08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-07-2026

ਨਿਤਿਨ ਕੋਹਲੀ ਵਲੋਂ 1.25 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ਦੇ ਕੰਮ ਦਾ ਉਦਘਾਟਨ

ਅਜੀਤ ਡੈਸਕ 11-07-2026
ਜਲੰਧਰ, 10 ਜੁਲਾਈ (ਜਤਿੰਦਰ ਪੰਮੀ)–ਆਮ ਆਦਮੀ ਪਾਰਟੀ ਦੇ ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਨੇ 80 ਲੱਖ ਦੀ ਲਾਗਤ ਨਾਲ ਖਾਲਸਾ ਕਾਲਜ ਤੋਂ ਲੈ ਕੇ ਬੀ. ਐੱਸ. ਐੱਫ. ਚੌਕ ਤੱਕ ਦੀ ਸੜਕ ਦੇ ਨਿਰਮਾਣ ਕਾਰਜ ਅਤੇ ਵਾਰਡ ਨੰਬਰ 8 ਦੀ ਪ੍ਰੋਫੈਸਰ ਕਾਲੋਨੀ ਵਿਖੇ ਲਗਭਗ 45.60 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀਆਂ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਹਾਜ਼ਰ ਇਲਾਕਾ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਨਿਤਿਨ ਕੋਹਲੀ ਨੇ ਕਿਹਾ ਕਿ ਜਲੰਧਰ ਸੈਂਟਰਲ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੈ। ਉਨ੍ਹਾਂ ਕਿਹਾ ਕਿ ਪ੍ਰੋਫੈਸਰ ਕਾਲੋਨੀ ਦੀਆਂ ਸੜਕਾਂ ਦਾ ਇਹ ਪ੍ਰੋਜੈਕਟ ਇਲਾਕਾ ਨਿਵਾਸੀਆਂ ਨੂੰ ਵੱਡੀ ਰਾਹਤ ਪ੍ਰਦਾਨ ਕਰੇਗਾ। ਕੋਹਲੀ ਨੇ ਭਰੋਸਾ ਦਿਵਾਇਆ ਕਿ ਉਹ ਹਲਕੇ ਦੇ ਹਰ ਗਲੀ-ਮੁਹੱਲੇ ਤੱਕ ਬੁਨਿਆਦੀ ਸਹੂਲਤਾਂ ਪਹੁੰਚਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਇਸ ਮੌਕੇ ਮਨੀਸ਼ ਸ਼ਰਮਾ, ਅਮਰਦੀਪ ਸਿੰਘ ਕਿੰਨੂੰ, ਮਨੀਸ਼ ਸ਼ਰਮਾ, ਐਡਵੋਕੇਟ ਪ੍ਰਭਜੋਤ ਔਜਲਾ, ਸੁਖਜੀਤ ਸਿੰਘ ਮਿਨਹਾਸ, ਟਿੰਮੀ ਜਗਜੀਤ ਸੱਬੀ, ਗੌਰਵ ਸ਼ਰਮਾ, ਰਾਹੁਲ ਸ਼ਰਮਾ, ਹਰਕਮਲਜੀਤ ਸਿੰਘ, ਭੁਪਿੰਦਰ ਗੋਇਲ ਅਤੇ ਕਰਨਵੀਰ ਸਿੰਘ ਵਿਸ਼ੇਸ਼ ਤੌਰ ‘ਤੇ ਮੌਜੂਦ ਸਨ।
ਪਿਛਲੀ ਖ਼ਬਰ ਡੀ. ਸੀ. ਵਲੋਂ ਸਪੈਸ਼ਲ ਉਲੰਪਿਕਸ ਤੈਰਾਕ ਭਾਵਿਕ ਅਟਵਾਲ ਦਾ ਸਨਮਾਨ ਅਗਲੀ ਖ਼ਬਰ ਪਹਿਲੀ ਕਿਸ਼ਤ ਆਉਣ ਤੋਂ ਬਾਅਦ ਮਾਵਾਂ-ਧੀਆਂ ਸਤਿਕਾਰ ਯੋਜਨਾ ਲਈ ਬੀਬੀਆਂ ’ਚ ਰਜਿਸਟ੍ਰੇਸ਼ਨ ਵਾਸਤੇ ਲੱਗੀ ਦੌੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।