06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸੀਟੀ ਗਰੁੱਪ ਵਲੋਂ ਕਿਜ਼ਾਨਿਸਤਾਨ ’ਚ ਅੰਤਰਰਾਸ਼ਟਰੀ ਕਾਨਫਰੰਸ

ਅਜੀਤ ਡੈਸਕ 14-07-2026
ਜਲੰਧਰ, 13 ਜੁਲਾਈ (ਸਟਾਫ ਰਿਪੋਰਟਰ)-ਕਜ਼ਾਖਸਤਾਨ ਦੇ ਇਤਿਹਾਸਕ ਸ਼ਹਿਰ ਅਲਮਾਟੀ ਨੇ ਹਾਲ ਹੀ ਵਿੱਚ ਵਿਸ਼ਵ ਪੱਧਰੀ ਅਕਾਦਮਿਕ ਨਵੀਨਤਾ ਦਾ ਕੇਂਦਰ ਬਣਦਿਆਂ 9ਵੀਂ ਇੰਟਰਨੈਸ਼ਨਲ ਮਲਟੀ-ਟ੍ਰੈਕ ਕਾਨਫਰੰਸ ਆਨ ਸਾਇੰਸਜ਼, ਇੰਜੀਨੀਅਰਿੰਗ, ਮੈਨੇਜਮੈਂਟ ਅਤੇ ਟੈਕਨੀਕਲ ਇਨੋਵੇਸ਼ਨ ਦੀ ਸਫਲ ਮੇਜ਼ਬਾਨੀ ਕੀਤੀ। ਇਸ ਵੱਡੇ ਅਕਾਦਮਿਕ ਸਮਾਗਮ ਦਾ ਆਯੋਜਨ ਸੀਟੀ ਇੰਸਟੀਚਿਊਟ ਆਫ ਇੰਜੀਨੀਅਰਿੰਗ, ਮੈਨੇਜਮੈਂਟ ਐਂਡ ਟੈਕਨਾਲੋਜੀ ਵੱਲੋਂ ਸੀਟੀ ਯੂਨੀਵਰਸਿਟੀ ਦੇ ਸਹਿਯੋਗ ਨਾਲ ਕੀਤਾ ਗਿਆ। ਇਸ ਦੇ ਨਾਲ ਅੰਤਰਰਾਸ਼ਟਰੀ ਸਹਿ-ਆਯੋਜਕਾਂ ਵਿੱਚ ਸਿਟੀ ਯੂਨੀਵਰਸਿਟੀ ਅਜਮਾਨ (ਯੂਏਈ) ਅਤੇ ਗਲੋਬਲ ਨੈਕਸਟ ਯੂਨੀਵਰਸਿਟੀ (ਮਲੇਸ਼ੀਆ) ਸ਼ਾਮਿਲ ਰਹੇ। ਕਾਨਫਰੰਸ ’ਚ ਨਾਰਖੋਜ਼ ਯੂਨੀਵਰਸਿਟੀ ਦੀ ਸੀਨੀਅਰ ਅਕਾਦਮਿਕ ਅਤੇ ਸਕੂਲ ਆਫ ਇਕਨਾਮਿਕਸ ਐਂਡ ਮੈਨੇਜਮੈਂਟ ਦੀ ਸਾਬਕਾ ਡੀਨ ਪ੍ਰੋ. ਦਿਲਬਰ ਗਿਮਰਾਨੋਵਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ । ਡਾ. ਨਿੱਤਨ ਅਰੋੜਾ, ਡਾਇਰੈਕਟਰ ਸੀਸੀਪੀਸੀ ਅਤੇ ਪ੍ਰਿੰਸੀਪਲ ਸੀਟੀਆਈਈਂਐਮਟੀ ਦੀ ਅਗਵਾਈ ਹੇਠ ਸੈਸ਼ਨਾਂ ਦਾ ਸੰਚਾਲਨ ਕੀਤਾ ਗਿਆ, ਜਿੱਥੇ ਅੰਤਰਰਾਸ਼ਟਰੀ ਮਾਹਿਰਾਂ ਵੱਲੋਂ ਨਵੀ ਤਕਨਾਲੋਜੀ ਤੇ ਤਕਨੀਕਾਂ ਬਾਰੇ ਵਿਚਾਰ ਸਾਂਝੇ ਕੀਤੇ ਗਏ। ਡਾ. ਪੁਨੀਤ ਪੂਰੀ (ਡੀ ਏ ਵੀ ਕਾਲਜ, ਜਲੰਧਰ) ਅਤੇ ਮਿਸ ਕ੍ਰਿਤਿਕਾ ਅਰੋੜਾ (ਚਿਤਕਾਰਾ ਯੂਨੀਵਰਸਿਟੀ) ਨੂੰ ਉਨ੍ਹਾਂ ਦੇ ਸ਼ਾਨਦਾਰ ਖੋਜ ਕੰਮਾਂ ਲਈ “ਬੈਸਟ ਪੇਪਰ ਐਵਾਰਡ” ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਡਾ. ਇਸਮਾਗੁਲੋਵਾ ਸਿਮਬਤ, ਡਾ. ਅਨਨਯਾ ਮਿਸ਼ਰਾ, ਡਾ. ਪਰਦੀਪ ਗੋਰਾਇਆ, ਮਿਸ ਅਗੇਰਿਮ ਸ਼ਾਖਾਨੋਵਾ, ਡਾ. ਅਭਿਨਵ ਆਨੰਦ, ਡਾ. ਵਰਿੰਦਰ ਸਿੰਘ ਰਾਣਾ, ਐਸੋਸੀਏਟ ਪ੍ਰੋ. ਡਾ. ਦਲਵਿੰਦਰ ਕੌਰ ਅਤੇ ਮਿਸਟਰ ਅਮਨਦੀਪ ਸਿੰਘ ਵਰਗੇ ਪ੍ਰਸਿੱਧ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਸੀਟੀ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਪ੍ਰੋ. (ਡਾ.) ਮਨਬੀਰ ਸਿੰਘ ਨੇ ਕਿਹਾ ਕਿ ਅਸਲ ਗਿਆਨ ਅਤੇ ਨਵੀਨਤਾ ਕਿਸੇ ਭੂਗੋਲਿਕ ਸੀਮਾਵਾਂ ਵਿੱਚ ਬੱਝੀ ਨਹੀਂ ਹੁੰਦੀ। ਉਨ੍ਹਾਂ ਨੇ ਦੱਸਿਆ ਕਿ ਸੀਟੀ ਗਰੁੱਪ ਹਮੇਸ਼ਾਂ ਇੱਕ ਅਜਿਹਾ ਅਕਾਦਮਿਕ ਮਾਹੌਲ ਤਿਆਰ ਕਰਦਾ ਆ ਰਿਹਾ ਹੈ ਜਿੱਥੇ ਵਿਦਵਾਨ, ਖੋਜਕਰਤਾ ਅਤੇ ਉਦਯੋਗਕ ਮਾਹਿਰ ਇਕੱਠੇ ਹੋ ਕੇ ਵਿਚਾਰ ਸਾਂਝੇ ਕਰਦੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਲੇਸ਼ੀਆ, ਸਿੰਗਾਪੁਰ, ਦੁਬਈ, ਅਜ਼ਰਬੈਜਾਨ, ਵੀਅਤਨਾਮ ਅਤੇ ਹੁਣ ਕਜ਼ਾਖਸਤਾਨ ਵਿੱਚ ਹੋਈਆਂ ਕਾਨਫਰੰਸਾਂ ਨੇ ਇੱਕ ਵਿਸ਼ਵ ਪ੍ਰਸਿੱਧ ਮੰਚ ਬਣਾਇਆ ਹੈ ।
ਪਿਛਲੀ ਖ਼ਬਰ ‘ਆਪ’ ਆਗੂ ਨਿਤਿਨ ਕੋਹਲੀ ਸਾਥੀਆਂ ਸਮੇਤ ਖਾਟੂ ਸ਼ਿਆਮ ਤੇ ਸਾਲਾਸਰ ਧਾਮ ਹੋਏ ਨਤਮਸਤਕ ਅਗਲੀ ਖ਼ਬਰ ਪ੍ਰਧਾਨ ਮੰਤਰੀ ਦੀ ਜਲੰਧਰ ਛਾਉਣੀ ਦੀ ਰੈਲੀ ’ਚ ਬੰਬ ਧਮਾਕੇ ਕਰਨ ਦੀ ਧਮਕੀ ਡਿਪਟੀ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਨੇ ਰੈਲੀ ਵ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।