27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਏ.ਪੀ.ਜੇ. ਸਕੂਲ ਰਾਮਾ ਮੰਡੀ ਨੇ ਸ਼ਤਰੰਜ ਟੂਰਨਾਮੈਂਟ ’ਚ ਕੀਤੀ ਦੋਹਰੀ ਜਿੱਤ ਦਰਜ

ਅਜੀਤ ਡੈਸਕ 09-07-2026
ਜਲੰਧਰ, 8 ਜੁਲਾਈ (ਪਵਨ ਖਰਬੰਦਾ)-ਏਪੀਜੇ ਸਕੂਲ ਰਾਮਾ ਮੰਡੀ ਜਲੰਧਰ ਦੀ ਦਸਵੀਂ ਜਮਾਤ ਦੇ ਵਿਦਿਆਰਥੀ ਸਾਹਿਬ ਜੋਤ ਨੇ ਐਲੀਟ ਕਿੰਗਜ਼ ਅਕੈਡਮੀ, ਤਲਹਣ ਰੋਡ, ਜਲੰਧਰ ਵੱਲੋਂ ਰਾਮਾ ਮੰਡੀ ਵਿੱਚ ਕਰਵਾਏ ਗਏ ਚੈੱਸ ਟੂਰਨਾਮੈਂਟ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋਵੇਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ। ਸਾਹਿਬ ਜੋਤ ਨੇ ਰੈਪਿਡ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਨਕਦ ਰਕਮ, ਟਰਾਫੀ ਅਤੇ ਸੋਨੇ ਦਾ ਤਮਗਾ ਜਿੱਤਿਆ। ਇਸ ਤੋਂ ਇਲਾਵਾ, ਬਲਿਟਜ਼ ਟੂਰਨਾਮੈਂਟ ਵਿੱਚ ਵੀ ਪਹਿਲਾ ਸਥਾਨ ਹਾਸਲ ਕਰਦੇ ਹੋਏ ਨਕਦ ਰਕਮ ਅਤੇ ਸੋਨੇ ਦਾ ਤਮਗਾ ਆਪਣੇ ਨਾਮ ਕੀਤਾ। ਸਕੂਲ ਦੇ ਪ੍ਰਿੰਸੀਪਲ ਏ ਕੇ ਸ਼ਰਮਾ ਤੇ ਵਾਇਸ ਪਿ੍ੰਸੀਪਲ ਲਵਲੀਨ ਬੱਗਾ, ਅਧਿਆਪਕਾਂ ਅਤੇ ਮਾਪਿਆਂ ਨੇ ਸਾਹਿਬ ਜੋਤ ਨੂੰ ਇਸ ਸ਼ਾਨਦਾਰ ਉਪਲਬਧੀ ਲਈ ਵਧਾਈ ਦਿੱਤੀ ਅਤੇ ਉਸਦੇ ਉਜਲੇ ਭਵਿੱਖ ਲਈ ਸ਼ੁਭਕਾਮਨਾਵਾਂ ਪ੍ਰਗਟ ਕੀਤੀਆਂ।
ਪਿਛਲੀ ਖ਼ਬਰ ‘ਫੀਫਾ ਵਿਸ਼ਵ ਕੱਪ’ 2026 ਅਗਲੀ ਖ਼ਬਰ ਅਲਮਸਤ ਬਾਪੂ ਗੁਰਚਰਨ ਸ਼ਾਹ ਦੀ ਯਾਦ ਵਿਚ ਸਾਲਾਨਾ ਜੋੜ ਮੇਲਾ 12 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।