਭਾਗ ’ਚ ਠੇਕੇ ’ਤੇ ਕੰਮ ਕਰਦੀਆਂ ਐੱਮ. ਪੀ. ਐੱਚ. ਡਬਲਿਊ. ਨੇ ਸਿਵਲ ਸਰਜਨ ਦਫ਼ਤਰ ਬਾਹਰ ਦਿੱਤਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।