05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਗੋਲਡੀ ਭਗਤ ਭਾਰਗਵ ਨਗਰ ਮੰਡਲ ਦੇ ਪ੍ਰਧਾਨ ਬਣੇ

ਅਜੀਤ ਡੈਸਕ 15-07-2026
ਜਲੰਧਰ, 14 ਜੁਲਾਈ (ਸ਼ਿਵ)- ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਜਲੰਧਰ ਸ਼ਹਿਰੀ ਪ੍ਰਧਾਨ ਸੁਸ਼ੀਲ ਸ਼ਰਮਾ ਨੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਗੋਲਡੀ ਭਗਤ ਨੂੰ ਭਾਰਗਵ ਨਗਰ ਮੰਡਲ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਨਿਯੁਕਤੀ ’ਤੇ ਪਾਰਟੀ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਹੈ। ਸੁਸ਼ੀਲ ਸ਼ਰਮਾ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਗੋਲਡੀ ਭਗਤ ਇੱਕ ਸਰਗਰਮ ਸਮਾਜਿਕ ਅਤੇ ਸਿਆਸੀ ਵਰਕਰ ਹਨ। ਇਸ ਮੌਕੇ ਗੋਲਡੀ ਭਗਤ ਨੇ ਆਪਣੀ ਨਿਯੁਕਤੀ ’ਤੇ ਪਾਰਟੀ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਮਜ਼ਬੂਤੀ ਲਈ ਕੋਈ ਕਸਰ ਨਹੀਂ ਰਹਿਣ ਦੇਣਗੇ ।
ਪਿਛਲੀ ਖ਼ਬਰ ਕੇਵਲ ਵਿਹਾਰ ਆਰਮੀ ਕਾਲੋਨੀ ਬਾਹਰ ਖ਼ਰਾਬ ਸੜਕ ਤੇ ਗੰਦਗੀ ਨਾਲ ਬਣੇ ਮਾੜੇ ਹਾਲਾਤ ਅਗਲੀ ਖ਼ਬਰ ਜਯੋਤੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋੰ ਆਡੀਓ-ਵਿਜ਼ੂਅਲ ਟੂਲਸ ਰਾਹੀਂ ਆਪਣੇ ਤਕਨੀਕੀ ਹੁਨਰ ਦਾ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।