26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਉਦਯੋਗਪਤੀਆਂ ਦੀਆਂ ਸਮੱਸਿਆਵਾਂ ਪਹਿਲ ਦੇ ਆਧਾਰ ’ਤੇ ਹੱਲ ਹੋਣਗੀਆਂ - ਪੁਲਿਸ ਕਮਿਸ਼ਨਰ ਉਦਯੋਗਪਤੀਆਂ ਤੇ ਵਪਾਰੀਆਂ ਦੀ ਮੀਟਿੰਗ ’ਚ ਮੁੱਖ ਮਹਿਮਾਨ ਵਜੋਂ ਪੁੱਜੇ ਸੀ. ਪੀ. ਸਤਿੰਦਰ ਸਿੰਘ

ਅਜੀਤ ਡੈਸਕ 09-07-2026
ਜਲੰਧਰ, 8 ਜੁਲਾਈ (ਜਤਿੰਦਰ ਪੰਮੀ)– ਯੂਨਾਈਟਿਡ ਫੋਰਮ ਆਫ ਇੰਡਸਟਰੀ ਐਂਡ ਟ੍ਰੇਡ ਵੱਲੋਂ ਉਦਯੋਗਪਤੀਆਂ ਤੇ ਵਪਾਰੀਆਂ ਦੀ ਉੱਚ ਪੱਧਰੀ ਮੀਟਿੰਗ ਕੀਤੀ ਗਈ। ਇਸ ਵਿਚ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ‘ਆਪ’ ਦੇ ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ, ਗੁਰਪ੍ਰੀਤ ਸਿੰਘ ਢੇਸੀ ਸਮੇਤ ਸ਼ਹਿਰ ਦੇ ਪ੍ਰਮੁੱਖ ਉਦਯੋਗਪਤੀ, ਵਪਾਰੀ ਅਤੇ ਵੱਖ-ਵੱਖ ਉਦਯੋਗਿਕ ਸੰਸਥਾਵਾਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਮੀਟਿੰਗ ਦੇ ਸ਼ੁਰੂ ਵਿੱਚ ਯੂਨਾਈਟਿਡ ਫੋਰਮ ਆਫ ਇੰਡਸਟਰੀ ਐਂਡ ਟ੍ਰੇਡ ਦੇ ਅਹੁਦੇਦਾਰਾਂ ਨੇ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦਾ ਗੁਲਦਸਤਾ ਤੇ ਯਾਦਗਾਰੀ ਚਿੰਨ੍ਹ ਭੇਟ ਕਰਕੇ ਭਰਵਾਂ ਸਵਾਗਤ ਅਤੇ ਸਨਮਾਨ ਕੀਤਾ। ਉਦਯੋਗਪਤੀਆਂ ਨੇ ਫੋਕਲ ਪੁਆਇੰਟ ਅਤੇ ਇਸ ਦੇ ਆਲੇ-ਦੁਆਲੇ ਦੇ ਉਦਯੋਗਿਕ ਖੇਤਰਾਂ ਗਦਾਈਪੁਰ, ਰੰਧਾਵਾ ਮਸੰਦਾ, ਸਲੇਮਪੁਰ ਆਦਿ ਨਾਲ ਸਬੰਧਤ ਕਾਨੂੰਨ-ਵਿਵਸਥਾ ਅਤੇ ਸੁਰੱਖਿਆ ਦੇ ਮਸਲੇ ਉਠਾਏ। ਉਨ੍ਹਾਂ ਫੋਕਲ ਪੁਆਇੰਟ ਦੀਆਂ ਖਸਤਾ ਹਾਲ ਸੜਕਾਂ, ਟਰੈਫਿਕ ਸਮੱਸਿਆਵਾਂ, ਕਈ ਵਾਰ ਅਣਜਾਣੇ ਵਿੱਚ ਹੋਣ ਵਾਲੇ ਚਲਾਨਾਂ, ਉਦਯੋਗਪਤੀਆਂ ਅਤੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਨਿਯਮਿਤ ਪੁਲਿਸ ਗਸ਼ਤ ਵਧਾਉਣ ਦੀ ਮੰਗ ਕੀਤੀ। ਯੂਨਾਈਟਿਡ ਫੋਰਮ ਆਫ ਇੰਡਸਟਰੀ ਐਂਡ ਟ੍ਰੇਡ ਵੱਲੋਂ ਉਦਯੋਗਪਤੀਆਂ ਦੁਆਰਾ ਚਲਾਈ ਜਾ ਰਹੀ ਕੇ.ਐੱਸ.ਪੀ. ਸੁਰੱਖਿਆ ਪ੍ਰਣਾਲੀ ਨੂੰ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੋਰ ਪ੍ਰਭਾਵਸ਼ਾਲੀ ਬਣਾਉਣ ਦਾ ਸੁਝਾਅ ਵੀ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਸਾਰੀਆਂ ਸਮੱਸਿਆਵਾਂ ਨੂੰ ਗੰਭੀਰਤਾ ਨਾਲ ਸੁਣਦਿਆਂ ਭਰੋਸਾ ਦਿੱਤਾ ਕਿ ਫੋਕਲ ਪੁਆਇੰਟ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਪੁਲਿਸ ਗਸ਼ਤ ਵਧਾਈ ਜਾਵੇਗੀ ਅਤੇ ਕੇ.ਐੱਸ.ਪੀ. ਦੀ ਰਾਤਰੀ ਸੁਰੱਖਿਆ ਵਿਵਸਥਾ ਨੂੰ ਪੁਲਿਸ ਦਾ ਪੂਰਾ ਸਹਿਯੋਗ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪੁਲਿਸ ਦੇ ਦੋ ਸੀਨੀਅਰ ਅਧਿਕਾਰੀ ਯੂਨਾਈਟਿਡ ਫੋਰਮ ਦੇ ਅਹੁਦੇਦਾਰਾਂ ਨਾਲ ਐਸੋਸੀਏਸ਼ਨ ਦੇ ਦਫ਼ਤਰ ਵਿੱਚ ਮੀਟਿੰਗ ਕਰਕੇ ਜ਼ਮੀਨੀ ਪੱਧਰ ’ਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ ਅਤੇ ਲੋੜੀਂਦੇ ਸੁਧਾਰ ਪਹਿਲ ਦੇ ਆਧਾਰ ’ਤੇ ਲਾਗੂ ਕੀਤੇ ਜਾਣਗੇ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਕੇ.ਐੱਸ.ਪੀ. ਸੁਰੱਖਿਆ ਟੀਮ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ ਅਤੇ ਪੁਲਿਸ ਵੱਲੋਂ ਦੋ ਮੁਲਾਜ਼ਮ ਵੀ ਇਸ ਪ੍ਰਣਾਲੀ ਲਈ ਮੁਹੱਈਆ ਕਰਵਾਏ ਜਾਣਗੇ। ਸਤਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ ਸਨੈਚਿੰਗ, ਚੋਰੀ, ਰੰਗਦਾਰੀ, ਫਿਰੌਤੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਅਸਮਾਜਿਕ ਅਨਸਰਾਂ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਜਾਵੇਗੀ। ਹਰ ਸ਼ਿਕਾਇਤ ’ਤੇ ਤੁਰੰਤ ਐਫ਼.ਆਈ.ਆਰ. ਦਰਜ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਯਕੀਨੀ ਬਣਾਈ ਜਾਵੇਗੀ ਤਾਂ ਜੋ ਉਦਯੋਗਪਤੀ, ਵਪਾਰੀ ਅਤੇ ਕਰਮਚਾਰੀ ਬੇਖ਼ੌਫ਼ ਮਾਹੌਲ ਵਿੱਚ ਆਪਣਾ ਕੰਮ ਕਰ ਸਕਣ। ਮੀਟਿੰਗ ਦੇ ਦੂਜੇ ਸੈਸ਼ਨ ਦੌਰਾਨ ਦੁਬਈ ਦੀ ਪ੍ਰਮੁੱਖ ਰੀਅਲ ਅਸਟੇਟ ਕੰਪਨੀ ਦੇ ਪ੍ਰਤੀਨਿਧੀਆਂ ਨੇ ਨਿਵੇਸ਼ ਤੇ ਬਿਹਤਰ ਜੀਵਨ ਸ਼ੈਲੀ ਨਾਲ ਜੁੜੇ ਮੌਕਿਆਂ ਬਾਰੇ ਵਿਸ਼ੇਸ਼ ਪ੍ਰਸਤੁਤੀ ਦਿੱਤੀ। ਦੁਬਈ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਵਫ਼ਦ ਦੀ ਅਗਵਾਈ ਹਬੀਬ ਖ਼ਾਨ ਨੇ ਕੀਤੀ। ਵਫ਼ਦ ਵਿੱਚ ਮੁਹੰਮਦ ਅਬਰਾਰ ਤੇ ਅਰਸ਼ਪ੍ਰੀਤ ਕੌਰ ਵੀ ਸ਼ਾਮਲ ਸਨ। ਪ੍ਰਤੀਨਿਧੀਆਂ ਨੇ ਦੁਬਈ ਵਿੱਚ ਵਿਕਸਿਤ ਹੋ ਰਹੇ ਵਿਸ਼ਵ ਪੱਧਰੀ ਮੇਗਾ ਪ੍ਰਾਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਉਦਯੋਗਪਤੀਆਂ ਨੂੰ ਅੰਤਰਰਾਸ਼ਟਰੀ ਨਿਵੇਸ਼ ਦੇ ਮੌਕਿਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਨਰੇਸ਼ ਸ਼ਰਮਾ (ਐਚ.ਆਰ. ਇੰਟਰਨੈਸ਼ਨਲ), ਨਰਿੰਦਰ ਸਿੰਘ ਸੱਗੂ (ਪ੍ਰਧਾਨ, ਫੋਕਲ ਪੁਆਇੰਟ ਐਕਸਟੈਂਸ਼ਨ ਐਸੋਸੀਏਸ਼ਨ), ਬਲਰਾਮ ਕਪੂਰ (ਚੇਅਰਮੈਨ, ਜਾਮਾ), ਤਜਿੰਦਰ ਸਿੰਘ ਭਸੀਨ (ਪ੍ਰਧਾਨ ਉਦਯੋਗ ਨਗਰ ਮੈਨੂਫੈਕਚਰਰਜ਼ ਐਸੋਸੀਏਸ਼ਨ), ਨਿਤਿਨ ਕਪੂਰ ਉਪ ਪ੍ਰਧਾਨ, ਅਸ਼ੋਕ ਸ਼ਰਮਾ, ਰਾਜੀਵ ਮਿੱਤਲ (ਸਕੱਤਰ ਫੋਕਲ ਪੁਆਇੰਟ), ਜੋਸਫ ਵਰਮਾ, ਪਵਨ ਸੇਤੀਆ, ਕੁਸ਼ਲ ਸ਼ਰਮਾ, ਪੁਨੀਤ ਗੁਪਤਾ, ਅਸ਼ਵਨੀ ਸ਼ਰਮਾ, ਧਰਮਿੰਦਰ ਮਹਿਤਾ, ਅਮਨਦੀਪ ਸਿੰਘ ਸੱਗੂ, ਇੰਦਰਦੀਪ ਸਿੰਘ ਸੱਗੂ, ਕਪਿਲ ਅਰੋੜਾ (ਪ੍ਰਧਾਨ ਸਾਈਪੁਰ), ਅਰਵਿੰਦ ਗੁਪਤਾ, ਸੰਜੀਵ ਗੁਪਤਾ, ਅਮਿਤ ਮਲਹੋਤਰਾ, ਰਾਜੂ ਲਾਂਬਾ, ਅਜੀਤ ਸਿੰਘ ਵਿਰਦੀ, ਕਮਲਜੀਤ ਸਿੰਘ, ਅੰਕਿਤ ਅਰੋੜਾ, ਤਰੁਸ਼ ਮਿੱਤਲ, ਪੁਸ਼ਪਿੰਦਰ ਸਿੰਘ, ਰਾਕੇਸ਼ ਅਗਰਵਾਲ, ਵਰੁਣ ਗੁਪਤਾ, ਸੰਦੀਪ ਸਾਂਭੀ, ਅਮਿਤ ਕੁਮਾਰ, ਦੀਪਕ ਸ਼ਰਮਾ, ਦਲੀਪ ਮਹਿਤਾ, ਗੌਰਵ ਸਨਨ, ਹਿਤੇਸ਼ ਜਾਂਗੜਾ, ਜਤਿੰਦਰ ਕੁਮਾਰ, ਜਤਿੰਦਰ ਸਿੰਘ ਸੇਠੀ, ਕੁਲਜੀਤ ਸਿੰਘ, ਮਧੂ ਸੂਦਨ ਅਰੋੜਾ, ਮਨੀਸ਼ ਗੁਪਤਾ, ਮਨੀਸ਼ ਗੋਇਲ, ਮਨਜੋਤ ਸਿੰਘ, ਮਨਮੋਹਨ ਸਿੰਘ, ਨਵਦੀਪ ਸਿੰਘ, ਨਿਤੇਸ਼ ਜਾਂਗੜਾ, ਨਵਨੀਤ ਗੁਪਤਾ, ਨਿਸ਼ੂ ਸੋਨੀ, ਪੰਕਜ ਰਾਏ, ਰਾਜੀਵ ਗੁਪਤਾ, ਰਿਸ਼ੀ ਮੋਂਗਾ, ਸੰਦੀਪ ਗੁਪਤਾ, ਸਚਿਨ ਕਪੂਰ, ਸੰਦੀਪ ਕਪੂਰ, ਸੰਜੇ ਮਹਿਤਾ, ਸੰਜੀਵ ਅਗਰਵਾਲ, ਸੰਜੀਵ ਗੁਪਤਾ ਅਤੇ ਸੰਜੀਵ ਖੁੱਲਰ ਸਮੇਤ ਵੱਡੀ ਗਿਣਤੀ ਵਿੱਚ ਉਦਯੋਗਪਤੀ ਅਤੇ ਵਪਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਜਮਹੂਰੀ ਕਿਸਾਨ ਸਭਾ ਦੀ ਸੂਬਾਈ ਮੀਟਿੰਗ ਅਗਲੀ ਖ਼ਬਰ ਸ਼੍ਰੋਮਣੀ ਕਮੇਟੀ ‘ਮਾਂ ਖੇਡ ਕਬੱਡੀ’ ਨੂੰ ਸਿੱਖੀ ਸਰੂਪ ਵਿਚ ਕਰੇਗੀ ਉਤਸ਼ਾਹਿਤ - ਜਥੇਦਾਰ ਮੰਨਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।