09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਟ੍ਰੈਫਿਕ ਪੁਲਿਸ ਤੇ ਤਹਿਬਾਜ਼ਾਰੀ ਵਿਭਾਗ ਦੀ ਮੁਹਿੰਮ ਹੋਈ ਫੇਲ੍ਹ ਕਬਜ਼ਾਧਾਰੀਆਂ ਨੇ ਸ਼ਰੇਆਮ ਕੀਤੇ ਫੁੱਟਪਾਥਾਂ ’ਤੇ ਨਾਜਾਇਜ਼ ਕਬਜ਼ੇ

ਅਜੀਤ ਡੈਸਕ 08-07-2026
ਜਲੰਧਰ, 7 ਜੁਲਾਈ (ਪਵਨ ਖਰਬੰਦਾ)-ਪੁਲਿਸ ਕਮਿਸ਼ਨਰੇਟ ਦੀ ਟਰੈਫਿਕ ਪੁਲਿਸ ਵਲੋਂ ਨਗਰ ਨਿਗਮ ਦੀ ਤਹਿਬਜ਼ਾਰੀ ਵਿਭਾਗ ਦੀ ਟੀਮ ਨਾਲ ਮਿਲ ਕੇ ਸ਼ਹਿਰ ਦੇ ਫੁੱਟਪਾਥਾਂ. ਸੜਕਾਂ ਅਤੇ ਬਾਜ਼ਾਰਾਂ ਆਦਿ ਰੇਹੜੀਆਂ ਫੜੀਆਂ ਤੇ ਆਪਣੇ ਕਾਰੋਬਾਰ ਚਲਾਉਣ ਵਾਲੇ ਲੋਕਾਂ ਖਿਲਾਫ਼ ਚਲਾਈ ਗਈ ਮੁਹਿੰਮ ਕੁਝ ਦਿਨ ਬਾਅਦ ਹੀ ਫੈਲ ਹੋ ਗਈ ਤੇ ਕਬਜ਼ਾਧਾਰੀਆਂ ਵਲੋਂ ਟਰੈਫਿਕ ਪੁਲਿਸ ਤੇ ਤਹਿਬਜਾਰੀ ਵਿਭਾਗ ਦੀ ਢਿੱਲੀ ਕਾਰਗੁਜਾਰੀ ਦਾ ਪੂਰਾ ਫਾਇਦਾ ਉਠਾਉਂਦੇ ਹੋਏ ਤਹਿਬਜ਼ਾਰੀ ਵਿਭਾਗ ਦੇ ਕੁਝ ਭਿ੍ਸ਼ਟ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਸ਼ਰੇਆਮ ਆਪਣੇ ਕਾਰੋਬਾਰ ਖੋਲ੍ਹ ਕੇ ਨਗਰ ਨਿਗਮ ਨੂੰ ਲੱਖਾਂ ਰੁਪਏ ਦਾ ਘਾਟਾ ਪਾਇਆ ਜਾ ਰਿਹਾ ਹੈ। ਅਜੀਤ ਦੇ ਪਾਠਕਾਂ ਵਲੋਂ ਦਿੱਤੀ ਗਈ ਜਾਣਕਾਰੀ ਉਪਰੰਤ ਅੱਜ ਜਦੋਂ ਨਾਮਦੇਵ ਚੌਂਕ ਨੇੜੇ ਦੌਰਾ ਕੀਤਾ ਗਿਆ ਤਾਂ ਦੇਖਣ ’ਚ ਆਇਆ ਕਿ ਉਕਤ ਚੌਂਕ ਨੇੜੇ ਫੁੱਟਪਾਥ ਤੇ ਸ਼ਰੇਆਮ ਕੁਝ ਲੋਕਾਂ ਵਲੋਂ ਆਪਣੇ ਛੋਟੇ ਛੋਟੇ ਢਾਬੇ ਖੋਲ੍ਹੇ ਗਏ ਹਨ ਤੇ ਇੱਥੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਉਨ੍ਹਾਂ ਵਲੋਂ ਗਾਹਕਾਂ ਦੇ ਬੈਠਣ ਕੁਰਸੀਆਂ ਤੇ ਪੱਖਿਆਂ ਦੀ ਸੁਵਿਧਆਵਾਂ ਵੀ ਦਿੱਤੀਆਂ ਜਾ ਰਹੀਆਂ ਹਨ, ਜਿਸ ਨਾਲ ਇਸ ਚੌਕ ਨੇੜੇ ਬਣੇ ਹੋਏ ਫੁੱਟਪਾਥ ’ਤੇ ਚੱਲ੍ਹਣ ਵਾਲੇ ਲੋਕਾਂ ਨੂੰ ਮਜਬੂਰੀ ’ਚ ਸੜਕ ਕਿਨਾਰੇ ਚੱਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ, ਜਿਸ ਕਾਰਨ ਹਰ ਸਮੇਂ ਸੜਕੀ ਹਾਦਸਾਂ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਹੀ ਕਾਂਗਰਸ ਭਵਨ ਨੇੜੇ (ਡੀ.ਸੀ ਦਫਤਰ ਦੇ ਸਾਹਮਣੇ) ਵੀ ਕਈ ਵਿਅਕਤੀਆਂ ਵਲੋਂ ਸ਼ਰੇਆਮ ਖਾਣ-ਪੀਣ ਦੇ ਸਾਮਾਨ ਦੀਆਂ ਦੁਕਾਨਾਂ ਆਦਿ ਖੋਲ੍ਹੀਆਂ ਗਈਆਂ ਹਨ, ਜੋ ਕਿ ਦੋਵੇਂ ਹੀ ਵਿਭਾਗਾਂ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦੇ ਹਨ। ਇਸੇ ਤਰ੍ਹਾਂ ਹੀ ਲਾਡੋਵਾਲੀ ਰੋਡ ਤੇ ਸਾਫ਼ ਦੇਖਣ ਨੂੰ ਮਿਲਿਆ ਕਿ ਕੁਝ ਦੁਕਾਨਦਾਰਾਂ ਵਲੋਂ ਆਪਣੀਆਂ ਪੁਰਾਣੀਆਂ ਗੱਡੀਆਂ ਨੂੰ ਸ਼ਰੇਆਮ ਫੁੱਟਪਾਥ ’ਤੇ ਖੜ੍ਹੀਆਂ ਕਰਕੇ ਉਨ੍ਹਾਂ ਨੂੰ ਠੀਕ ਕੀਤਾ ਜਾ ਰਿਹਾ ਸੀ ਤੇ ਇਸ ਦੇ ਨਾਲ ਹੀ ਸੜਕ ’ਤੇ ਬਰਸਾਤੀ ਪਾਣੀ ਖੜ੍ਹਾ ਹੋਣ ਕਾਰਨ ਪੈਦਲ ਚੱਲ੍ਹਣ ਵਾਲੇ ਲੋਕਾਂ ਨੂੰ ਮਜਬੂਰੀ ’ਚ ਸੜਕ ਵਿਚਕਾਰ ਚੱਲ੍ਹਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸੇ ਤਰ੍ਹਾਂ ਹੀ ਕੁਝ ਦੁਕਾਨਦਾਰਾਂ ਵਲੋਂ ਲਾਡੋਵਾਲੀ ਰੋੜ ਨੇੜੇ ਕਬਾੜ ਗੱਡੀਆਂ ਨੂੰ ਕਾਫ਼ੀ ਸਮੇਂ ਤੋਂ ਖੜ੍ਹਾ ਕੀਤਾ ਗਿਆ ਹੈ, ਜਿਨ੍ਹਾਂ ਨੂੰ ਕਾਫ਼ੀ ਸਮੇਂ ਤੋਂ ਨਾਂ ਹਟਾਏ ਜਾਣ ਕਾਰ ਸੰਬਧਿਤ ਵਿਭਾਗ ’ਤੇ ਸਵਾਲੀਆ ਨਿਸ਼ਾਨ ਲਗ ਰਹੇ ਹਨ ਤੇ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਰੋਡ ਤੋਂ ਰੋਜ਼ਾਨਾਂ ਹੀ ਪੁਲਿਸ ਕਮਿਸ਼ਨਰੇਟ ਦੇ ਸੀਨੀਅਰ ਅਧਿਕਾਰੀ ਨਿਕਲਦੇ ਹਨ ਪ੍ਰੰਤੂ ਉਸ ਦੇ ਬਾਵਜੂਦੀ ਵੀ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ। ਪਾਠਕਾਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਅਲਾਸਕਾ ਚੌਂਕ ਅਤੇ ਸ਼ਾਸਤਰੀ ਮਾਰਕੀਟ ਦਾ ਦੌਰਾ ਕੀਤਾ ਗਿਆ ਤਾਂ ਉੱਥੇ ਵੀ ਸ਼ਰੇਆਮ ਕੁਜ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਸ਼ਰੇਆਮ ਸਾਮਾਨ ਰੱਖ ਕੇ ਫੁੱਟਪਾਥਾਂ ’ਤੇ ਕਬਜ਼ੇ ਕੀਤੇ ਗਏ ਹਨ। ਹੁਣ ਦੇਖਣਾ ਇਹ ਹੈ ਕਿ ਸ਼ਹਿਰ ਦੇ ਮੁੱਖ ਬਾਜ਼ਾਰਾਂ ’ਚ ਦੁਕਾਨਦਾਰਾਂ ਤੇ ਫੜੀਆਂ ਵਾਲਿਆਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਖਿਲਾਫ਼ ਟਰੈਫਿਕ ਪੁਲਿਸ ਤੇ ਤਹਿਬਜ਼ਾਰੀ ਵਿਭਾਗ ਵਲੋਂ ਕੋਈ ਠੋਸ ਕਾਰਵਾਈ ਕੀਤੀ ਜਾਵੇਗੀ ਜਾ ਇਹ ਲੋਕ ਇਸ ਤਰ੍ਹਾਂ ਹੀ ਕਬਜ਼ੇ ਕਰਕੇ ਆਪਣੇ ਕਾਰੋਬਾਰ ਚਲਾਉਂਦੇ ਰਹਿਣਗੇ।
ਪਹਿਲਾਂ ਹੀ ਮਿਲ ਜਾਂਦੀ ਹੈ ਸੂਚਨਾ
ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤਹਿਬਜ਼ਾਰੀ ਵਿਭਾਗ ਦੇ ਕੁਝ ਭ੍ਰਿਸ਼ਟ ਅਧਿਕਾਰੀ ਜਿਨ੍ਹਾਂ ਦੀ ਸ਼ਹਿ ’ਤੇ ਇਹ ਨਾਜਾਇਜ਼ ਕਬਜ਼ੇ ਕੀਤੇ ਜਾ ਰਹੇ ਹਨ, ਉਨ੍ਹਾਂ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਸੰਬੰਧੀ ਪਹਿਲਾਂ ਹੀ ਆਪਣੇ ਖਾਸ ਵਿਅਕਤੀਆਂ ਨੂੰ ਜਾਣਕਾਰੀ ਦੇ ਦਿੱਤੀ ਜਾਂਦੀ ਹੈ , ਜਿਸ ਕਾਰਨ ਅਕਸਰ ਹੀ ਇਹ ਕਾਰਵਾਈ ਪੂਰੀ ਤਰ੍ਹਾਂ ਸਫ਼ਲ ਨਹੀਂ ਹੋ ਪਾਉਂਦੀ ਹੈ।
ਪਿਛਲੀ ਖ਼ਬਰ ਪੁਲਿਸ ਨੇ ਰਾਤ ਪੈਂਦਿਆਂ ਹੀ ਛਾਪੇਮਾਰੀ ਕਰਕੇ ਸ਼ਹਿਰ ’ਚ ਤਿੰਨ ਹੁੱਕਾਂ ਬਾਰਾਂ ਦਾ ਕੀਤਾ ਪਰਦਾਫਾਸ਼ ਅਗਲੀ ਖ਼ਬਰ ਬਲੋਚਿਸਤਾਨ ਦੇ ਜ਼ਿਆਰਤ ਥਾਣੇ ’ਤੇ ਹਮਲਾ 2 ਐੱਸ. ਐੱਚ. ਓ. ਸਮੇਤ 9 ਪੁਲਿਸ ਮੁਲਾਜ਼ਮ ਹਲਾਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।