06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

‘ਆਪ’ ਆਗੂ ਨਿਤਿਨ ਕੋਹਲੀ ਸਾਥੀਆਂ ਸਮੇਤ ਖਾਟੂ ਸ਼ਿਆਮ ਤੇ ਸਾਲਾਸਰ ਧਾਮ ਹੋਏ ਨਤਮਸਤਕ

ਅਜੀਤ ਡੈਸਕ 14-07-2026
ਜਲੰਧਰ, 13 ਜੁਲਾਈ (ਜਤਿੰਦਰ ਪੰਮੀ)– ਆਮ ਆਦਮੀ ਪਾਰਟੀ ਦੇ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਨੇ ਆਪਣੇ ਕਰੀਬੀ ਦੋਸਤਾਂ ਨਾਲ ਮਿਲ ਕੇ ਖਾਟੂ ਸ਼ਿਆਮ ਜੀ ਦੀ ਵਿਸ਼ੇਸ਼ ਯਾਤਰਾ ਕੀਤੀ। ਯਾਤਰਾ ਦੇ ਦੌਰਾਨ ਨਿਤਿਨ ਕੋਹਲੀ ਸਾਲਾਸਾਰ ਸ਼੍ਰੀ ਬਾਲਾਜੀ ਗਊਸ਼ਾਲਾ ਵਿਖੇ ਵੀ ਗਏ। ਉੱਥੇ ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਗਊਸ਼ਾਲਾ ਵਿਚ ਗਊਆਂ ਦੀ ਸੇਵਾ ਕੀਤੀ ਅਤੇ ਸ਼ਰਧਾ ਪੂਰਵਕ ਪ੍ਰਸਾਦ ਚੜ੍ਹਾਇਆ। ਇਸ ਯਾਤਰਾ ਦੌਰਾਨ ਨਿਤਿਨ ਕੋਹਲੀ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਇਨ੍ਹਾਂ ਪਵਿੱਤਰ ਸਥਾਨਾਂ ਦੀ ਯਾਤਰਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਸ ਯਾਤਰਾ ਵਿਚ ਉਨ੍ਹਾਂ ਦੇ ਨਾਲ ਨਜ਼ਦੀਕੀ ਦੋਸਤ ਪਵਨ ਸੇਤੀਆ, ਡਾਕਟਰ ਅਮਿਤ ਮੋਂਟੂ, ਅਸ਼ਵਨੀ ਅਗਰਵਾਲ, ਨਮਨ ਅਗਰਵਾਲ ਤੇ ਸੰਦੀਪ ਥਾਪਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਨ੍ਹਾਂ ਸਾਰੇ ਸਾਥੀਆਂ ਨੇ ਮਿਲ ਕੇ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਪੂਜਾ ਅਰਚਨਾ ਕੀਤੀ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।
ਪਿਛਲੀ ਖ਼ਬਰ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਸਮਾਪਤ ਅਗਲੀ ਖ਼ਬਰ ਸੀਟੀ ਗਰੁੱਪ ਵਲੋਂ ਕਿਜ਼ਾਨਿਸਤਾਨ ’ਚ ਅੰਤਰਰਾਸ਼ਟਰੀ ਕਾਨਫਰੰਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।