05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਜਯੋਤੀ ਪਬਲਿਕ ਸਕੂਲ ਦੇ ਵਿਦਿਆਰਥੀਆਂ ਵਲੋੰ ਆਡੀਓ-ਵਿਜ਼ੂਅਲ ਟੂਲਸ ਰਾਹੀਂ ਆਪਣੇ ਤਕਨੀਕੀ ਹੁਨਰ ਦਾ ਪ੍ਰਦਰਸ਼ਨ

ਅਜੀਤ ਡੈਸਕ 15-07-2026
ਜਲੰਧਰ, 14 ਜੁਲਾਈ (ਅ.ਬ.)- ਸਕੂਲ ਪ੍ਰਬੰਧਨ ਅਤੇ ਪ੍ਰਿੰਸੀਪਲ ਪ੍ਰ ਵੀਨ ਸ਼ਲੀ ਦੀ ਪ੍ਰਧਾਨਗੀ ਹੇਠ ਅੱਜ ਦੇ ਡਿਜੀਟਲ ਯੁੱਗ ’ਚ ਵਿਦਿਆਰਥੀਆਂ ਦੇ ਤਕਨੀਕੀ ਹੁਨਰ, ਰਚਨਾਤਮਕਤਾ ਅਤੇ ਸੰਚਾਰ ਹੁਨਰ ਨੂੰ ਵਿਕਸਤ ਕਰਨ ਲਈ ਪੋਡਕਾਸਟ, ਵਲੌਗਿੰਗ, ਡਿਜੀਟਲ ਕਹਾਣੀ ਸੁਣਾਉਣ, ਈ-ਪੋਸਟਰ ਬਣਾਉਣ, ਵੀਡੀਓ ਬਣਾਉਣ ਅਤੇ ਪਾਵਰਪੁਆਇੰਟ ਪੇਸ਼ਕਾਰੀਆਂ ਵਰਗੇ ਮੁਕਾਬਲੇ ਕਰਵਾਏ ਗਏ । ਇਨ੍ਹਾਂ ਮੁਕਾਬਲਿਆਂ ’ਚ, ਛੇਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਵਿਸ਼ੇ ਦੇ ਅਨੁਸਾਰ ਢੁਕਵੇਂ ਆਧੁਨਿਕ ਆਡੀਓ-ਵਿਜ਼ੂਅਲ ਟੂਲਸ ਦੀ ਵਰਤੋਂ ਕਰਕੇ ਦਰਸ਼ਕਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਆਪਣੇ ਵਿਚਾਰ ਪੇਸ਼ ਕੀਤੇ । ਪ੍ਰਿੰਸੀਪਲ ਪ੍ਰਵੀਨ ਸ਼ੈਲੀ ਨੇ ਕਿਹਾ ਕਿ ਅਜਿਹੇ ਮੌਕੇ ਵਿਦਿਆਰਥੀਆਂ ’ਚ ਆਡੀਓ-ਵੀਡੀਓ ਸੰਪਾਦਨ ਜਾਂ ਸਮੱਗਰੀ ਬਣਾਉਣ ’ਚ ਸ਼ਾਮਿਲ ਹੋਣ ਲਈ ਵਿਸ਼ਵਾਸ ਪੈਦਾ ਕਰਦੇ ਹਨ, ਜਿਸ ਨਾਲ ਉਨ੍ਹਾਂ ਦੇ ਸੁਪਨਿਆਂ ਨੂੰ ਖੰਭ ਲੱਗਦੇ ਹਨ। ਉਨ੍ਹਾਂ ਨੇ ਵਾਈਸ ਪ੍ਰਿੰਸੀਪਲ ਰਮਨਦੀਪ ਅਤੇ ਸਹਾਇਕ ਵਾਈਸ ਪ੍ਰਿੰਸੀਪਲ ਮਮਤਾ ਅਰੋੜਾ ਦੇ ਨਾਲ, ਜਿਊਰੀ ਦੁਆਰਾ ਐਲਾਨੇ ਗਏ ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਭੇਟ ਕੀਤੇ । ਡਾ. ਵਿਦੁਰ ਜੋਤੀ, ਚੇਅਰਮੈਨ ਟਰੱਸਟ, ਡਾ. ਸੁਵਿਕਰਮ ਜੋਤੀ, ਚੇਅਰਮੈਨ ਕਮ ਮੈਨੇਜਰ, ਮੈਨੇਜਿੰਗ ਕਮੇਟੀ; ਜਨਰਲ ਸਕੱਤਰ, ਟਰੱਸਟ ਨੇ ਵੀ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਯੋਗ ਯਤਨਾਂ ਦੀ ਸ਼ਲਾਘਾ ਕੀਤੀ।
ਪਿਛਲੀ ਖ਼ਬਰ ਗੋਲਡੀ ਭਗਤ ਭਾਰਗਵ ਨਗਰ ਮੰਡਲ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਮੇਅਰ ਨੇ ਕਈ ਇਲਾਕਿਆਂ ਦਾ ਦੌਰਾ ਕਰ ਕੇ ਕੰਮਾਂ ਦਾ ਲਿਆ ਜਾਇਜ਼ਾ ਖ਼ਾਮੀਆਂ ਦੂਰ ਕਰਨ ਦੇ ਦਿੱਤੇ ਨਿਰਦੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।